The Khalas Tv Blog India (ਚੜ੍ਹਦੇ ਤੇ ਲਹਿੰਦੇ) ਪੰਜਾਬੀਆਂ ਨੂੰ ਪਿਆਰ ਵਾਲੇ ਲਿਖਾਰੀ ਅਮੀਨ ਮਲਿਕ ਦਾ ਹੋਇਆ ਦੇਹਾਂਤ
India International Punjab

(ਚੜ੍ਹਦੇ ਤੇ ਲਹਿੰਦੇ) ਪੰਜਾਬੀਆਂ ਨੂੰ ਪਿਆਰ ਵਾਲੇ ਲਿਖਾਰੀ ਅਮੀਨ ਮਲਿਕ ਦਾ ਹੋਇਆ ਦੇਹਾਂਤ

‘ਦ ਖਾਲਸ ਬਿਊਰੋ:- ਪੰਜਾਬੀਆਂ ਅਤੇ ਪੰਜਾਬੀ ਮਾਂ ਬੋਲੀ ਨੂੰ ਬੇਹੱਦ ਪਿਆਰ ਕਰਨ ਵਾਲੇ  ਪਾਕਿਸਾਤਾਨੀ ਪ੍ਰਸਿੱਧ ਲੇਖਕ ਅਮੀਨ ਮਲਿਕ ਇਸ ਨੂੰ ਦੁਨੀਆਂ ਨੂੰ ਅਲਵਿੱਦਾ ਕਹਿ ਗਏ। ਅਮੀਨ ਮਲਿਕ ਪਿਛਲੇ ਲੰਮੇਂ ਸਮੇਂ ਤੋਂ ਇੰਗਲੈਂਡ ਵਿਚ ਰਹਿ ਰਹੇ ਸਨ ਅਤੇ ਕੈਂਸਰ ਦੀ ਭਿਆਨਕ ਬਿਮਾਲੀ ਨਾਲ ਜੂਝ ਰਹੇ ਸਨ। ਜਿਵੇਂ ਹੀ ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਦੁਨੀਆਂ ਭਰ ਦੇ ਪੰਜਾਬੀ ਚਿੰਤਕਾਂ ਤੇ ਸਾਹਿਤਕਾਰਾਂ ਨੂੰ ਮਿਲੀ ਤਾਂ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ। ਅਮੀਨ ਮਲਿਕ ਅਕਸਰ ਹੀ ਸਾਹਿਤਕ ਸਮਾਗਮਾਂ ਵਿਚ ਸ਼ਿਰਕਤ ਕਰਨ ਲਈ ਪੰਜਾਬ ਆਇਆ ਕਰਦੇ ਸਨ। ਅਮੀਨ ਮਲਿਕ ਦਾ ਜਨਮ ਪਾਕਿਸਤਾਨ ਵਿੱਚ ਹੀ ਹੋਇਆ ਸੀ।ਉਨਾਂ ਆਪਣੀ ਵਿਦਿਆ ਵੀ ਪਾਕਿਸਾਤਨ ਵਿੱਚ ਰਹਿੰਦਿਆਂ ਹੀ ਹਾਸਿਲ ਕੀਤੀ ਸੀ।

 

ਮਿੱਠੀ ਤੇ ਸੁਰੀਲੀ ਪੰਜਾਬੀ ਬੋਲਣ ਵਾਲੇ ਅਮੀਨ ਮਲਿਕ  ਨੂੰ (ਲਹਿੰਦੇ ਤੇ ਚੜ੍ਹਦੇ) ਪੰਜਾਬੀਆਂ ਨੇ ਬੇਪਨਾਹ ਪਿਆਰ ਕੀਤਾ। ਪਿਛਲੇ ਚਾਰ ਦਹਾਕਿਆਂ ਤੋਂ ਠੇਠ ਅਤੇ ਠੁੱਕਦਾਰ ਪੰਜਾਬੀ ਲਿਖ ਕੇ ਦੋਵਾਂ ਪੰਜਾਬਾਂ ਵਿੱਚ ਚੋਖੀ ਸ਼ੋਹਰਤ ਕਮਾਈ । ਅਮੀਨ ਮਲਿਕ ਦੀ ਲਿਖਤ ਦਿਲ ਨੂੰ ਹਲੂਣਕੇ ਰੱਖ ਦਿੰਦੀ ਸੀ। ਅਮੀਨ ਮਲਿਕ ਦਾ ਵੱਲੋਂ ਨਵਾਂ ਲਿਖਿਆ ਗਿਆ ਨਾਵਲ ‘ਅੱਥਰੀ” ਸ਼ਾਹਮੁਖੀ ਅਤੇ ਗੁਰਮੁੱਖੀ ਲਿਪੀਆਂ ‘ਚ ਛਪਿਆ ਅਤੇ ਪੜ੍ਹਿਆ ਵੀ ਜਾ ਚੁੱਕਿਆ ਹੈ।

 

ਅਮੀਨ ਮਲਿਕ ਵੱਲੋਂ ਲਿਖਿਆਂ ਗਈਆਂ ਪ੍ਰਮੁੱਖ ਕਿਤਾਬਾਂ ਵਿਚ ਬੋਲਦੇ ਅੱਥਰੂ, ਮੈਂ ਹੰਝੂ ਕਿਹੜੀ ਅੱਖ ਦਾ, ਗੂੰਗੀ ਤ੍ਰੇਹ, ਅੱਥਰੀ ਤੇ ਯਾਦਾਂ ਦੇ ਪਿਛਵਾੜੇ ਸ਼ਾਮਲ ਹਨ।

Exit mobile version