The Khalas Tv Blog Punjab ਸ੍ਰੀ ਗੁਰੂ ਰਾਮਦਾਸ ਸਰਾਂ ‘ਚ ਤਿਆਰ ਹੋਏ ਸੀ I ED ! ਮਕਸਦ ਵੀ ਆਇਆ ਸਾਹਮਣੇ ! SGPC ਨੇ ਫੜੇ ਮੁਲਜ਼ਮ, DGP ਨੇ ਕੀਤਾ ਧੰਨਵਾਦ
Punjab

ਸ੍ਰੀ ਗੁਰੂ ਰਾਮਦਾਸ ਸਰਾਂ ‘ਚ ਤਿਆਰ ਹੋਏ ਸੀ I ED ! ਮਕਸਦ ਵੀ ਆਇਆ ਸਾਹਮਣੇ ! SGPC ਨੇ ਫੜੇ ਮੁਲਜ਼ਮ, DGP ਨੇ ਕੀਤਾ ਧੰਨਵਾਦ

ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਤਿੰਨੋ ਧਮਾਕਿਆਂ ਨੂੰ ਡੀਜੀਪੀ ਗੌਰਵ ਯਾਦਵ ਨੇ ਹੱਲ ਕਰਨ ਦਾ ਦਾਅਵਾ ਕੀਤਾ ਹੈ । ਪ੍ਰੈਸ ਕਾਂਫਰੰਸ ਦੌਰਾਨ ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫਤਾਰੀਆਂ ਕੀਤਾ ਗਿਆ ਹੈ । ਡੀਜੀਪੀ ਨੇ ਵੱਡੀ ਗੱਲ ਇਹ ਦੱਸੀ ਕਿ ਇਨ੍ਹਾਂ ਸਾਰੇ IED ਨੂੰ ਗੁਰੂ ਰਾਮਦਾਸ ਸਰਾਂ ਵਿੱਚ ਤਿਆਰ ਕੀਤਾ ਗਿਆ ਸੀ । ਉਨ੍ਹਾਂ ਨੇ SGPC ਵੱਲੋਂ ਕੇਸ ਵਿੱਚ ਮਿਲੀ ਮਦਦ ਲਈ ਧੰਨਵਾਦ ਕੀਤਾ ਹੈ। ਡੀਜੀਪੀ ਨੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦਾ ਨਾਂ ਵੀ ਨਸ਼ਰ ਕੀਤਾ ਅਤੇ੍ ਉਨ੍ਹਾਂ ਦੇ ਰੋਲ ਬਾਰੇ ਵੀ ਜਾਣਕਾਰੀ ਦਿੱਤੀ ਹੈ। ਇਸ ਪੂਰੇ ਧਮਾਕੇ ਦਾ ਮੁੱਖ ਮਲਜ਼ਮ ਅਜ਼ਾਦਵੀਰ ਸਿੰਘ ਹੈ ਜਿਸ ਦੀ ਉਮਰ 36 ਸਾਲ ਹੈ ਅਤੇ ਉਹ ਬਾਬਾ ਬਕਾਲਾ ਦਾ ਦੱਸਿਆ ਜਾ ਰਿਹਾ ਹੈ । ਦੂਜੇ ਮੁਲਜ਼ਮ ਦਾ ਨਾਂ ਅਮਰੀਕ ਸਿੰਘ ਹੈ ਜਿਸ ਦੀ ਉਮਰ 26 ਸਾਲ ਹੈ ਅਤੇ ਉਹ ਗੁਰਦਾਸਪੁਰ ਦਾ ਰਹਿਣ ਵਾਲਾ ਹੈ । ਤੀਜ਼ਾ ਮੁਲਜ਼ਮ ਅੰਮ੍ਰਿਤਸਰ ਦਾ ਸਾਹਿਬ ਸਿੰਘ ਉਰਫ ਸਾਬਾ, ਚੌਥਾ ਮੁਲਜ਼ਮ ਮਜੀਠਾ ਰੋਡ ਅੰਮ੍ਰਿਤਸਰ ਦਾ ਹਰਜੀਤ ਸਿੰਘ ਅਤੇ ਪੰਜਵੇਂ ਮੁਲਜ਼ਮ ਦਾ ਨਾਂ ਧਰਮਿੰਦਰ ਸਿੰਘ ਉਹ ਵੀ ਮਜੀਠਾ ਰੋਡ ਦਾ ਰਹਿਣ ਵਾਲਾ ਹੈ ।

ਆਜ਼ਾਦਵੀਰ ਸਿੰਘ ਨੇ ਪੂਰਾ ਪਲਾਨ ਤਿਆਰ ਕੀਤਾ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਆਜ਼ਾਦਵੀਰ ਸਿੰਘ ਅਤੇ ਅਮਰੀਕ ਸਿੰਘ ਨੇ IED ਨੂੰ ਤਿਆਰ ਕੀਤਾ ਸੀ । ਧਮਾਕੇ ਵਿੱਚ ਵਰਤਿਆ ਗਿਆ ਕਲੋਰਾਈਡ ਅਤੇ ਸਫਰ ਨੂੰ ਮਿਕਸ ਕਰਕੇ ਧਮਾਕਾ ਕੀਤਾ ਗਿਆ ਸੀ ਜੋ ਕਿ ਅਲੀਗੜ੍ਹ ਤੋਂ ਲਿਆਇਆ ਗਿਆ ਸੀ । ਡੀਜੀਪੀ ਮੁਤਾਬਿਕ ਆਜ਼ਾਦਵੀਰ ਨੇ ਧਰਮਿੰਦਰ ਦੇ ਜ਼ਰੀਏ ਇਹ ਹਾਸਲ ਕੀਤਾ ਸੀ ਜਦਕਿ ਧਰਮਿੰਦਰ ਨੂੰ ਹਰਜੀਤ ਸਿੰਘ ਨੇ ਦਿੱਤਾ ਸੀ, ਹਰਜੀਤ ਸਿੰਘ ਨੂੰ ਧਮਾਕੇ ਦਾ ਸਮਾਨ ਸਪਲਾਇਰ ਸਾਹਿਬ ਸਿੰਘ ਸਾਬਾ ਨੇ ਦਿੱਤਾ ਸੀ। ਇਹ ਸਾਰੇ ਮੁਲਜ਼ਮ ਧਮਾਕਾ ਕਰਨ ਅਤੇ ਮਦਦ ਕਰਨ ਵਿੱਚ ਸ਼ਾਮਲ ਸਨ । ਡੀਜੀਪੀ ਨੇ ਖੁਲਾਸਾ ਕੀਤਾ ਹੈ ਕਿ ਇਸ ਮਾਮਲੇ ਵਿੱਚ ਔਰਤ ਵੀ ਸ਼ੱਕੀ ਹੈ ਜਿਸ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ । ਫਿਲਹਾਲ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ । ਪੁਲਿਸ ਮੁਤਾਬਿਕ ਅਜ਼ਾਦਵੀਰ ਕੋਲੋ 1 ਕਿਲੋ 100 ਗਰਾਮ ਧਮਾਕਾਖੇਜ ਸਮੱਗਰੀ ਬਰਾਮਦ ਹੋਈ ਹੈ । ਡੀਜੀਪੀ ਨੇ ਦੱਸਿਆ ਸਾਰੇ ਮੁਲਜ਼ਮਾਂ ਦੇ ਫੋਨ ਵੀ ਟ੍ਰੇਸ ਕੀਤੇ ਗਏ ਹਨ ।

ਗੁਰੂ ਰਾਮਦਾਸ ਸਰਾਂ ਵਿੱਚ ਤਿਆਰ ਹੋਇਆ IED

ਡੀਜੀਪੀ ਨੇ ਦੱਸਿਆ ਕਿ 6 ਮਈ ਨੂੰ ਜਿਹੜਾ ਧਮਾਕਾ ਹੋਇਆ ਸੀ ਉਸ ਦੇ ਲਈ IED ਗੁਰੂ ਰਾਮਦਾਸ ਸਰਾਂ ਵਿੱਚ ਤਿਆਰ ਹੋਈ ਸੀ ਇਸ ਵਿੱਚ ਤਿੰਨ ਕੰਟੇਨਰ ਸੀ,2 ਐਨਰਜੀ ਕੈਨ ਦੀ ਵਰਤੋਂ ਕੀਤੀ ਗਈ ਸੀ,ਇੱਕ ਮਟੈਲਿਕ ਟਿਫਨ ਸੀ । ਡੀਜੀਪੀ ਨੇ ਦੱਸਿਆ ਕਿ ਤਿੰਨ ਕੰਟੇਨਰ ਵਿੱਚ 200 ਗਰਾਮ ਐਕਸਪੋਸਿਵ ਸੀ ਜੋ ਪਟਾਕੇ ਬਣਾਉਣ ਲਈ ਵਰਤਿਆ ਜਾਂਦਾ ਹੈ । ਇਹ ਤਿੰਨੋ ਕੰਟੇਨਰ ਪਾਲਿਥਿਨ ਦੇ ਬੈਗ ਵਿੱਚ ਰੱਖੇ ਗਏ ਸਨ । ਡੀਜੀਪੀ ਨੇ ਦੱਸਿਆ ਕਿ ਆਜ਼ਾਦਵੀਰ ਸਿੰਘ ਨੇ ਪਾਰਕਿੰਗ ਦੀ ਛੱਤ ਇਕੱਲੇ ਜਾਕੇ ਇਸ ਨੂੰ ਰੱਖਿਆ ਸੀ । ਆਜ਼ਾਦਵੀਰ ਨੂੰ ਲੱਗਿਆ ਕਿ ਸਾਡੇ ਧਮਾਕੇ ਦਾ ਅਸਰ ਨਹੀਂ ਹੋਇਆ ਇਸ ਲਈ ਉਸ ਨੇ ਦੂਜਾ ਧਮਾਕਾ 8 ਮਈ ਨੂੰ ਕੀਤਾ ਜਿਸ ਦੇ ਲਈ ਉਸ ਨੇ ਮਟੈਲਿਕ ਕੋਲੀਆਂ ਨੂੰ ਜੋੜ ਧਮਾਕਾਖੇਜ ਸਮੱਗਰੀ ਦੀ ਵਰਤੋਂ ਕਰਕੇ ਬਲਾਸਟ ਕੀਤਾ । ਡੀਜੀਪੀ ਮੁਤਾਬਿਰ ਇਹ ਵੀ ਗੁਰੂ ਰਾਮਦਾਸ ਸਰਾਂ ਦੇ ਬਾਥਰੂਮ ਵਿੱਚ ਹੀ 7 ਮਈ ਨੂੰ ਅਸੈਂਬਲ ਹੋਇਆ ਸੀ । ਇਸੇ ਤਰ੍ਹਾਂ 8 ਮਈ ਨੂੰ ਸਵੇਰੇ 4 ਵਜੇ IED ਨੂੰ ਰਸੀ ਦੇ ਜ਼ਰੀਏ ਲਟਕਾ ਦਿੱਤਾ ਸੀ । ਜਿਸ ਦਾ ਧਮਾਕਾ ਸਵਾ 6 ਵਜੇ ਕੀਤਾ ਗਿਆ ਸੀ । ਤੀਜਾ ਧਮਾਕਾ ਜਦੋਂ ਹੋਇਆ ਤਾਂ ਸੀਸੀਟੀਵੀ ਦੀ ਫੁਟੇਜ ਦੇ ਜ਼ਰੀਏ ਮੁਲਜਮ਼ਾਂ ਨੂੰ ਟਰੈਪ ਕੀਤਾ ਗਿਆ,ਐੱਸਜੀਪੀਸੀ ਦੇ ਸਹਿਯੋਗ ਦੇ ਨਾਲ ਮੁਲਜ਼ਮਾਂ ਨੁੰ ਗ੍ਰਿਫਤਾਰ ਕੀਤਾ ਗਿਆ। ਡੀਜੀਪੀ ਨੇ ਕਿਹਾ ਇਸ ਦੇ ਲਈ ਵਿਗਿਆਨਿਕ ਜਾਂਚ ਕਰਾਂਗੇ, ਇਸ ਗੱਲ ਤਾਂ ਪਤਾ ਕਰਾਂਗੇ ਕਿ ਇਨ੍ਹਾਂ ਮੁਲਜ਼ਮਾਂ ਦੇ ਸਬੰਧ ਕਿੰਨਾਂ ਨਾਲ ਸਨ । ਇਹ ਪਹਿਲੀ ਕਾਮਯਾਬੀ ਹੈ । ਡੀਜੀਪੀ ਨੇ ਕਿਹਾ ਮੈਂ ਕਮਿਸ਼ਨਰ ਨੂੰ ਕਿਹਾ ਹੈ ਕਿ ਉਹ SIT ਬਣਾ ਕੇ ਇਸ ਦੀ ਜਾਂਚ ਕਰਨ ।

SGPC ਦੇ ਪ੍ਰਧਾਨ ਦਾ ਧੰਨਵਾਦ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਇਸ ਪੂਰੇ ਮਾਮਲੇ ਵਿੱਚ ਸਾਨੂੰ ਐੱਸਜੀਪੀਸੀ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਉਹ ਮੋਢੇ ਨਾਲ ਮੋਢਾ ਲਾਕੇ ਸਾਡੀ ਮਦਦ ਕਰ ਰਹੇ ਹਨ ਜਿਸ ਦੇ ਲਈ ਮੈਂ ਉਨ੍ਹਾਂ ਨੂੰ ਫੋਨ ਕਰਕੇ ਧੰਨਵਾਦ ਕੀਤਾ ਹੈ । SGPC ਵਿੱਚ CCTV ਦੀ ਸੇਵਾ ਨਿਭਾ ਰਹੇ ਮੁਲਾਜ਼ਮਾਂ ਨੇ ਹੀ 11 ਮਈ ਦੀ ਰਾਤ ਨੂੰ ਜਦੋਂ 12 ਵਜੇ ਧਮਾਕਾ ਹੋਇਆ ਸੀ ਤਾਂ ਗੁਰੂ ਰਾਮਦਾਸ ਸਰਾਂ ਵਿੱਚ ਸ਼ੱਕੀ ਸ਼ਖਸ ਨੂੰ ਜਾਂਦੇ ਹੋਏ ਵੇਖਿਆ ਸੀ ਜਿਸ ਤੋਂ ਬਾਅਦ ਮੁਲਾਜ਼ਮਾਂ ਨੇ ਫੌਰਨ ਸੁਰੱਖਿਆ ਮੁਲਾਜ਼ਮਾਂ ਨੂੰ ਇਤਲਾਹ ਕੀਤੀ ਅਤੇ ਮੌਕੇ ਤੇ ਪਹੁੰਚੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ।

Exit mobile version