The Khalas Tv Blog Punjab ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲੀ ਖ਼ਬਰ ! ਨੂੰਹ ਨੇ ਸਹੁਰੇ ਖਿਲਾਫ ਲਗਾਇਆ ਇਹ ਇਲਜ਼ਾਮ
Punjab

ਅੰਮ੍ਰਿਤਸਰ ਤੋਂ ਹੈਰਾਨ ਕਰਨ ਵਾਲੀ ਖ਼ਬਰ ! ਨੂੰਹ ਨੇ ਸਹੁਰੇ ਖਿਲਾਫ ਲਗਾਇਆ ਇਹ ਇਲਜ਼ਾਮ

ਅੰਮ੍ਰਿਤਸਰ : ਪੰਜਾਬ ਦੇ ਮੱਥੇ ‘ਤੇ ਕੁੜੀ ਮਾਰ ਦਾ ਦਾਗ਼ ਕਦੋਂ ਹੱਟੇਗਾ ? ਅੰਮ੍ਰਿਤਸਰ ਤੋਂ ਜਿਹੜੀ ਖ਼ਬਰ ਸਾਹਮਣੇ ਆਈ ਹੈ ਉਹ ਦਿਲ ਨੂੰ ਹਿਲਾ ਦੇਣ ਵਾਲੀ ਹੈ । ਇੱਕ ਦਾਦੇ ‘ਤੇ ਪੋਤਰੀ ਦੇ ਕਤਲ ਕਰਨ ਦੀ ਕੋਸ਼ਿਸ਼ ਦਾ ਇਲਜ਼ਾਮ ਲੱਗਿਆ ਹੈ । ਇਹ ਇਲਜ਼ਾਮ 8 ਮਹੀਨੇ ਦੀ ਬੱਚੀ ਦੀ ਮਾਂ ਨੇ ਲਗਾਏ ਹਨ । ਬੱਚੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ । ਨੂੰਹ ਦਾ ਇਲਜ਼ਾਮ ਹੈ ਕਿ ਬੱਚੀ ਦੇ ਦਾਦੇ ਨੇ ਉਸ ਦੇ ਮੂੰਹ ਵਿੱਚ ਕੁਝ ਬੂੰਦਾਂ ਪਾਇਆ ਸਨ ਜਿਸ ਤੋਂ ਬਾਅਦ ਬੱਚੀ ਦੀ ਹਾਲਤ ਖਰਾਬ ਹੋ ਗਈ ਉਸ ਦੇ ਮੂੰਹ ਤੋਂ ਬਦਬੂ ਆਉਣੀ ਸ਼ੁਰੂ ਹੋ ਗਈ । ਜਦੋਂ ਬੱਚੀ ਨੂੰ ਲੈਕੇ ਹਸਪਤਾਲ ਲੈਕੇ ਭੱਜੀ ਤਾਂ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ । ਜਦੋਂ ਮਾਂ ਨੇ ਸ਼ੋਰ ਮਚਾਇਆ ਤਾਂ ਦਰਵਾਜ਼ਾ ਖੋਲ੍ਹਿਆ ਗਿਆ ਹੈ । 8 ਮਹੀਨੇ ਦੀ ਬੱਚੀ ਦਾ ਪਿਉ ਫੌਜ ਵਿੱਚ ਹੈ । ਉਹ ਵੀ ਧੀਆਂ ਨੂੰ ਪਸੰਦ ਨਹੀਂ ਕਰਦਾ ਹੈ ਅਤੇ ਧੀ ਦੇ ਪੈਦਾ ਹੋਣ ਦੇ ਲਈ ਪਤਨੀ ਨੂੰ ਜ਼ਿੰਮੇਵਾਰ ਦੱਸ ਦਾ ਹੈ ।

ਪਤਨੀ ਦਾ ਫੋਨ ਬਲਾਕ ਕੀਤੀ

ਪਤਨੀ ਦਾ ਇਲਜ਼ਾਮ ਹੈ ਕਿ ਸਹੁਰਾ ਪਰਿਵਾਰ 4 ਧੀਆਂ ਹੋਣ ‘ਤੇ ਉਸ ਨੂੰ ਤਾਨੇ ਦਿੰਦਾ ਸੀ ਅਤੇ ਕੁੱਟਮਾਰ ਵੀ ਕਰਦਾ ਸੀ । ਜਦੋਂ ਚੌਥੀ ਧੀ ਹੋਈ ਤਾਂ ਹੋਰ ਪਰੇਸ਼ਾਨ ਕਰਨ ਲੱਗੇ । ਫੌਜੀ ਪਤੀ ਨੇ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ,ਘਰ ਵਿੱਚ ਕੋਈ ਉਸ ਨਾਲ ਗੱਲ ਨਹੀਂ ਕਰਦਾ ਸੀ, ਨੂੰਹ ਦਾ ਇਲਜ਼ਾਮ ਹੈ ਕਿ ਖਾਣ ਪੀਣ ਨੂੰ ਵੀ ਕੁਝ ਨਹੀਂ ਦਿੱਤਾ ਜਾਂਦਾ ਸੀ । ਬੱਚੀਆਂ ਦੀ ਨਾਨੀ ਦਾ ਇਲਜ਼ਾਮ ਹੈ ਕਿ ਜਵਾਈ ਨੇ ਸਾਡਾ ਅਤੇ ਧੀ ਦਾ ਫੋਨ ਹੀ ਬਲਾਕ ਕਰ ਦਿੱਤਾ ਹੈ । ਉਧਰ ਬੱਚੇ ਦੀ ਤਬੀਅਤ ਨੂੰ ਲੈਕੇ ਡਾਕਟਰ ਦਾ ਬਿਆਨ ਵੀ ਸਾਹਮਣੇ ਆਇਆ ਹੈ ।

ਬੱਚੀ ਦੀ ਹਾਲਤ ਹੁਣ ਠੀਕ

ਡਾਕਟਰ ਨੇ ਦੱਸਿਆ ਜਦੋਂ ਬੱਚੀ ਨੂੰ ਲਿਆਇਆ ਗਿਆ ਸੀ ਤਾਂ ਉਸ ਦੇ ਮੂੰਹ ਤੋਂ ਬਦਬੂ ਆ ਰਹੀ ਸੀ । ਪਰ ਇਲਾਜ ਤੋਂ ਬਾਅਦ ਹੁਣ ਉਹ ਠੀਕ ਹੈ,ਡਰਨ ਵਾਲੀ ਕੋਈ ਗੱਲ ਨਹੀਂ ਹੈ, ਪਰ ਮਾਂ ਦੇ ਇਲਜ਼ਾਮਾਂ ਤੋਂ ਬਾਅਦ ਡਾਕਟਰਾਂ ਵੱਲੋਂ ਕਈ ਟੈਸਟ ਕਰਵਾਏ ਗਏ ਹਨ ਉਨ੍ਹਾਂ ਦੀ ਰਿਪੋਰਟ ਵੀ ਆ ਗਈ ਹੈ, ਪਰ ਡਾਕਟਰਾਂ ਨੇ ਇਸ ਨੂੰ ਸ਼ੇਅਰ ਨਹੀਂ ਕੀਤਾ ਹੈ ।

Exit mobile version