The Khalas Tv Blog Punjab ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦੀ ਕੀ ਸੱਚਾਈ ?
Punjab

ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓ ਦੀ ਕੀ ਸੱਚਾਈ ?

ਬਿਊਰੋ ਰਿਪੋਰਟ :   ਪੰਜਾਬ ਪੁਲਿਸ ਦੀ ਤਾਜ਼ਾ ਪ੍ਰੈਸ ਕਾਨਫਰੰਸ ਮੁਤਾਬਕ ਅੰਮ੍ਰਿਤਪਾਲ ਸਿੰਘ ਭੇਸ ਬਦਲ ਕੇ ਫ਼ਰਾਰ ਹੋਏ ਹਨ। IG ਸੁਖਚੈਨ ਸਿੰਘ ਗਿੱਲ ਮੁਤਾਬਕ ਅੰਮ੍ਰਿਤਪਾਲ ਸਿੰਘ ਬ੍ਰੇਜ਼ਾ ਕਾਰ ਦੇ ਜ਼ਰੀਏ ਨੰਗਲ ਅੰਬੀਆਂ ਪਿੰਡ ਦੇ ਗੁਰਦੁਆਰੇ ਪਹੁੰਚੇ ਜਿੱਥੇ ਉਨ੍ਹਾਂ ਨੇ ਕੱਪੜੇ ਬਦਲੇ ਸਨ ਅਤੇ ਕ੍ਰਿਪਾਨ ਉੱਥੇ ਹੀ ਰੱਖ ਦਿੱਤੀ, ਇਸ ਤੋਂ ਬਾਅਦ ਉਹ ਬ੍ਰੇਜ਼ਾ ਕਾਰ ‘ਚੋਂ ਨਿਕਲ ਕੇ ਤਿੰਨ ਬੰਦਿਆਂ ਦੇ ਨਾਲ ਪਿੰਡ ਤੋਂ 2 ਮੋਟਰ ਸਾਈਕਲਾਂ ‘ਤੇ ਰਵਾਨਾ ਹੋਏ।

ਹੁਣ ਸੋਸ਼ਲ ਮੀਡੀਆ ‘ਤੇ ਅਜਿਹਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ਦੇ ਕਹੇ ਮੁਤਾਬਕ ਤਸਵੀਰਾਂ ਦਿਖਾਈ ਦੇ ਰਹੀਆਂ ਹਨ, ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਲਾਲ ਦਸਤਾਰ ਵਾਲਾ ਦਿਖਾਈ ਦੇ ਰਿਹਾ ਵਿਅਕਤੀ ਅੰਮ੍ਰਿਤਪਾਲ ਸਿੰਘ ਹੀ ਹੈ। ਹਾਲਾਂਕਿ ਅਸੀਂ ਇਸ ਵੀਡੀੳ ਦੀ ਪੁਸ਼ਟੀ ਨਹੀਂ ਕਰਦੇ।

 

 

 

CCTV ਵਿੱਚ ਤਸਵੀਰਾਂ ਕੈਦ

ਪੁਲਿਸ ਦੱਸਣ ਮੁਤਾਬਿਕ ਜਿਸ ਬ੍ਰੀਜਾ ਗੱਡੀ ਦੇ ਜ਼ਰੀਏ ਭਾਈ ਅੰਮ੍ਰਿਤਪਾਲ ਸਿੰਘ ਨੰਗਲ ਅੰਬਿਆ ਦੇ ਪਿੰਡ ਪਹੁੰਚੇ ਉਸ ਦੀ ਜਾਂਚ  ਕੀਤੀ ਜਾ ਰਹੀ ਹੈ । ਸੋਸ਼ਲ ਮੀਡੀਆ ‘ਤੇ ਪੁਲਿਸ ਵੱਲੋਂ ਜਿਸ ਬ੍ਰੀਜ਼ਾ ਗੱਡੀ ਦਾ ਹਵਾਲਾ ਦਿੱਤਾ ਜਾ ਰਿਹਾ ਸੀ  ਉਸ ਦੀਆਂ ਤਸਵੀਰਾਂ ਮੋਗਾ-ਸ਼ਾਹਕੋਟ ਟੋਲ ਤੋਂ  ਸਾਹਮਣੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ । ਵੀਡੀਓ ਵਿੱਚ ਤਿੰਨ ਗੱਡੀਆਂ ਨਜ਼ਰ ਆ ਰਹੀਆਂ ਹਨ ਜਿਸ ਵਿੱਚ  ਇੱਕ ਮਰਸਡੀਜ਼ ਅਤੇ ਬ੍ਰੇਜ਼ਾ ਦੇ ਨਾਲ 1 ਹੋਰ ਗੱਡੀਆਂ ਹੋਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ । ਵੀਡੀਓ ਦੇ ਮੁਤਾਬਿਕ ਟੋਲ ਤੋਂ ਗੁਜ਼ਰ ਰਹੀਆਂ  ਇਹ ਤਸਵੀਰ ਸ਼ਨਿੱਚਰਵਾਰ ਸਵੇਰ 11 ਵਜਕੇ 27 ਮਿੰਟ ਦੀ ਹੈ । ਜਦਕਿ ਬ੍ਰੇਜ਼ਾ ਗੱਡੀ ਦਾ ਵੀਡੀਓ  11 ਵਜਕੇ 35 ਮਿੰਟ ਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ  ਉਹ ਹੀ ਬ੍ਰੀਜਾ ਕਾਰ ਹੈ ਜਿਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਬੈਠੇ ਸਨ। ਇਸੇ ਗੱਡੀ ਤੋਂ ਹੀ ਭਾਈ ਅੰਮ੍ਰਿਤਪਾਲ ਸਿੰਘ ਦੇ ਜ਼ਰੀਏ ਉਨ੍ਹਾਂ ਨੇ ਅੱਗੇ ਦਾ ਰਸਤਾ ਤੈਅ ਕੀਤਾ ਸੀ। ਹਾਲਾਂਕਿ ਅਸੀਂ ਇੰਨਾਂ ਵੀਡੀਓ ਅਤੇ ਤਸਵੀਰਾਂ ਦੀ ਤਸਦੀਕ ਨਹੀਂ ਕਰਦੇ ਹਾਂ।

ਅੰਮ੍ਰਿਤਪਾਲ ਦੀ ਪਤਨੀ ਤੋਂ ਪੁੱਛਗਿੱਛ ਨਹੀਂ

IG ਸੁੱਖਚੈਨ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੁੱਲ 153 ਬੰਦੇ ਗ੍ਰਿਫਤਾਰ ਹੋ ਚੁੱਕੇ ਹਨ। ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ NSA ਲਗਾਇਆ ਗਿਆ ਹੈ। ਗਿੱਲ ਨੇ ਕਿਹਾ ਕਿ ਹਾਲੇ ਤੱਕ ਅੰਮ੍ਰਿਤਪਾਲ ਸਿੰਘ ਗ੍ਰਿਫਤਾਰ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਦੇ ਨਾਲ ਹਾਲੇ ਤੱਕ ਪੁਲਿਸ ਨੇ ਪੁੱਛਗਿੱਛ ਨਹੀਂ ਕੀਤੀ ਹੈ।

IG ਸੁੱਖਚੈਨ ਸਿੰਘ ਨੇ ਕਿਹਾ ਕਿਸੇ ਨੂੰ ਵੀ ਗੈਰ ਕਾਨੂੰਨੀ ਤਰੀਕੇ ਨਾਲ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਲਿਆ ਜਾਵੇਗਾ । ਸੋਹਾਣਾ ਸਾਹਿਬ ਵਿੱਚ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ,ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਵਿਵਾਦ ਹੋ ਗਿਆ ਸੀ ਇਸੇ ਲਈ ਸ਼ਾਂਤੀ ਨਾਲ ਧਰਨਾ ਖਤਮ ਕਰਵਾਇਆ ਗਿਆ ਹੈ ।

IG ਸੁੱਖਚੈਨ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਬਾਰੇ ਵੀ ਵੱਡਾ ਖੁਲਾਸਾ ਕੀਤਾ ਹੈ । ਉਨ੍ਹਾਂ ਕਿਹਾ ਜਲੰਧਰ ਰੂਰਲ ਦੇ ਪਿੰਡ ਉਦੋਕੇ ਵਿੱਚ ਸਰਪੰਚ ਮਨਪ੍ਰੀਤ ਸਿੰਘ ਨੇ ਹਰਜੀਤ ਸਿੰਘ ਅਤੇ ਡਰਾਈਵਰ ਹਰਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰਵਾਇਆ ਹੈ ਕਿ ਉਨ੍ਹਾਂ ਨੇ ਬੰਦੂਕ ਦੀ ਨੌਕ ‘ਤੇ ਉਸ ਕੋਲੋ ਘਰ ਵਿੱਚ ਪਨਾਹ ਲਈ ਸੀ ।

Exit mobile version