‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਓਮੀਕ੍ਰੋਨ ਵੇਰੀਐਂਟ ਦੇ ਦੇਸ਼ ਵਿਚ ਵਧਦੇ ਮਾਮਲਿਆਂ ਦਰਮਿਆਨ ਕਾਰੋਬਾਰੀ ਯਾਤਰੀ ਸੇਵਾਵਾਂ ’ਤੇ ਰੋਕ ਨੂੰ 31 ਜਨਵਰੀ ਤਕ ਲਈ ਵਧਾ ਦਿੱਤਾ ਗਿਆ ਹੈ।ਸਰਕੂਲਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਫਲਾਈਟਸ ਦੀ ਮੁਅੱਤਲੀ ਦਾ ਅਸਰ ਕਾਰਗੋ ਤੇ ਡੀਜੀਸੀਏ ਦੀ ਮਨਜ਼ੂਰੀ ਵਾਲੀ ਫਲਾਈਟਸ ’ਤੇ ਨਹੀਂ ਪਵੇਗਾ।ਸਰਕੂਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਵੱਖ-ਵੱਖ ਹਵਾਈ ਮਾਰਗਾਂ ’ਤੇ ਸਥਿਤੀ ਮੁਤਾਬਕ ਇੰਟਰਨੈਸ਼ਨਲ ਫਲਾਈਟਸ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
ਡੀਜੀਸੀਏ ਨੇ ਐਲਾਨ ਕੀਤਾ ਸੀ ਕਿ 15 ਦਸੰਬਰ ਤੋਂ ਸ਼ੁਰੂ ਹੋਣ ਵਾਲੀਆਂ ਕੌਮਾਂਤਰੀ ਉਡਾਣ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ, ਹਾਲਾਂਕਿ ਕਦੋਂ ਤਕ ਉਡਾਣਾਂ ਨੂੰ ਮੁਅੱਤਲ ਕੀਤਾ ਗਿਆ ਹੈ, ਇਸਦਾ ਐਲਾਨ ਨਹੀਂ ਕੀਤਾ ਗਿਆ ਸੀ। 26 ਨਵੰਬਰ ਨੂੰ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਦੱਸਿਆ ਸੀ ਕਿ 15 ਦਸੰਬਰ ਤੋਂ ਭਾਰਤ ਆਉਣ-ਜਾਣ ਵਾਲੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਸਾਧਾਰਨ ਰੂਪ ਨਾਲ ਚਾਲੂ ਹੋਣਗੀਆਂ।