The Khalas Tv Blog India ਪਾਕਿਸਤਾਨ ’ਤੇ ਭਾਰਤੀ ਹਵਾਈ ਹਮਲਿਆਂ ਤੋਂ ਬਾਅਦ ਅੰਮ੍ਰਿਤਸਰ ਸਮੇਤ ਇਨ੍ਹਾਂ ਹਵਾਈ ਅੱਡਿਆਂ ਨੂੰ ਕੀਤਾ ਗਿਆ ਬੰਦ
India International Punjab

ਪਾਕਿਸਤਾਨ ’ਤੇ ਭਾਰਤੀ ਹਵਾਈ ਹਮਲਿਆਂ ਤੋਂ ਬਾਅਦ ਅੰਮ੍ਰਿਤਸਰ ਸਮੇਤ ਇਨ੍ਹਾਂ ਹਵਾਈ ਅੱਡਿਆਂ ਨੂੰ ਕੀਤਾ ਗਿਆ ਬੰਦ

ਕੱਲ੍ਹ ਦੇਰ ਰਾਤ ਭਾਰਤ ਵਲੋਂ ਪਾਕਿਸਤਾਨ ’ਚ ਕੀਤੇ ਗਏ ਹਮਲੇ ਤਹਿਤ ਬੀਤੀ ਰਾਤ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਜੋ ਅਗਲੇ ਹੁਕਮਾਂ ਤਹਿਤ ਬੰਦ ਰਹੇਗਾ। ਜਦੋਂ ਕਿ ਇੱਥੇ ਪੁੱਜਣ ਵਾਲੀਆਂ ਉਡਾਨਾਂ ਜਿਨ੍ਹਾਂ ਵਿਚ ਦੋਹਾ ਤੋਂ ਕਰੀਬ 1 ਵਜੇ ਪੁੱਜਣ ਵਾਲੀ ਕਤਰ ਏਅਰਵੇਜ਼ ਦੀ ਉਡਾਣ ਜੋ ਕਤਰ ਦੋਹਾ ਤੋਂ ਇਥੇ ਕਰੀਬ 1.30 ਵਜੇ ਆਉਂਦੀ ਹੈ, ਉਸ ਨੂੰ ਇੱਥੋਂ ਮੋੜ ਦਿੱਤਾ ਗਿਆ ਹੈ।

ਦੂਜੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਹਵਾਈ ਅੱਡੇ, ਜੋ ਯਾਤਰੀ ਪੁੱਜੇ ਸਨ, ਜਿਨ੍ਹਾਂ ਦਾ ਇਮੀਗ੍ਰੇਸ਼ਨ ਹੋਇਆ ਸੀ, ਉਨ੍ਹਾਂ ਦੇ ਇਮੀਗ੍ਰੇਸ਼ਨ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵਾਪਸ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ ਤੇ ਇੱਥੇ ਆਉਣ ਵਾਲੇ ਕਿਸੇ ਵੀ ਯਾਤਰੀਆਂ ਨੂੰ ਹਵਾਈ ਅੱਡੇ ਦੇ ਅੰਦਰ ਪ੍ਰਵੇਸ਼ ਨਹੀਂ ਕਰਨ ਦਿੱਤਾ ਜਾ ਗਿਆ।

ਜਦੋਂ ਕਿ ਪੁਲਿਸ ਪ੍ਰਸ਼ਾਸਨ ਅਤੇ ਹਵਾਈ ਅੱਡੇ ਦੀ ਸੁਰੱਖਿਆ ਫੋਰਸ ਸੀ.ਆਈ.ਐਸ. ਪੰਜਾਬ ਪੁਲਿਸ ਵਲੋਂ ਸਖ਼ਤ ਪੁਖਤਾ ਪ੍ਰਬੰਧ ਕੀਤੇ ਹੋਏ ਹਨ। ਪੰਜਾਬ ਪੁਲਿਸ ਦੇ ਅਧਿਕਾਰੀ ਸੀ. ਵਨੀਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਤੱਕ 22 ਹਵਾਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਤੇ ਕੁਝ ਨੂੰ ਹੋਰ ਹਵਾਈ ਅੱਡਿਆਂ ਵੱਲ ਮੋੜਿਆ ਵੀ ਗਿਆ ਹੈ।

ਇਨ੍ਹਾਂ ਹਵਾਈ ਅੱਡਿਆਂ ਨੂੰ ਕੀਤਾ ਗਿਆ ਬੰਦ

  • ਜੰਮੂ ਅਤੇ ਕਸ਼ਮੀਰ – ਜੰਮੂ ਅਤੇ ਸ੍ਰੀਨਗਰ ਹਵਾਈ ਅੱਡਾ
  • ਲੇਹ-ਲੱਦਾਖ – ਲੇਹ ਹਵਾਈ ਅੱਡਾ
  • ਰਾਜਸਥਾਨ – ਬੀਕਾਨੇਰ ਅਤੇ ਜੋਧਪੁਰ ਹਵਾਈ ਅੱਡਾ
  • ਗੁਜਰਾਤ – ਰਾਜਕੋਟ, ਭੁਜ ਅਤੇ ਜਾਮਨਗਰ ਹਵਾਈ ਅੱਡੇ
  • ਹਿਮਾਚਲ ਪ੍ਰਦੇਸ਼ – ਧਰਮਸ਼ਾਲਾ ਹਵਾਈ ਅੱਡਾ
  • ਪੰਜਾਬ- ਅੰਮ੍ਰਿਤਸਰ ਹਵਾਈ ਅੱਡਾ
  • ਚੰਡੀਗੜ੍ਹ – ਚੰਡੀਗੜ੍ਹ ਹਵਾਈ ਅੱਡਾ
Exit mobile version