ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਵੀਡੀਓ ਮੈਸੇਜ ਦੇ ਜ਼ਰੀਏ ਪੰਜਾਬ ਦੇ ਲੋਕਾਂ ਦਾ ਸਾਥ ਮੰਗਿਆ ਹੈ, ਪਿਤਾ ਨੇ ਕਿਹਾ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਮੁੱਦੇ ਚੁੱਕ ਰਿਹਾ ਸੀ ਇਸ ਲਈ ਸਾਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ । ਪਿਤਾ ਤਰਸੇਮ ਸਿੰਘ ਨੇ ਕਿਹਾ ਸਾਨੂੰ ਪਕਾ ਯਕੀਨ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਫੜ ਲਿਆ ਗਿਆ ਹੈ। ਪੁਲਿਸ ਕੋਈ ਵੱਡੀ ਗੇਮ ਖੇਡ ਰਹੀ ਹੈ। ਪਿਤਾ ਤਰਸੇਮ ਸਿੰਘ ਨੇ ਕਿਹਾ ਸਾਨੂੰ ਅੰਮ੍ਰਿਤਪਾਲ ਸਿੰਘ ਦੀ ਜਾਨ ਦਾ ਖਤਰਾ ਹੈ । ਉਨ੍ਹਾਂ ਕਿਹਾ ਜਦੋਂ ਸਾਡੇ ਪਿੰਡ ਵਿੱਚ ਇੰਨੀ ਫੋਰਸ ਲੱਗਾ ਦਿੱਤੀ ਹੈ ਤਾਂ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਕਿੰਨੀ ਫੋਰਸ ਲਗਾਈ ਗਈ ਹੋਵੇਗੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਰਕਾਰ ਆਪਣੇ ਹਿਸਾਬ ਦੇ ਨਾਲ ਕਹਾਣੀ ਬਣਾਉਣਾ ਚਾਹੁੰਦੀ ਹੈ ।ਜਦੋਂ ਤੱਕ ਨਵਾਂ ਰੂਪ ਨਹੀਂ ਦਿੰਦੀ ਉਸੇ ਵੇਲੇ ਤੱਕ ਐਲਾਨ ਨਹੀਂ ਕੀਤਾ ਜਾਵੇਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਪਿਤਾ ਨੇ ਕਿਹਾ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਝੂਠੇ ਹਥਿਆਰਾਂ ਦੇ ਕੇਸ ਬਣਾਉਣਾ ਚਾਹੁੰਦੀ ਹੈ ਅਤੇ ਫਿਰ ਪੁੱਛਿਆ ਜਾਵੇਗਾ ਕਿ ਹਥਿਆਰ ਕਿੱਥੋਂ ਆਏ ਹਨ । ਸਿਰਫ਼ ਇੰਨਾਂ ਹੀ ਨਹੀਂ ਪਿਤਾ ਨੇ ਇਹ ਵੀ ਦੱਸਿਆ ਹੈ ਅੰਮ੍ਰਿਤਪਾਲ ਦੀ ਖਬਰ ਮਿਲਣ ਤੋਂ ਬਾਅਦ ਘਰ ਦੇ ਜਿਹੜੇ ਮੈਂਬਰ ਗਏ ਸਨ ਉਨ੍ਹਾਂ ਬਾਰੇ ਵੀ ਕੋਈ ਖਬਰ ਨਹੀਂ ਸੀ ਮਿਲੀ ਹੈ । ਪੁਲਿਸ ਉਨ੍ਹਾਂ ਦੀ ਜਾਣਕਾਰੀ ਪਰਿਵਾਰ ਨੂੰ ਦੇਵੇ ਅਸੀਂ ਬਹੁਤ ਚਿੰਤਾ ਵਿੱਚ ਹਾਂ ।
ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਕੁਝ ਨਹੀਂ ਮਿਲਿਆ,ਸਾਡੇ ਘਰ ਵਿੱਚ ਸ਼ਨਿੱਚਰਵਾਰ ਰਾਤ ਤੱਕ ਪੁਲਿਸ ਵਾਲੇ ਬੈਠੇ ਰਹੇ,ਹੁਣ ਵੀ ਬਾਹਰ ਪੈਰਾ ਲੱਗਿਆ ਹੋਇਆ ਹੈ । ਜੇਕਰ ਪੁਲਿਸ ਨੇ ਫੜਨਾ ਸੀ ਤਾਂ ਸਵੇਰ 8 ਵਜੇ ਤੱਕ ਉਹ ਘਰ ਸੀ ਫੜ ਸਕਦੀ ਸੀ । ਬੇਵਜ੍ਹਾ ਤੰਗ ਕੀਤਾ ਜਾ ਰਿਹਾ ਹੈ । ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੋਇਆ ਹੈ ।ਪਿਤਾ ਤਰਸੇਮ ਸਿੰਘ ਨੇ ਅੰਮ੍ਰਿਤਪਾਲ ਸਿੰਘ ਨੌਜਵਾਨਾਂ ਨੂੰ ਨਸ਼ਾ ਛੱਡਾ ਰਿਹਾ ਹੈ ਪਰ ਉਸ ਦੀ ਗ੍ਰਿਫਤਾਰੀ ਨੂੰ ਲੈਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ । ਪਿਤਾ ਨੇ ਕਿਹਾ ਹਾਲਾਂਕਿ ਸਾਨੂੰ ਪੁਲਿਸ ਸ਼ਰੀਰਕ ਤੌਰ ‘ਤੇ ਪਰੇਸ਼ਾਨ ਨਹੀਂ ਕਰ ਰਹੀ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਹੈ ਉਸ ਨਾਲ ਮੈਂਟਲੀ ਤੌਰ ‘ਤੇ ਪਰਿਵਾਰ ਜ਼ਰੂਰ ਪਰੇਸ਼ਾਨ ਹੈ ।
ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਉਹ ਡੇਢ ਮਹੀਨੇ ਪਹਿਲਾਂ ਭਾਰਤ ਆਏ ਸਨ ਕਿਉਂਕਿ ਪਰਿਵਾਰ ਨੂੰ ਉਨ੍ਹਾਂ ਦੀ ਜ਼ਰੂਰਤ ਸੀ । ਉਨ੍ਹਾਂ ਨੇ ਕਿਹਾ ਕਿ ਮੈਨੂੰ ਅੰਮ੍ਰਿਤਪਾਲ ਸਿੰਘ ਦੇ ਕੰਮ-ਕਾਜ ਬਾਰੇ ਕੋਈ ਜਾਣਕਾਰੀ ਨਹੀਂ ਹੈ । ਉਹ ਇੰਨਾਂ ਸਾਰੀ ਚੀਜ਼ਾ ਤੋਂ ਦੂਰ ਹਨ ।