The Khalas Tv Blog Punjab ਅੰਮ੍ਰਿਤਪਾਲ ਦੇ 7 ਸਾਥੀ ਪੰਜਾਬ ਲਿਆਂਦੇ ਗਏ: ਅਜਨਾਲਾ ਅਦਾਲਤ ਨੇ ਦਿੱਤਾ 4 ਦਿਨਾਂ ਦਾ ਪੁਲਿਸ ਰਿਮਾਂਡ
Punjab

ਅੰਮ੍ਰਿਤਪਾਲ ਦੇ 7 ਸਾਥੀ ਪੰਜਾਬ ਲਿਆਂਦੇ ਗਏ: ਅਜਨਾਲਾ ਅਦਾਲਤ ਨੇ ਦਿੱਤਾ 4 ਦਿਨਾਂ ਦਾ ਪੁਲਿਸ ਰਿਮਾਂਡ

ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀ ਬੀਤੀ ਰਾਤ ਅੰਮ੍ਰਿਤਸਰ ਪਹੁੰਚੇ। ਰਾਤ ਨੂੰ ਪੁਲਿਸ ਨੇ ਉਨ੍ਹਾਂ ਨੂੰ ਕਿਸੇ ਅਣਜਾਣ ਥਾਂ ‘ਤੇ ਇੱਕ ਸੁਰੱਖਿਅਤ ਘਰ ਵਿੱਚ ਰੱਖਿਆ। ਜਿੱਥੇ ਸਾਰੇ ਮੁਲਜ਼ਮਾਂ ਨੂੰ ਅੱਜ ਅਜਨਾਲਾ ਕੋਰਟ ਵਿਚ ਪੇਸ਼ ਕੀਤਾ ਗਿਆ ਸੀ। ਜਿਥੇ ਅਦਾਲਤ ਨੇ ਇਨ੍ਹਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਦੀ ਹੁਣ 25 ਮਾਰਚ ਨੂੰ ਅਗਲੀ ਪੇਸ਼ੀ ਹੋਵੇਗੀ। ਦੱਸ ਦੇਈਏ ਕਿ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਸਿਰਫ਼ 4 ਦਿਨ ਦਾ ਹੀ ਪੁਲਿਸ ਰਿਮਾਂਡ ਦਿੱਤਾ ਹੈ।

 

Exit mobile version