ਬਿਉਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਕੌਮੀ ਸੁਰੱਖਿਆ ਕਾਨੂੰਨ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਅਦਾਲਤ ਨੇ ਕੇਂਦਰ,ਪੰਜਾਬ ਸਰਕਾਰ ਅਤੇ ਡਿਬਰੂਗੜ੍ਹ ਜੇਲ਼੍ਹ ਸੁਪਰੀਡੈਂਟ ਨੂੰ ਨੋਟਿਸ ਜਾਰੀ ਕੀਤਾ ਹੈ । ਅਗਲੀ ਸੁਣਵਾਈ ਦੌਰਾਨ ਜਵਾਬ ਦਾਖਲ ਕਰਨਾ ਹੋਵੇਗਾ ।
ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰੀ ਔਜਲਾ,ਗੁਰਮੀਤ ਸਿੰਘ ਬੁਕਨਵਾਲਾ,ਕੁਲਵੰਤ ਸਿੰਘ ਅਤੇ ਬਸੰਤ ਸਿੰਘ ਵੱਲੋਂ ਉਨ੍ਹਾਂ ‘ਤੇ ਕੌਮੀ ਸੁਰੱਖਿਆ ਐਕਟ (NSA) ਤਹਿਤ ਕੀਤੀ ਗਈ ਕਾਰਵਾਈ ਨੂੰ ਹਾਈਕੋਰਟ ਚੁਣੌਤੀ ਦਿੱਤੀ ਗਈ ਸੀ । ਉਨ੍ਹਾਂ ਨੇ ਆਪਣੇ ਖਿਲਾਫ ਲਗਾਏ ਗਏ NSA ਨੂੰ ਗਲਤ ਅਤੇ ਗੈਰ ਕਾਨੂੰਨੀ ਦੱਸਿਆ ਸੀ ।
ਜੇਲ੍ਹ ਸੁਪਰੀਡੈਂਟ ਤੋਂ ਪਹਿਲਾਂ ਵੀ ਮੰਗੀ ਗਈ ਸੀ ਜਾਣਕਾਰੀ
ਇਸ ਮਾਮਲੇ ਵਿੱਚ ਅਦਾਲਤ ਨੇ ਕੇਂਦਰ,ਪੰਜਾਬ ਅਤੇ ਡਿਬਰੂਗੜ੍ਹ ਜੇਲ੍ਹ ਸੁਪਰੀਡੈਂਟ ਨੂੰ ਨੋਟਿਸ ਜਾਰੀ ਕੀਤਾ ਸੀ । ਹਾਈਕੋਰਟ ਦੇ ਵੱਲੋਂ ਡਿਬਰੂਗੜ੍ਹ ਜੇਲ੍ਹ ਸੁਪਰੀਡੈਂਟ ਕੋਲੋ ਐਕਟ ਦੇ ਬਾਰੇ ਜਾਣਕਾਰੀ ਮੰਗੀ ਗਈ ਸੀ । ਪਰ ਉਨ੍ਹਾਂ ਦੇ ਵੱਲੋਂ ਇਸ ਬਾਰੇ ਜਵਾਬ ਦਾਖਲ ਨਹੀਂ ਕੀਤਾ ਗਿਆ । ਇਸ ਦੇ ਬਾਅਦ ਇਹ ਆਦੇਸ਼ ਜਾਰੀ ਹੋਇਆ ਹੈ ।
ਅੰਮ੍ਰਿਤਪਾਲ ਦੇ ਕੇਸ ਦੀ 19 ਨੂੰ ਸੁਣਵਾਈ
ਅੰਮ੍ਰਿਤਪਾਲ ਸਿੰਘ,ਦਲਜੀਤ ਸਿੰਘ ਕਲਸੀ ਅਤੇ ਹੋਰ ਸਾਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ NSA ਦੇ ਤਹਿਤ ਉਨ੍ਹਾਂ ਦੀ ਕੀਤੀ ਗਈ ਗ੍ਰਿਫਤਾਰੀ ਰੱਦ ਕਰਨ ਦੀ ਪਟੀਸ਼ਨ ਲਗਾਈ ਸੀ । ਇਸ ਮਾਮਲੇ ਦੀ 19 ਫਰਵਰੀ ਤਰੀਕ ਤੈਅ ਹੋਈ ਸੀ। ਡਿਬੜੂਗੜ੍ਹ ਜੇਲ੍ਹ ਸੁਪਰੀਡੈਂਟ ਨੂੰ ਨੋਟਿਸ ਹੋਇਆ ਸੀ । ਉਨ੍ਹਾਂ ਨੂੰ ਹਰ ਹਾਲ ਵਿੱਚ ਜਵਾਬ ਦਾਖਲ ਕਰਨਾ ਹੈ।