The Khalas Tv Blog India ਕਿਸਾਨਾਂ ਨੇ ਅਮਿਤ ਸ਼ਾਹ ਨੂੰ “ਭਾਰੀ ਵਾਹਨ” ਦੀ ਕਰਵਾਈ ਪਛਾਣ
India Punjab

ਕਿਸਾਨਾਂ ਨੇ ਅਮਿਤ ਸ਼ਾਹ ਨੂੰ “ਭਾਰੀ ਵਾਹਨ” ਦੀ ਕਰਵਾਈ ਪਛਾਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗ੍ਰਹਿ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਇੱਕ ਟਵੀਟ ਕਰਕੇ ਕਿਹਾ ਕਿ ਦਮੋਹ ਜ਼ਿਲ੍ਹੇ ਦੇ ਆਂਜਨੀ ਟਪਰੀਆ ਪਿੰਡ ਵਿੱਚ ਇੱਕ ਭਾਰੀ ਵਾਹਨ ਘਰ ਉੱਤੇ ਪਲਟਣ ਨਾਲ ਤਿੰਨ ਲੋਕਾਂ ਦੀ ਮੌਤ ਦੀ ਦੁਖਦਾਈ ਖ਼ਬਰ ਪ੍ਰਾਪਤ ਹੋਈ। ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਬਖਸ਼ੇ ਅਤੇ ਦੁਖੀ ਪਰਿਵਾਰ ਦੇ ਮੈਂਬਰਾਂ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਵੇ।

ਕਿਸਾਨ ਏਕਤਾ ਮੋਰਚਾ ਨੇ ਅਮਿਤ ਸ਼ਾਹ ਦੇ ਟਵੀਟ ਨੂੰ ਰੀਟਵੀਟ ਕਰਕੇ ਜਵਾਬ ਦਿੱਤਾ ਕਿ ਕਿਸਾਨ ਮੋਰਚਾ ਵੱਲੋਂ ਉਨ੍ਹਾਂ ਨਾਗਰਿਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜਿਨ੍ਹਾਂ ਨੇ ਇਸ ਹਾਦਸੇ ਵਿੱਚ ਆਪਣੀ ਜਾਨ ਗੁਆਈ। ਪਰ ਮੰਤਰੀ ਜੀ, ਇਸੇ ਤਰ੍ਹਾਂ ਇੱਕ “ਭਾਰੀ ਵਾਹਨ” – ਥਾਰ ਨੇ ਉਨ੍ਹਾਂ ਕਿਸਾਨਾਂ ਨੂੰ ਕੁਚਲ ਦਿੱਤਾ ਜਿਨ੍ਹਾਂ ਦੀ ਭਲਾਈ ਲਈ ਤੁਸੀਂ ਮੰਤਰੀ ਹੋ। ਉਨ੍ਹਾਂ ਲਈ ਦਿਲਾਸਾ? ਹਮਦਰਦੀ? ਨਿਆਂ?

Exit mobile version