The Khalas Tv Blog Punjab ਭਾਈ ਅੰਮ੍ਰਿਤਪਾਲ ਦੇ 4 ਸਾਥੀਆਂ ਨੂੰ ਅਸਾਮ ਸ਼ਿਫਟ ਕੀਤਾ ਗਿਆ ! ਇਸ ਜੇਲ੍ਹ ਭੇਜਿਆ ਗਿਆ ! ਸਭ ਤੋਂ ਕਰੀਬੀ ਤਿੰਨ ਸਾਥੀ ਵੀ ਗ੍ਰਿਫਤਾਰ
Punjab

ਭਾਈ ਅੰਮ੍ਰਿਤਪਾਲ ਦੇ 4 ਸਾਥੀਆਂ ਨੂੰ ਅਸਾਮ ਸ਼ਿਫਟ ਕੀਤਾ ਗਿਆ ! ਇਸ ਜੇਲ੍ਹ ਭੇਜਿਆ ਗਿਆ ! ਸਭ ਤੋਂ ਕਰੀਬੀ ਤਿੰਨ ਸਾਥੀ ਵੀ ਗ੍ਰਿਫਤਾਰ

ਬਿਊਰੋ ਰਿਪੋਰਟ : ਭਾਈ ਅੰਮ੍ਰਿਤਪਾਲ ਸਿੰਘ ਦੇ ਗ੍ਰਿਫਤਾਰ ਸਾਥੀਆਂ ਨੂੰ ਲੈਕੇ ਵੱਡੀ ਖਬਰ ਆ ਰਹੀ ਹੈ । ਉਨ੍ਹਾਂ ਦੇ ਚਾਰ ਸਾਥੀਆਂ ਨੂੰ ਦੂਜੇ ਸੂਬੇ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ। ਪੰਜਾਬ ਪੁਲਿਸ ਸਪੈਸ਼ਲ ਜਹਾਜ ਦੇ ਜ਼ਰੀਏ ਉਨ੍ਹਾਂ ਨੂੰ ਅਸਾਮ ਲੈਕੇ ਆਈ ਹੈ । ਅੰਮ੍ਰਿਤਪਾਲ ਸਿੰਘ ਦੇ ਕਿਹੜੇ ਸਾਥੀਆਂ ਨੂੰ ਅਸਾਮ ਲਿਆਇਆ ਗਿਆ ਹੈ ਇਸ ਬਾਰੇ ਪੁਲਿਸ ਕੁਝ ਵੀ ਨਹੀਂ ਬੋਲ ਨੂੰ ਤਿਆਰ ਨਹੀਂ ਹੈ । ਪਹਿਲਾਂ ਅਸਾਨ ਦੇ ਡਿਬਰੂਗੜ੍ਹ ਥਾਣੇ ਵਿੱਚ 4 ਹਮਾਇਤੀਆਂ ਨੂੰ ਰੱਖਿਆ ਗਿਆ ਸੀ। ਉਸ ਤੋਂ ਬਾਅਦ ਹੁਣ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਜੇਲ੍ਹ ਵਿੱਚ ਸੁਰੱਖਿਆ ਦੇ ਇੰਤਜ਼ਾਮਾਂ ਦਾ ਜਾਇਜ਼ਾ ਲਿਆ ਗਿਆ ਸੀ । ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਇਸ ਦੀ ਤਸਦੀਕ ਕੀਤੀ ਹੈ । ਅਸਾਮ ਪੁਲਿਸ ਦੇ ਡੀਸੀ ਅਤੇ ਐੱਸਪੀ ਸਵੇਰ ਤੋਂ ਹੀ ਏਅਰਪੋਰਟ ਵਿੱਚ ਮੌਜੂਦ ਸਨ । ਜੇਲ੍ਹ ਤੋਂ ਏਅਰਪੋਰਟ ਦੀ ਦੂਰੀ 20 ਕਿਲੋਮੀਟਰ ਸੀ ਇਸ ਦੌਰਾਨ ਸਾਰਿਆਂ ਨੂੰ ਸਖਤ ਸੁਰੱਖਿਆ ਵਿੱਚ ਕੇਂਦਰੀ ਜੇਲ੍ਹ ਲਿਜਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ 1 ਹਫਤੇ ਪਹਿਲਾ ਡੀਜੀਪੀ ਲੈਵਲ ਦੇ ਅਧਿਕਾਰੀ ਨੇ ਜੇਲ੍ਹ ਦਾ ਦੌਰਾ ਕੀਤਾ ਸੀ ਯਾਨੀ ਇੱਕ ਹਫਤੇ ਪਹਿਲਾਂ ਹੀ ਪਲਾਨਿੰਗ ਤਿਆਰ ਹੋ ਗਈ ਸੀ । ਸਭ ਤੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 7 ਲੋਕ ਅਸਾਮ ਆ ਰਹੇ ਹਨ ਪਰ 4 ਨੂੰ ਹੀ ਸ਼ਿਫਤ ਕੀਤਾ ਗਿਆ ਹੈ, ਹੋ ਸਕਦਾ ਹੈ ਬਾਕੀਆਂ ਨੂੰ ਦੂਜੇ ਸੂਬਿਆਂ ਵਿੱਚ ਸ਼ਿਫਟ ਕੀਤਾ ਜਾਏ। ਭਾਈ ਅੰਮ੍ਰਿਤਪਾਲ ਸਿੰਘ ਦੇ ਵੀ ਅਸਾਮ ਸ਼ਿਫਟ ਹੋਣ ਦੀਆਂ ਪਹਿਲਾਂ ਖਬਰਾਂ ਸਨ ਪਰ ਹੁਣ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਦੀ ਖਬਰ ਤੋਂ ਪੁਲਿਸ ਨੇ ਇੰਨਕਾਰ ਕੀਤਾ ਹੈ । ਜਿਸ ਤਰ੍ਹਾਂ ਪੁਲਿਸ ਨੇ ਵਾਰਿਸ ਪੰਜਾਬ ਦੇ ਹਮਾਇਤੀਆਂ ਨੂੰ ਦੂਜੇ ਸੂਬੇ ਸ਼ਿਫਟ ਕੀਤਾ ਹੈ । ਹੋ ਸਕਦਾ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਭਾਈ ਅੰਮ੍ਰਿਤਪਾਲ ਨੂੰ ਵੀ ਦੂਜੇ ਸੂਬੇ ਵਿੱਚ ਲਿਜਾਇਆ ਜਾਵੇ। ਇਹ ਖਬਰਾ ਸ਼ਨਿੱਚਰਵਾਰ ਤੋਂ ਚੱਲ ਰਹੀਆਂ ਹਨ । ਉਨ੍ਹਾਂ ਦੇ ਹਮਾਇਤੀਆਂ ਨੇ ਇਹ ਵੀ ਦਾਅਵਾ ਕੀਤਾ ਕਿ ਕੱਲ ਦੁਪਹਿਰ 3 ਵਜੇ ਪੁਲਿਸ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਚੁੱਪ ਚਪੀਤੇ ਦੂਜੇ ਸੂਬੇ ਸ਼ਿਫਟ ਕਰ ਦਿੱਤਾ ਜਾਏਗਾ ।

ਭਗਵੰਤ ਸਿੰਘ ਉਰਫ ਪ੍ਰਧਾਾਨ ਮੰਤਰੀ ਬਾਜੇਕੇ ਵੀ ਅਸਾਮ ਸ਼ਿਫਟ
ਇਸ ਗੱਡੀ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ

ਡਿਬਰੂਗੜ੍ਹ ਥਾਣਾ

ਇਹ ਪੁਲਿਸ ਅਧਿਕਾਰੀ ਲੈਕੇ ਪਹੁੰਚਿਆ

ਉਧਰ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਨੂੰ ਪੁਲਿਸ ਨੇ ਗੁਰੂਗਰਾਮ ਤੋਂ ਗ੍ਰਿਫਤਾਰ ਕੀਤਾ ਹੈ। ਬਠਿੰਡਾ ਤੋਂ ਵੀ ਉਨ੍ਹਾਂ ਦੇ 2 ਸਾਥੀਆਂ ਨੂੰ ਅੱਜ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਦਲਜੀਤ ਕਲਸੀ ਦੀਪ ਸਿੱਧੂ ਦਾ ਕਾਫੀ ਨਜ਼ਦੀਕੀ ਸੀ ਅਤੇ ਦੱਸਿਆ ਜਾਂਦਾ ਹੈ ਕਿ ਪੰਜਾਬ ਲਿਆਉਣ ਅਤੇ ਵਾਰਿਸ ਪੰਜਾਬ ਦੇ ਮੁਖੀ ਥਾਪਨ ਵਿੱਚ ਵੀ ਦਲਜੀਤ ਕਲਸੀ ਦਾ ਵੱਡਾ ਰੋਲ ਸੀ ।

Exit mobile version