The Khalas Tv Blog Punjab ਗਰਭਵਤੀ ਨੂੰਹ ਦੇਰ ਨਾਲ ਉੱਠੀ ਤਾਂ ਭਰਾ ਤੇ ਪਿਤਾ ਨਾਲ ਹੋਇਆ ਇਹ ਮਾੜਾ ਕੰਮ !
Punjab

ਗਰਭਵਤੀ ਨੂੰਹ ਦੇਰ ਨਾਲ ਉੱਠੀ ਤਾਂ ਭਰਾ ਤੇ ਪਿਤਾ ਨਾਲ ਹੋਇਆ ਇਹ ਮਾੜਾ ਕੰਮ !

 

ਬਿਉਰੋ ਰਿਪੋਰਟ :ਅੰਮ੍ਰਿਤਸਰ ਤੋਂ ਜਿਹੜੀ ਵਾਰਦਾਤ ਸਾਹਮਣੇ ਆਈ ਹੈ ਉਹ ਹੋਸ਼ ਉਡਾਉਣ ਵਾਲੀ ਹੈ, ਤੁਸੀਂ ਸੁਣ ਕੇ ਹੈਰਾਨ ਹੋ ਜਾਉਗੇ ਕਿ ਕੋਈ ਇਸ ਲਈ ਵੀ ਕਿਸੇ ਦਾ ਕਤਲ ਕਰ ਸਕਦਾ ਹੈ। ਤੇਜ਼ ਨਗਰ ਦੀ ਰਹਿਣ ਵਾਲੀ 6 ਮਹੀਨੇ ਦੀ ਗਰਭਵਤੀ ਵਿਆਹੁਤਾ ਸਵੇਰ ਦੇਰ ਨਾਲ ਉੱਠੀ ਉਸ ਨੂੰ ਲੈ ਕੇ ਵਿਵਾਦ ਇਨ੍ਹਾਂ ਜ਼ਿਆਦਾ ਹੋ ਗਿਆ ਕਿ ਸਹੁਰੇ ਨੇ ਆਪਣੇ ਕੁੜਮ ਅਤੇ ਉਸ ਦੇ ਨਾਬਾਲਗ ਪੁੱਤਰ ਦਾ ਗੋਲੀਆਂ ਮਾਰ ਕੇ ਕਤ ਲ ਕਰ ਦਿੱਤਾ।

ਡਬਲ ਮਰਡਰ ਵਿੱਚ ਕੁੜਮ ਨੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਮ ਤੋੜ ਦਿੱਤਾ। ਜਦਕਿ ਉਸ ਦੇ ਨਾਬਾਲਗ ਪੁੱਤਰ ਦੀ ਜੀਟੀ ਰੋਡ ਸਥਿਤ ਅਮਨਦੀਪ ਹਸਪਤਾਲ ਵਿੱਚ ਸ਼ਾਮ ਤਕਰੀਬਨ 7 ਵਜੇ ਮੌ ਤ ਹੋਈ । ਪੁਲਿਸ ਨੇ ਮੁਲਜ਼ਮ ਕੁੜਮ ਹਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਪਿਸਤੌਲ ਕਬਜ਼ੇ ਵਿੱਚ ਲੈ ਲਈ ਹੈ ਅਤੇ ਉਨ੍ਹਾਂ ਦੇ ਖ਼ਿਲਾਫ਼ ਡਬਲ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਦੋਵੇਂ ਮ੍ਰਿਤਕਾਂ ਦੀ ਪਛਾਣ 55 ਸਾਲ ਦੇ ਦਲਜੀਤ ਸਿੰਘ ਅਤੇ 17 ਸਾਲ ਦੇ ਗੁਰਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ। ਇਹ ਦੋਵੇਂ ਤੇਜ਼ ਨਗਰ ਚੌਕ ‘ਤੇ ਰਹਿੰਦੇ ਸਨ । ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਹਰਜੀਤ ਸਿੰਘ ਅਤੇ ਦਲਜੀਤ ਸਿੰਘ ਦੇ ਵਿਚਾਲੇ ਤਿੱਖੀ ਤਕਰਾਰ ਹੋਈ ਸੀ ।

6 ਮਹੀਨੇ ਪਹਿਲਾਂ ਹੀ ਵਿਆਹ ਹੋਇਆ

ਤੇਜ਼ ਨਗਰ ਚੌਕ ਦੇ ਰਹਿਣ ਵਾਲੇ ਮ੍ਰਿਤਕ ਦਲਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਨੇ 6 ਮਹੀਨੇ ਪਹਿਲਾਂ ਆਪਣੀ ਧੀ ਦਾ ਵਿਆਹ ਸੰਧੂ ਬਿਲਡਰ ਮੈਟੀਰੀਅਲ ਦੇ ਮਾਲਕ ਹਰਜੀਤ ਸਿੰਘ ਸੰਧੂ ਦੇ ਪੁੱਤਰ ਨਵਜੋਤ ਸਿੰਘ ਨਾਲ ਕੀਤਾ ਸੀ ।

ਧੀ ਗਰਭਵਤੀ ਸੀ,ਦੋਵੇਂ ਪਰਿਵਾਰਾਂ ਦੇ ਵਿਚਾਲੇ ਗਰਭਵਤੀ ਵਿਆਹੁਤਾ ਦੇ ਸਵੇਰ ਦੇਰ ਨਾਲ ਉੱਠਣ ਨੂੰ ਲੈ ਕੇ ਵਿਵਾਦ ਹੋਇਆ । ਸਹੁਰੇ ਵਾਲਿਆਂ ਨੇ ਨਰਾਜ਼ਗੀ ਜਤਾਈ ਅਤੇ ਕਿਹਾ ਨੂੰਹ ਨੂੰ ਸਵੇਰ 6 ਵਜੇ ਉੱਠਣਾ ਚਾਹੀਦਾ ਹੈ ਜਦਕਿ ਉਹ ਸਵੇਰ 8 ਵਜੇ ਜਾਗ ਦੀ ਹੈ ।

ਉੱਧਰ ਕੁੜੀ ਵਾਲਿਆਂ ਦਾ ਕਹਿਣਾ ਸੀ ਕਿ ਨਵਾਂ ਵਿਆਹ ਹੈ ਸਬ ਠੀਕ ਹੋ ਜਾਵੇਗਾ,ਧੀ ਗਰਭਵਤੀ ਵੀ ਸੀ । ਇਸੇ ਲਈ ਉਸ ਦਾ ਖ਼ਿਆਲ ਰੱਖਣਾ ਚਾਹੀਦਾ ਸੀ । ਬੱਸ ਇਸੇ ਗੱਲ ਨੂੰ ਲੈ ਕੇ ਦੋਵਾਂ ਪੱਖਾਂ ਵਿੱਚ ਤੂੰ-ਤੂੰ-ਮੈਂ-ਮੈਂ ਹੋਈ ਅਤੇ ਫਿਰ ਸ਼ਾਮ ਨੂੰ ਪਤੀ-ਪਤਨੀ ਨੇ ਘੁੰਮਣ ਜਾਣਾ ਸੀ। ਪਰ ਉਸੇ ਦੌਰਾਨ ਫ਼ੋਨ ਆਇਆ ਕਿ ਉਸ ਦੇ ਭਰਾ ਦਲਜੀਤ ਨੂੰ ਗੋਲੀਆਂ ਲੱਗੀਆਂ ਹਨ । ਉੱਥੇ ਪਹੁੰਚੇ ਤਾਂ ਪਤਾ ਚਲਿਆ ਕਿ 17 ਸਾਲ ਦਾ ਦਲਜੀਤ ਅਤੇ ਪਿਤਾ ਹਰਜੀਤ ਸਿੰਘ ਨੂੰ ਗੋਲੀਆਂ ਮਾਰੀਆਂ ਗਈਆਂ । ਗੁਆਂਢੀਆਂ ਨੇ ਦੋਵਾਂ ਨੂੰ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਦਲਜੀਤ ਨੂੰ ਮ੍ਰਿਤਕ ਐਲਾਨ ਦਿੱਤਾ । ਜਦਕਿ ਪੁੱਤਰ ਦੀ ਇੱਕ ਦਿਨ ਬਾਅਦ ਹਸਪਤਾਲ ਵਿੱਚ ਮੌਤ ਹੋਈ।

 

Exit mobile version