ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਵੱਡੀ ਗੈਂਗਵਾਰ ਦੀ ਵਾਰਦਾਤ ਸਾਹਮਣੇ ਆਈ ਹੈ। ਗੋਪੀ ਘਨਸ਼ਾਮਪੁਰੀਆ ਗੈਂਗ ਦਾ ਮੈਂਬਰ ਗੈਂਗਸਟਰ ਜਰਨੈਲ ਦਾ ਕਤਲ ਕਰ ਦਿੱਤਾ ਗਿਆ ਹੈ। ਘਟਨਾ ਵਿੱਚ ਹਮਲਾਵਰ ਸਠਿਆਲਾ ਪਿੰਡ ਵਿੱਚ ਦਾਖਲ ਹੁੰਦੇ ਹਨ ਅਤੇ 25 ਤੋਂ 30 ਰਾਊਂਡ ਜਰਨੈਲ ‘ਤੇ ਫਾਇਰ ਕਰ ਦਿੰਦੇ ਹਨ।
ਸੀਸੀਟੀ ਵਿੱਚ ਕੈਦ ਪੂਰੀ ਘਟਨਾ ਵਿੱਚ ਹਮਵਾਵਰ ਇੱਕ ਨੀਲੀ ਅਤੇ ਦੋ ਸਫ਼ੇਦ ਕਮੀਜ਼ ਵਿੱਚ ਨਜ਼ਰ ਆ ਰਹੇ ਹਨ। ਜਿਵੇਂ ਹੀ ਜਰਨੈਲ ਇੱਕ ਸੀਮੰਟ ਦੀ ਦੁਕਾਨ ਤੋਂ ਬਾਹਰ ਕਦਮ ਰੱਖਦਾ ਹੈ, ਉਹ ਫਾਇਰਿੰਗ ਸ਼ੁਰੂ ਕਰ ਦਿੰਦੇ ਹਨ। ਪੁਲਿਸ ਮੁਤਾਬਕ ਹਮਲਾਵਰ ਜਰਨੈਲ ਦਾ ਪਿੱਛਾ ਕਰ ਰਹੇ ਸਨ, ਇਸੇ ਲਈ ਉਹ ਸੀਮੰਟ ਦੀ ਦੁਕਾਨ ਵਿੱਚ ਲੁਕਿਆ ਸੀ । ਜਿਵੇਂ ਹੀ ਉਹ ਬਾਹਰ ਆਇਆ ਉਸ ‘ਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਹੈ ।
ਹਮਲਾਵਰਾਂ ਨੇ ਆਪਣੇ ਮੂੰਹ ਕੱਪੜੇ ਨਾਲ ਢੱਕੇ ਹੋਏ ਹੋਏ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫ਼ਰਾਰ ਹੋ ਗਏ। ਕਤਲ ਦੀ ਇਹ ਪੂਰੀ ਵਾਰਦਾਤ 15 ਸੈਕੰਡ ਦੇ ਅੰਦਰ ਹੋਈ। ਗੈਂਗਸਟਰ ਜਰਨੈਲ ਸਿੰਘ ਦੀ ਗੋਲੀਆਂ ਲੱਗਣ ਦੀ ਵਜ੍ਹਾ ਕਰਕੇ ਮੌਕੇ ‘ਤੇ ਹੀ ਮੌਤ ਹੋ ਗਈ ਸੀ ।

ਸੀਸੀਟੀਵੀ ਖੰਗਾਲ ਰਹੀ ਹੈ ਪੁਲਿਸ
ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਇਹ ਵਾਰਦਾਤ ਸਵੇਰ 11 ਤੋਂ ਸਵਾ 11 ਦੇ ਦਰਮਿਆਨ ਹੋਈ ਹੈ। ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਖੰਗਾਲ ਰਹੀ ਹੈ ਕਿ ਹਮਲਾਵਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਸ ਪਾਸੇ ਫ਼ਰਾਰ ਹੋਏ। ਇਹ ਹਮਲਾ ਘਨਸ਼ਾਮਪੁਰੀਆ ਗੈਂਗ ਦੇ ਕਿਸੇ ਹੋਰ ਮੈਂਬਰ ਨੇ ਕੀਤਾ ਜਾਂ ਫਿਰ ਵਿਰੋਧੀ ਗੈਂਗ ਦੇ ਮੈਂਬਰਾਂ ਦੀ ਇਹ ਕਰਤੂਤ ਹੈ। ਇਸ ਬਾਰੇ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਪਰਿਵਾਰ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ, ਕੀ ਜਰਨੈਲ ਨੂੰ ਕਿਸੇ ਤੋਂ ਧਮਕੀ ਤਾਂ ਨਹੀਂ ਮਿਲ ਰਹੀ ਸੀ ? 15 ਦਿਨ ਪਹਿਲਾਂ ਲੁਧਿਆਣਾ ਤੋਂ ਵੀ ਇੱਕ ਗੈਂਗਸਟਰ ਦੇ ਕਤਲ ਦੀ ਖ਼ਬਰ ਆਈ ਸੀ ।
ਲੁਧਿਆਣਾ ਵਿੱਚ ਵੀ ਹੋਈ ਗੈਂਗਵਾਰ
9 ਮਈ ਨੂੰ ਲੁਧਿਆਣਾ ਵਿੱਚ ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਉਸ ਦੇ ਆਪਣੇ ਸਾਥੀ ਰੋਹਿਤ ਈਸ਼ੂ, ਬੱਬੂ ਅਤੇ ਆਸਾ ਨੇ ਕੀਤਾ ਸੀ । ਗੈਂਗਸਟਰ ਸੁੱਖਾ ਬਾੜੇਵਾਲੀਆ ਖਿਲਾਫ਼ ਸ਼ਹਿਰ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਲੁੱਟ, ਚੋਰੀ ਡਕੈਤੀ ਦੇ 23 ਕੇਸ ਦਰਜ ਸਨ। ਇੰਨ ਹੀ ਨਹੀਂ ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕਿਆ ਸੀ।