The Khalas Tv Blog Punjab ਅੰਮ੍ਰਿਤਸਰ ‘ਚ ਹੈਵਾਨੀਅਤ ! ਘਰ ਵੜ ਕੇ ਸਰੇਆਮ ਨਾਬਾਲਿਗ ਨੂੰ ਗੋਲੀਆਂ ਮਾਰੀਆਂ ! ਵਿਆਹ ਦਾ ਪਾ ਰਿਹਾ ਸੀ ਦਬਾਅ !
Punjab

ਅੰਮ੍ਰਿਤਸਰ ‘ਚ ਹੈਵਾਨੀਅਤ ! ਘਰ ਵੜ ਕੇ ਸਰੇਆਮ ਨਾਬਾਲਿਗ ਨੂੰ ਗੋਲੀਆਂ ਮਾਰੀਆਂ ! ਵਿਆਹ ਦਾ ਪਾ ਰਿਹਾ ਸੀ ਦਬਾਅ !

ਬਿਉਰੋ ਰਿਪੋਰਟ : ਅਜਨਾਲਾ ਦੇ ਪਿੰਡ ਜਗੀਵਾਲ ਵਿੱਚ ਨਾਬਾਲਿਗ ਕੁੜੀ ਨੂੰ ਇੱਕ ਨੌਜਵਾਨ ਨੇ ਸਰੇਆਮ ਗੋਲੀਆਂ ਮਾਰ ਦਿੱਤੀਆਂ । ਗੋਲੀ ਲੱਗਣ ਨਾਲ ਨਾਬਾਲਿਗ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਨਾਬਾਲਿਗ ਨੂੰ ਉਸ ਸਮੇਂ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਘਰ ਵਿੱਚ ਮੰਜੀ ‘ਤੇ ਬੈਠੀ ਸੀ । ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਿਆ ।

ਮੁਲਜ਼ਮ ਨਾਬਾਲਿਗ ਦੇ ਨਾਲ ਵਿਆਹ ਕਰਨਾ ਚਾਰੁੰਦਾ ਸੀ । ਪਿਛਲੇ 3 ਦਿਨਾਂ ਤੋਂ ਉਹ ਲਗਾਤਾਰ ਨਾਬਾਲਿਗ ਨਾਲ ਵਿਆਹ ਕਰਨ ਦਾ ਦਬਾਅ ਪਾ ਰਿਹਾ ਸੀ । ਉਸ ਦੀ ਪਛਾਣ ਬੀਰ ਸਿੰਘ ਦੇ ਰੂਪ ਵਿੱਚ ਹੋਈ ਹੈ । ਫਿਲਹਾਲ ਮ੍ਰਿਤਕ ਕੁੜੀ ਦੇਹ ਨੂੰ ਪੁਲਿਸ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਜਾਂਚ ਕਰ ਰਹੀ ਹੈ ।

6 ਮਹੀਨੇ ਤੋਂ ਕਰ ਰਿਹਾ ਸੀ ਪਰੇਸ਼ਾਨ

ਜਾਣਕਾਰੀ ਦੇ ਮੁਤਾਬਿਰ ਬੀਰ ਸਿੰਘ 15 ਸਾਲ ਦੀ ਨਾਬਾਲਿਗ ਨੂੰ ਪਿਛਲੇ 6 ਮਹੀਨੇ ਤੋਂ ਪਰੇਸ਼ਾਨ ਕਰ ਰਿਹਾ ਸੀ । ਨਾਬਾਲਿਗ ਨੇ ਆਪਣੇ ਪਰਿਵਾਰ ਨੂੰ ਵੀ ਨੌਜਵਾਨ ਦੀ ਹਰਕਤ ਬਾਰੇ ਦੱਸਿਆ ਸੀ । ਇਸ ‘ਤੇ ਨੌਜਵਾਨ ਨੂੰ ਕਈ ਵਾਰ ਪਰਿਵਾਰ ਨੇ ਸਮਝਾਇਆ ਸੀ । ਪਰ ਉਹ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਇਆ । ਬੀਰ ਸਿੰਘ ਤੋਂ ਪਰੇਸ਼ਾਨ ਹੋਕੇ ਪਰਿਵਾਰ ਨੇ ਧੀ ਨੂੰ ਮਾਸੀ ਦੇ ਘਰ ਭੇਜ ਦਿੱਤਾ । ਮੁਲਜ਼ਮ ਨੂੰ ਜਦੋਂ ਪਤਾ ਚੱਲਿਆ ਤਾਂ ਉਹ ਵੀ ਪਿੰਡ ਜਗੀਵਾਲ ਪਹੁੰਚ ਗਿਆ ਅਤੇ ਉਸ ਨੂੰ ਪਰੇਸ਼ਾਨ ਕਰਨ ਲੱਗਿਆ। ਨਾਬਾਲਿਗ ਨੇ ਜਦੋਂ ਉਸ ਦਾ ਵਿਰੋਧ ਕੀਤਾਂ ਤਾਂ ਮੁਲਜ਼ਮ ਨੇ ਸਰੇਆਮ ਉਸ ‘ਤੇ ਤਾਬੜਤੋੜ ਗੋਲੀਆਂ ਚਲਾਇਆ ।

ਵਾਰਦਾਤ ਦੇ ਬਾਰੇ ਪਤਾ ਚੱਲ ਦੇ ਹੀ SHO ਮੁਖਤਿਆਰ ਸਿੰਘ ਟੀਮ ਦੇ ਨਾਲ ਪਹੁੰਚ ਗਏ । ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕਰ ਲਏ ਹਨ । ਮ੍ਰਿਤਕਾ ਦੀ ਮਾਸੀ ਸੁਰਜੀਤ ਕੌਰ ਨੇ ਦੱਸਿਆ ਹੈ ਕਿ ਮੁਲਜ਼ਮ ਨਸ਼ੇ ਦਾ ਆਦੀ ਸੀ । ਉਸ ਦੇ ਕੋਲ ਗੈਰ ਕਾਨੂੰਨੀ ਪਿਸਤੌਲ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ । ਪਰਿਵਾਰ ਦੀ ਮੰਗ ਹੈ ਕਿ ਪੁਲਿਸ ਜਲਦ ਮੁਖ ਮੁਲਜ਼ਮ ਨੂੰ ਗ੍ਰਿਫਤਾਰ ਕਰੇ ।

Exit mobile version