The Khalas Tv Blog Punjab ਅਮਰੀਕ ਸਿੰਘ ਅਜਨਾਲਾ ਦਾ ਕੰਗਣਾ ਨੂੰ ਠੋਕਵਾਂ ਜਵਾਬ!
Punjab

ਅਮਰੀਕ ਸਿੰਘ ਅਜਨਾਲਾ ਦਾ ਕੰਗਣਾ ਨੂੰ ਠੋਕਵਾਂ ਜਵਾਬ!

ਬਿਊਰੋ ਰਿਪੋਰਟ – ਜਰਨੈਲ ਸਿੰਘ ਭਿੰਡਰਾਂਵਾਲਾ (Jarnail Singh Bhindrawala) ਬਾਰੇ ਦਿੱਤੇ ਵਿਵਾਦਤ ਬਿਆਨ ‘ਤੇ ਅਮਰੀਕ ਸਿੰਘ ਅਜਨਾਲਾ (Amreek Singh Ajnala) ਨੇ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ (Kangna Ranaut) ਨੂੰ ਜਵਾਬ ਦਿੱਤਾ ਹੈ। ਅਜਨਾਲਾ ਨੇ ਕਿਹਾ ਕਿ ਕੰਗਣਾ ਰਣੌਤ ਸਮਾਜ, ਇਤਿਹਾਸ ਅਤੇ ਸ਼ਾਸਤਰਾਂ ਤੋਂ ਬਹੁਤ ਅਣਜਾਣ ਹੈ। ਉਨ੍ਹਾਂ ਕੰਗਣਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਈ ਹਿੰਦੂ ਤੇ ਕਈ ਮੁਸਲਮਾਨ ਵੀ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਸੰਤ ਮੰਨਦੇ ਹਨ। ਜਰਨੈਲ ਸਿੰਘ ਭਿੰਡਰਾਂਵਾਲਾ ਸੰਤ ਹਨ ਜਾਂ ਨਹੀਂ ਇਸ ਬਾਰੇ ਕੰਗਣਾ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।

ਦੱਸ ਦੇਈਏ ਕਿ ਕੰਗਣਾ ਰਣੌਤ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲਾ ਬਾਰੇ ਵਿਵਾਦਤ ਬਿਆਨ ਦਿੱਤਾ ਸੀ, ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਵੱਲੋਂ ਕੰਗਣਾਂ ਨੂੰ ਜਵਾਬ ਦਿੱਤੇ ਜਾ ਰਹੇ ਹਨ। ਕੰਗਣਾ ਨੇ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਸੀ ਕਿ 99 ਫੀਸਦੀ ਪੰਜਾਬੀ ਭਿੰਡਰਾਂਵਾਲਾ ਨੂੰ ਸੰਤ ਨਹੀਂ ਮੰਨਦੇ ਅਤੇ ਉਹ ਇਕ ਅੱਤਵਾਦੀ ਸੀ। ਇਸ ਤੋਂ ਇਲਾਵਾ ਕੰਗਣਾ ਨੇ ਕਿਹਾ ਸੀ ਕਿ ਜੋ 1984 ਵਿਚ ਅਪਰੇਸ਼ਨ ਹੋਇਆ ਸੀ ਉਹ ਪੰਜਾਬੀਆਂ ਨੇ ਹੀ ਕੀਤਾ ਸੀ।

ਇਹ ਵੀ ਪੜ੍ਹੋ  –  44 ਕਰੋੜ ਦੇ ਰਾਜਪੁਰਾ ਪ੍ਰੋਜੈਕਟ ਘੁਟਾਲੇ ’ਤੇ ED ਦਾ ਵੱਡਾ ਐਕਸ਼ਨ! 5 ਪੰਚਾਂ ਤੇ ਸਰਪੰਚਾਂ ਸਮੇਤ ਸਾਬਕਾ MLA ਜਾਂਚ ਦੇ ਘੇਰੇ ’ਚ!

 

Exit mobile version