The Khalas Tv Blog India ਅਮਲੋਹ ਦੀ ਨੰਦਨੀ ਵਰਮਾ ਨਿਊਜ਼ੀਲੈਂਡ ’ਚ ਬਣੀ ਪਾਇਲਟ, ਜੁਆਨਿੰਗ ਤੋਂ ਪਹਿਲਾਂ ਦਾਦੇ ਤੋਂ ਲਿਆ ਆਸ਼ੀਰਵਾਦ
India International Punjab

ਅਮਲੋਹ ਦੀ ਨੰਦਨੀ ਵਰਮਾ ਨਿਊਜ਼ੀਲੈਂਡ ’ਚ ਬਣੀ ਪਾਇਲਟ, ਜੁਆਨਿੰਗ ਤੋਂ ਪਹਿਲਾਂ ਦਾਦੇ ਤੋਂ ਲਿਆ ਆਸ਼ੀਰਵਾਦ

Amloh's Nandini Verma became a pilot in New Zealand

ਫ਼ਤਿਹਗੜ੍ਹ ਸਾਹਿਬ ਦੇ ਕਸਬਾ ਅਮਲੋਹ ਦੀ ਜੰਮਪਲ ਨੰਦਨੀ ਵਰਮਾ ਪੁੱਤਰੀ ਯੋਗਿੰਦਰਪਾਲ ਸਿੰਘ ਬੌਬੀ ਦੀ ਨਿਊਜ਼ੀਲੈਂਡ ‘ਚ ਬਤੌਰ ਪਾਇਲਟ ਨਿਯੁਕਤੀ ਹੋਈ ਹੈ। ਨੰਦਨੀ ਨੇ ਆਪਣਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਅਮਲੋਹ ਆ ਕੇ ਆਪਣੇ ਬਜ਼ੁਰਗ ਦਾਦਾ ਮਨੋਹਰ ਲਾਲ ਵਰਮਾ ਤੋਂ ਅਸ਼ੀਰਵਾਦ ਹਾਸਲ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਜਨਮ 12 ਜੂਨ 2002 ਨੂੰ ਅਮਲੋਹ ਵਿਚ ਹੋਇਆ।

ਉਸ ਨੇ ਪਹਿਲੀ ਕਲਾਸ ਦੀ ਪੜ੍ਹਾਈ ਸੈਕਰਡ ਹਾਰਟ ਸਕੂਲ ਜਲਾਲਪੁਰ ਕਰਨ ਤੋਂ ਬਾਅਦ ਮਾਨਵ ਮੰਗਲ ਸਮਾਰਟ ਸਕੂਲ ਚੰਡੀਗੜ੍ਹ ਤੋਂ ਮੈਟ੍ਰਿਕ ਅਤੇ ਸ਼ਿਸ਼ੂ ਨਿਕੇਤਨ ਸਕੂਲ ਚੰਡੀਗੜ੍ਹ ਤੋਂ 12ਵੀਂ ਤੱਕ ਪੜ੍ਹਾਈ ਹਾਸਲ ਕੀਤੀ। ਬਾਅਦ ਵਿਚ ਉਹ ਨਿਊਜ਼ੀਲੈਂਡ ਏਅਰਫੋਰਸ ਅਕੈਡਮੀ ਵਿਚ ਟਰੇਨਿੰਗ ਲਈ ਦਾਖ਼ਲ ਹੋਈ, ਜਿੱਥੇ ਉਸ ਨੇ ਸਖ਼ਤ ਮਿਹਨਤ ਕੀਤੀ।

ਜਿਸ ਨੂੰ ਮੁੱਖ ਰੱਖਦੇ ਹੋਏ ਉਸ ਦਾ ਪਾਇਲਟ ਬਣਨ ਦਾ ਸੁਪਨਾ ਪੂਰਾ ਹੋ ਗਿਆ। ਅਮਲੋਹ ਵਿਚ ਇਸ ਦੇ ਪਹੁੰਚਣ ‘ਤੇ ਵਰਮਾ ਪਰਿਵਾਰ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨੰਦਨੀ ਵਰਮਾ ਦੀ ਮਾਤਾ ਰੰਜਨੀ ਵਰਮਾ, ਚਾਚਾ ਪਰਮਿੰਦਰ ਵਰਮਾ ਅਤੇ ਚਾਚੀ ਈਸਾ ਵਰਮਾ ਆਦਿ ਮੌਜੂਦ ਸਨ।

Exit mobile version