The Khalas Tv Blog India ਅਮਲੋਹ ਦੀ ਨਿਮਰਤ ਨੇ ਇਟਲੀ ’ਚ ਗੱਡੇ ਝੰਡੇ, ਜਿਮਨਾਸਟਿਕ ਖੇਡਾਂ ‘ਚੋਂ ਜਿੱਤਿਆ ਸੋਨ ਤਮਗ਼ਾ
India International Punjab Sports

ਅਮਲੋਹ ਦੀ ਨਿਮਰਤ ਨੇ ਇਟਲੀ ’ਚ ਗੱਡੇ ਝੰਡੇ, ਜਿਮਨਾਸਟਿਕ ਖੇਡਾਂ ‘ਚੋਂ ਜਿੱਤਿਆ ਸੋਨ ਤਮਗ਼ਾ

ਪੰਜਾਬ ਦੀਆਂ ਧੀਆਂ ਨੇ ਵਿਦੇਸ਼ਾਂ ਵਿੱਚ ਵੀ ਜਿੱਤ ਦੇ ਝੰਡੇ ਗੱਡੇ ਹਨ। ਹਲਕਾ ਅਮਲੋਹ ਦੇ ਪਿੰਡ ਮਾਜਰੀ ਕਿਸ਼ਨੇ ਵਾਲੀ ਦੇ ਗੁਰਮੇਲ ਸਿੰਘ ਦੀ 12 ਸਾਲਾ ਪੋਤਰੀ ਨਿਮਰਤ ਕੌਰ ਪੁੱਤਰੀ ਸੁੱਖਚੈਨ ਸਿੰਘ ਨੇ ਇਟਲੀ ਵਿਚ ਜਿਮਨਾਸਟਿਕ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਸੂਬਾ ਲੌਂਬੇਰਦੀ ਦੇ ਜ਼ਿਲ੍ਹਾ ਬਰੇਸ਼ੀਆ ’ਚ ਪਹਿਲਾ ਸਥਾਨ ਲੈ ਕੇ ਸੋਨ ਤਗ਼ਮਾ ਹਾਸਲ ਕੀਤਾ ਅਤੇ ਸੂਬਾਈ ਪੱਧਰ ’ਤੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਗਮਾ ਜਿੱਤਿਆ।

ਸੂਬਾਈ ਪੱਧਰ ’ਤੇ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਮਗ਼ਾ ਜਿੱਤਿਆ। ਇਨ੍ਹਾਂ ਪ੍ਰਾਪਤੀਆਂ ਤੋਂ ਬਾਅਦ ਹੁਣ ਉਹ ਕੌਮੀ ਪੱਧਰ ’ਤੇ ਰੋਮ ਵਿਚ 15 ਤੋਂ 19 ਮਈ ਤੱਕ ਹੋਣ ਜਾ ਰਹੇ ਮੁਕਾਬਲਿਆਂ ਲਈ ਚੁਣੀ ਗਈ ਹੈ।

ਇਹ ਪੰਜਾਬ ਦੀ ਪਹਿਲੀ ਧੀ ਹੈ, ਜੋ ਇਟਲੀ ’ਚ ਜਿਮਨਾਸਟਿਕ ਵਿਚ 12 ਤੋਂ 15 ਸਾਲ ਵਰਗ ਦੇ ਮੁਕਾਬਲਿਆਂ ਵਿਚ ਖੇਡੇਗੀ। ਇਸ ਪ੍ਰਾਪਤੀ ਲਈ ਨਿਮਰਤ ਦੇ ਤਾਇਆ ਹਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਨਿਮਰਤ ਆਪਣੇ ਮਾਪਿਆਂ ਨਾਲ ਇਟਲੀ ਦੇ ਸ਼ਹਿਰ ਕਯਾਰੀ ਵਿਚ ਰਹਿੰਦੀ ਹੈ।

 

Exit mobile version