The Khalas Tv Blog Punjab ਅੰਮ੍ਰਿਤਪਾਲ ਸਿੰਘ ਨੇ ਪਿਤਾ ਦੇ ਜ਼ਰੀਏ ਸੰਗਤਾਂ ਨੂੰ ਭੇਜਿਆ ਸੁਨੇਹਾ! ‘SGPC ਦੀਆਂ ਵੋਟਾਂ ਵੱਧ ਤੋਂ ਵੱਧ ਵੋਟਾਂ ਬਣਵਾਓ’
Punjab

ਅੰਮ੍ਰਿਤਪਾਲ ਸਿੰਘ ਨੇ ਪਿਤਾ ਦੇ ਜ਼ਰੀਏ ਸੰਗਤਾਂ ਨੂੰ ਭੇਜਿਆ ਸੁਨੇਹਾ! ‘SGPC ਦੀਆਂ ਵੋਟਾਂ ਵੱਧ ਤੋਂ ਵੱਧ ਵੋਟਾਂ ਬਣਵਾਓ’

ਬਿਉਰੋ ਰਿਪੋਰਟ: ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਤੇ ਖਡੂਰ ਸਾਹਿਬ ਤੋਂ ਲੋਕ ਸਭਾ ਸਾਂਸਦ ਅੰਮ੍ਰਿਤਪਾਲ ਸਿੰਘ ਨੇ ਅੱਜ ਸਾਂਸਦ ਵੱਲੋਂ ਸਹੁੰ ਚੁੱਕ ਲਈ ਹੈ। ਅੱਜ ਸਵੇਰੇ ਤੜਕੇ 4 ਵਜੇ ਪੰਜਾਬ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਈ ਲੈ ਕੇ ਤੁਰੀ ਤੇ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਏਅਰ ਫੋਰਸ ਦੇ ਜਹਾਜ਼ ਰਾਹੀਂ ਅਸਾਮ ਤੋਂ ਦਿੱਲੀ ਲਿਆਂਦਾ ਗਿਆ। ਇੱਥੇ ਉਨ੍ਹਾਂ ਸਪੀਕਰ ਦੇ ਚੈਂਬਰ ਵਿੱਚ ਹਲਫ਼ ਲਿਆ। ਇਸ ਦੌਰਾਨ ਦੀ ਸਾਰੀ ਕਾਰਵਾਈ ਗੁਪਤ ਰੱਖੀ ਗਈ।

ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਚਾਚੇ ਨੇ ਕਰੀਬ 45 ਮਿੰਟ ਉਨ੍ਹਾਂ ਨਾਲ ਮੁਲਾਕਾਤ ਕੀਤੀ। ਪਿਤਾ ਨੇ ਉੱਥੇ ਮੌਜੂਦ ਮੀਡੀਆ ਨੂੰ ਮਠਿਆਈ ਖਵਾਈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਕਰਨ ਨੂੰ ਹੈ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੀ ਤਬੀਅਤ ਕੁਝ ਠੀਕ ਨਹੀਂ ਸੀ, ਇਸ ਕਰਕੇ ਉਨ੍ਹਾਂ ਕਿਸੇ ਹੋਰ ਵਿਸ਼ੇ ’ਤੇ ਗੱਲਬਾਤ ਨਹੀਂ ਕੀਤੀ। ਉਨਾਂ ਸੰਗਤਾਂ ਨੂੰ ਆਪਣੇ ਵੱਲੋਂ ਫਤਹਿ ਬੁਲਾਉਣ ਦਾ ਵੀ ਪੈਗ਼ਾਮ ਸਾਂਝਾ ਕੀਤਾ ਹੈ।

ਪਿਤਾ ਨੇ ਦੱਸਿਆ ਕਿ ਪੈਰੋਲ 4 ਦਿਨਾਂ ਦੀ ਸੀ ਪਰ ਇੱਕ ਦਿਨ ਵਿੱਚ ਹੀ ਵਾਪਸ ਚਲੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਪੂਰਾ ਪੰਜਾਬ ਹੀ ਉਨ੍ਹਾਂ ਦਾ ਪਰਿਵਾਰ ਹੈ, ਉਹ ਇਕੱਲੇ ਨਹੀਂ ਹਨ। ਐਸਜੀਪੀਸੀ ਤੇ ਜ਼ਿਮਨੀ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਅਜੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਨੇੜੇ ਆਉਣ ਤੇ ਫੈਸਲੇ ਲਏ ਜਾਣਗੇ। ਐਮਪੀ ਬਣਨ ਤੋਂ ਬਾਅਦ ਨਸ਼ੇ ਦਾ ਮੁੱਦਾ ਚੁੱਕਣ ਦੀ ਗੱਲ ਕੀਤੀ ਹੈ।

ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਮੁਲਾਕਾਤ ਵੇਲੇ ਅੰਮ੍ਰਿਤਪਾਲ ਸਿੰਘ ਦਾ ਮੂੰਹ ਮਿੱਠਾ ਕਰਾਇਆ ਤੇ ਸਿਰੋਪਾ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਦੌਰਾਨ ਪਰਿਵਾਰ ਨੇ ਇਕੱਠੇ ਪ੍ਰਸ਼ਾਦਾ ਵੀ ਛਕਿਆ। ਅੰਮਿਤਪਾਲ ਸਿੰਘ ਨੇ ਮੁਲਾਕਾਤ ਵੇਲੇ ਪਿਤਾ ਹੱਥ ਸੰਗਤਾਂ ਨੂੰ ਸੰਦੇਸ਼ ਦਿੱਤਾ ਹੈ ਕਿ SGPC ਦੀਆਂ ਵੋਟਾਂ ਵੱਧ ਤੋਂ ਵੱਧ ਵੋਟਾਂ ਬਣਵਾਉਣ ‘ਤੇ ਜ਼ੋਰ ਦਿੱਤਾ ਜਾਵੇ। ਇਸ ਤੋਂ ਸਪਸ਼ਟ ਹੈ ਕਿ SGPC ਦੀਆਂ ਚੋਣਾਂ ਉਨ੍ਹਾਂ ਦਾ ਅਗਲਾ ਟੀਚਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ ਨੇ ਸੰਗਤ ਲਈ ਕਿਹਾ ਕਿ ਮੇਰੇ ਹਲਕੇ ਦਾ ਖਿਆਲ ਰੱਖੋ। ਲੋਕਾਂ ਨੂੰ ਨਾਲ ਲੈ ਚੱਲੇ। ਜੋ ਵੀ ਮੁਸ਼ਕਲਾਂ ਆ ਰਹੀਆਂ ਹਨ, ਆਉਣ ਵਾਲੇ ਸਮੇਂ ਵਿਚ ਖ਼ਤਮ ਹੋ ਜਾਣਗੀਆਂ।

ਸਬੰਧਿਤ ਖ਼ਬਰ – ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਦਾ ਵੱਡਾ ਬਿਆਨ! “ਅੰਮ੍ਰਿਤਪਾਲ ਹੁਣ ਖ਼ਾਲਿਸਤਾਨੀ ਨਹੀਂ!”
Exit mobile version