The Khalas Tv Blog India ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਨੇ ਬਰਗਾੜੀ ਬੇਅਦਬੀ ਲਈ ਇਸ ਸਿੱਖ ਪ੍ਰਚਾਰਕ ਨੂੰ ਦੱਸਿਆ ਦੋਸ਼ੀ ! ‘ਸੁਖਬੀਰ ਦੀ ਭਾਸ਼ਾ ਬੋਲ ਰਹੇ ਹਨ’
India Punjab

ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਨੇ ਬਰਗਾੜੀ ਬੇਅਦਬੀ ਲਈ ਇਸ ਸਿੱਖ ਪ੍ਰਚਾਰਕ ਨੂੰ ਦੱਸਿਆ ਦੋਸ਼ੀ ! ‘ਸੁਖਬੀਰ ਦੀ ਭਾਸ਼ਾ ਬੋਲ ਰਹੇ ਹਨ’

 

ਬਿਉਰੋ ਰਿਪੋਰਟ – ਬੇਅਦਬੀ ਮਾਮਲੇ ਵਿੱਚ ਹੁਣ ਜਦੋਂ ਪੰਜ ਸਿੰਘ ਸਾਹਿਬ ਸੁਣਵਾਈ ਕਰ ਰਹੇ ਹਨ ਅਜਿਹੇ ਵਿੱਚ ਦਮਦਮੀ ਟਕਸਾਲ ਅਜਨਾਲ (Dhamdami Taksaal)ਦੇ ਮੁਖੀ ਅਮਰੀਕ ਸਿੰਘ ਅਜਨਾਲਾ (Amreek Singh Ajnala) ਦਾ ਬੇਅਦਬੀ ਨੂੰ ਲੈਕੇ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ । ਬੇਅਦਬੀ ਲਈ ਸੌਦਾ ਸਾਧ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ ਪਰ ਅਜਨਾਲਾ ਨੇ ਸਿੱਧਾ ਸਿੱਧਾ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ(Harjinder singh Majhi) ਨੂੰ ਬੇਅਦਬੀ ਲਈ ਜ਼ਿੰਮੇਵਾਰ ਦੱਸਿਆ ਹੈ । ਕੋਟਕਪੂਰਾ ਵਿੱਚ ਬੇਅਦਬੀ ਦੇ ਇਨਸਾਫ ਵਿੱਚ ਕੱਢੇ ਗਏ ਮਾਰਚ ਵਿੱਚ ਅਮਰੀਕ ਸਿੰਘ ਅਜਨਾਲਾ ਨੇ ਦਾਅਵਾ ਕੀਤਾ ਹਰਜਿੰਦਰ ਸਿੰਘ ਮਾਝੀ ਦੀ ਕੱਥਾ ਤੋਂ ਬਾਅਦ ਡੇਰੇ ਦੇ ਹਮਾਇਤੀਆਂ ਨੇ ਲਾਕੇਟ ਸੁੱਟ ਦਿੱਤੇ ਸਨ । ਉਨ੍ਹਾਂ ਕਿਹਾ ਕਿ ਜੇਕਰ ਸਾਡੇ ਕੋਈ ਧਾਰਮਿਕ ਚਿੰਨ੍ਹਾਂ ਦੀ ਇਸ ਤਰ੍ਹਾਂ ਬੇਅਦਬੀ ਕਰੇ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹਾਂ ਇਸੇ ਵਿਰੋਧ ਵਿੱਚ ਹੀ ਸੌਦਾ ਸਾਧ ਦੇ ਹਮਾਇਤੀਆਂ ਨੇ ਪਹਿਲਾਂ ਸ੍ਰੀ ਗੁਰੂ ਸਾਹਿਬ ਗ੍ਰੰਥ ਸਾਹਿਬ ਚੋਰੀ ਕੀਤਾ ਅਤੇ ਫਿਰ ਉਸ ਦੀ ਬੇਅਦਬੀ ਕੀਤੀ । ਉਧਰ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਦਾ ਬਿਆਨ ਵੀ ਸਾਹਮਣੇ ਆਇਆ ਹੈ ।

ਹਰਜਿੰਦਰ ਸਿੰਘ ਮਾਝੀ ਨੇ ਕਿਹਾ ਅਜਨਾਲਾ ਸੁਖਬੀਰ ਸਿੰਘ ਬਾਦਲ ਦੀ ਭਾਸ਼ਾ ਬੋਲ ਰਹੇ ਹਨ ਉਨ੍ਹਾਂ ਨੇ 2015 ਵਿੱਚ ਜਦੋਂ ਬੇਅਦਬੀ ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਟਾਰਗੇਟ ਕੀਤਾ ਗਿਆ ਸੀ ਤਾਂ ਮੇਰੇ ਖਿਲਾਫ ਅਜਿਹਾ ਹੀ ਇਲਜ਼ਾਮ ਲਗਾਇਆ ਸੀ । ਇਹ ਪੂਰੀ ਪਲਾਨਿੰਗ ਹੈ ਕਿ ਸਿੱਖਾਂ ਨੂੰ ਬੇਅਦਬੀ ਦਾ ਦੋਸ਼ੀ ਬਣਾਇਆ ਜਾਵੇ ।

ਇਸ ਤੋਂ ਪਹਿਲਾਂ ਸੌਦਾ ਸਾਧ ਦੇ ਹਮਾਇਤੀ ਪ੍ਰਦੀਪ ਕਲੇਰ ਨੇ ਪੁਲਿਸ ਨੂੰ ਦਿੱਤੇ ਗਏ ਬਿਆਨ ਅਤੇ ਰਿਟਾਇਡ ਜਸਟਿਸ ਰਣਜੀਤ ਸਿੰਘ ਰਿਪੋਰਟ ਵਿੱਚ ਵੀ ਦਾਅਵਾ ਕੀਤਾ ਗਿਆ ਸੀ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਦੇ ਗੁਰਮੱਤ ਦੀਵਾਨ ਵਿੱਚ ਜਦੋਂ ਸੌਦਾ ਸਾਧ ਦੇ ਪੈਰੋਕਾਰਾਂ ਨੇ ਲਾਕੇਟ ਸੁੱਟੇ ਤਾਂ ਬੇਅਦਬੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਫੈਸਲਾ ਹੋਇਆ ਸੀ ।

ਪਰ ਕੁੱਲ ਮਿਲਾਕੇ ਦਮਦਮੀ ਟਕਸਾਲ ਅਜਨਾਲਾ ਦਾ ਬਿਆਨ ਹੈਰਾਨ ਕਰਨ ਵਾਲਾ ਹੈ,ਕਿਉਂਕਿ ਸੌਦਾ ਸਾਧ ਨੇ ਇਸ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੋਸ਼ਾਕ ਪਾਕੇ ਜਿਹੜਾ ਗੁਨਾਹ ਕੀਤਾ ਸੀ ਉਹ ਕਿਸ ਦੇ ਵਿਰੋਧ ਵਿੱਚ ਸੀ । ਪ੍ਰਚਾਰ ਦੇ ਦੌਰਾਨ ਮਾਝੀ ਨੇ ਆਪ ਸੌਦਾ ਸਾਧ ਦੇ ਹਮਾਇਤੀਆਂ ਦੇ ਲਾਕੇਟ ਨਹੀਂ ਸੁੱਟੇ ਸਨ ਉਨ੍ਹਾਂ ਨੇ ਆਪ ਸੁੱਟੇ ਸਨ । ਸੌਦਾ ਸਾਧ ਦੇ ਡੇਰੇ ਜਾਣ ਤੋਂ ਪਹਿਲਾਂ ਉਨ੍ਹਾਂ ਦੀ ਸਿੱਖ ਧਰਮ ਵਿੱਚ ਆਸਥਾ ਸੀ,ਉਨ੍ਹਾਂ ਨੇ ਗੁਰਬਾਣੀ ਦੀ ਰੋਸ਼ਨੀ ਵਿੱਚ ਸਿਰਫ਼ ਗੁਰਮੱਤ ਦਾ ਰਸਤਾ ਵਿਖਾਇਆ ਸੀ ।

Exit mobile version