The Khalas Tv Blog Punjab 12 ਸਾਲ ਦੀ ਬੱਚੀ ਦੇ ਪੇਟ ਵਿੱਚ ਦਰਦ ਸੀ ! ਪਿਉ ਨੇ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ! ਸਵੇਰੇ ਧੀ ਨੇ ਬੱਚੇ ਨੂੰ ਦਿੱਤਾ ਜਨਮ !
Punjab

12 ਸਾਲ ਦੀ ਬੱਚੀ ਦੇ ਪੇਟ ਵਿੱਚ ਦਰਦ ਸੀ ! ਪਿਉ ਨੇ ਅੰਮ੍ਰਿਤਸਰ ਹਸਪਤਾਲ ਦਾਖਲ ਕਰਵਾਇਆ ! ਸਵੇਰੇ ਧੀ ਨੇ ਬੱਚੇ ਨੂੰ ਦਿੱਤਾ ਜਨਮ !

ਬਿਊਰੋ ਰਿਪੋਰਟ : ਅੰਮ੍ਰਿਤਸਰ ਵਿੱਚ ਸ਼ਰਮਨਾਕ ਘਟਨਾ ਵਿੱਚ 12 ਸਾਲ ਦੀ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ। ਪਰਿਵਾਰ ਫਗਵਾੜਾ ਦਾ ਹੈ ਅਤੇ ਬੱਚੀ ਦੀ ਤਬੀਅਤ ਖਰਾਬ ਹੋਣ ਦੇ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲਿਆਇਆ ਗਿਆ ਸੀ। ਬੱਚੀ ਅਤੇ ਬੱਚਾ ਦੋਵਾਂ ਦੀ ਸਿਹਤ ਦਾ ਧਿਆਨ ਰੱਖਣ ਦੇ ਲਈ ਡਾਕਟਰਾਂ ਦੀ ਟੀਮ ਜੁੱਟੀ ਹੋਈ ਹੈ। ਫਗਵਾੜਾ ਪੁਲਿਸ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ।

ਬੱਚੀ ਦਾ ਪਿਤਾ ਸ਼ੁੱਕਰਵਾਰ ਨੂੰ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਵਿੱਚ ਲੈਕੇ ਆਇਆ ਸੀ। ਉਸ ਨੂੰ ਪੇਟ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ, ਪਰ ਜਦੋਂ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਬੱਚੀ ਗਰਭਵਤੀ ਸੀ।

ਇਸ ਸਬੰਧੀ ਫਗਵਾੜਾ ਪੁਲਿਸ ਨੂੰ ਜਾਂਚ ਦੇ ਲਈ ਬੁਲਾਇਆ ਗਿਆ। ਸਵੇਰ ਵੇਲੇ ਹੋਈ ਡਿਲੀਵਰੀ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਉਸ ਦੇ ਬੱਚੇ ਦਾ ਧਿਆਨ ਰੱਖਣ ਦੇ ਲਈ ਹਿੰਦ ਸਮਾਜ ਏਕਤਾ ਸੰਸਥਾ ਦੇ ਨਾਲ ਸੰਪਰਕ ਕੀਤਾ। ਹਿੰਦ ਸਮਾਜ ਏਕਤਾ ਦੇ ਅਹੁਦੇਦਾਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਬੱਚੀ ਦੇ ਪਿਤਾ ਦੇ ਮੁਤਾਬਕ ਉਹ ਬੀਤੇ 7 ਮਹੀਨੇ ਤੋਂ ਪੇਟ ਵਿੱਚ ਦਰਦ ਬਾਅਦ ਦਵਾਈ ਦਿੰਦਾ ਰਿਹਾ ਹੈ, ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਆਕੇ ਪਤਾ ਚੱਲਿਆ ਕਿ ਬੱਚੀ ਗਰਭਵਤੀ ਸੀ ।

ਬੱਚੀ ਨੇ ਮਾਂ ਨਾਲ ਨਹੀਂ ਰਹਿੰਦੀ

ਸੰਸਥਾ ਦੀ ਮਹਿਲਾ ਮੈਂਬਰ ਕੁਮਾਰੀ ਜੋਤੀ ਡਿੰਪਲ ਨੇ ਪੀੜਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਮਾਂ ਨਾਲ ਨਹੀਂ ਰਹਿੰਦੀ ਹੈ। ਦੋ ਸਾਲ ਪਹਿਲਾਂ ਉਹ ਉਸ ਨੂੰ ਘਰ ਵਿੱਚ ਛੱਡ ਕੇ ਚਲੀ ਗਈ ਸੀ। ਬੱਚੀ ਨੂੰ ਬਹੁਤ ਜ਼ਿਆਦਾ ਡਰਾਇਆ ਗਿਆ ਸੀ, ਇਸ ਲਈ ਉਹ ਆਪਣੇ ਪਿਤਾ ਨੂੰ ਗਲਤ ਕੰਮ ਕਰਨ ਵਾਲਿਆਂ ਬਾਰੇ ਨਹੀਂ ਦੱਸ ਸਕੀ। ਪੀੜਤ ਦੇ ਨਾਲ ਇਹ ਕਰਤੂਤ ਕਰਨ ਵਾਲਾ ਕੌਣ ਹੈ? ਬੇਸ਼ੱਕ ਬੱਚੀ ਮੁਲਜ਼ਮ ਨੂੰ ਨਹੀਂ ਜਾਣਦੀ ਪਰ ਉਸ ਨੂੰ ਪਛਾਣ ਜਰੂਰ ਲਵੇਗੀ। ਪੀੜਤ ਨੇ ਦੱਸਿਆ ਕਿ ਉਸ ਦੇ ਨਾਲ ਇਹ ਹਰਕਤ ਵਾਸ਼ਰੂਮ ਜਾਣ ਵੇਲੇ ਹੋਈ। ਪਰਿਵਾਰ ਬਹੁਤ ਹੀ ਗਰੀਬ ਹੈ, ਜਿਸ ਦੀ ਵਜ੍ਹਾ ਕਰਕੇ ਉਹ ਟਾਇਲੇਟ ਲਈ ਬਾਹਰ ਜਾਂਦੇ ਸਨ।

ਪੁਲਿਸ ਨੇ ਬਿਆਨ ਦਰਜ ਕੀਤਾ

ਫਗਵਾੜਾ ਪੁਲਿਸ ਨੇ ਅੰਮ੍ਰਿਤਸਰ ਪਹੁੰਚ ਪੀੜਤ ਬੱਚੀ ਦਾ ਬਿਆਨ ਦਰਜ ਕਰ ਲਿਆ ਹੈ। ਪੁਲਿਸ ਨੇ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕਰ ਦਿੱਤੀ। ਪਰਿਵਾਰ ਅਤੇ ਸੰਸਥਾ ਦੇ ਅਹੁਦੇਦਾਰ ਨੇ ਜਲਦ ਮੁਲਜ਼ਮ ਨੂੰ ਫੜਨ ਦੀ ਮੰਗ ਕੀਤੀ ਹੈ।

Exit mobile version