The Khalas Tv Blog India ਅਮਰੀਕੀ ਸਿੱਖ ਪੱਤਰਕਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਮੋੜਿਆ, ਮਾਂ ਨੇ ਸਰਕਾਰ ’ਤੇ ਚੁੱਕੇ ਸਵਾਲ…
India International Punjab

ਅਮਰੀਕੀ ਸਿੱਖ ਪੱਤਰਕਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਵਾਪਸ ਮੋੜਿਆ, ਮਾਂ ਨੇ ਸਰਕਾਰ ’ਤੇ ਚੁੱਕੇ ਸਵਾਲ…

ਅੰਗਦ ਸਿੰਘ ਦੀ ਫਾਈਲ ਤਸਵੀਰ।

ਦ ਖ਼ਾਲਸ ਬਿਊਰੋ : ਨਵੀ ਦਿੱਲੀ : ਦਿੱਲੀ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ 28 ਸਾਲਾਂ ਸਿੱਖ ਨੌਜਵਾਨ ਨੂੰ ਬਿਨਾਂ ਕਾਰਨ ਦੱਸੇ ਵਪਾਸ ਅਮਰੀਕਾ ਡਿਪੋਰਟ(American Sikh deported) ਕਰ ਦਿੱਤਾ ਗਿਆ ਹੈ। ਇਸ ਬਾਰੇ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਭਾਈ ਜਸਵੰਤ ਸਿੰਘ ਖਾਲੜਾ ‘ਤੇ ਕਿਤਾਬ ਲਿਖਣ ਵਾਲੀ ਸਿੱਖ ਬੀਬੀ ਗੁਰਮੀਤ ਕੌਰ ਨੇ ਸੋਸ਼ਲ ਮੀਡੀਆ ਉੱਤੇ ਪ੍ਰਗਟਾਵਾ ਕੀਤਾ ਹੈ। ਡਿਪੋਰਟ ਕੀਤਾ ਸਿੱਖ ਨੌਜਵਾਨ ਅੰਗਦ ਸਿੰਘ ਬੀਬੀ ਗੁਰਮੀਤ ਕੌਰ ਦਾ ਪੁੱਤਰ ਹੈ।

ਬੀਬੀ ਨੇ ਫੇਸਬੁੱਕ ਤੇ ਸ਼ੇਅਰ ਕੀਤੀ ਪੋਸਟ ਵਿੱਚ ਕਿਹਾ ਹੈ ਕਿ ‘ਅੱਜ, ਇੱਕ ਪੀੜ੍ਹੀ ਬਾਅਦ, ਮੇਰਾ ਬੇਟਾ ਇੱਕ ਅਮਰੀਕੀ ਨਾਗਰਿਕ, ਜੋ 18 ਘੰਟੇ ਦਾ ਸਫ਼ਰ ਕਰਕੇ ਪੰਜਾਬ ਵਿੱਚ ਸਾਨੂੰ ਮਿਲਣ ਲਈ ਦਿੱਲੀ ਆਇਆ ਸੀ ਪਰ ਉਸਨੂੰ ਬਿਨਾ ਕੋਈ ਕਾਰਨ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਦਿੱਲੀ ਤੋਂ ਵਾਪਸ ਅਮਰੀਕਾ ਡਿਪੋਰਟ ਕਰ ਦਿੱਤਾ ਗਿਆ ਹੈ।’

ਉਨ੍ਹਾਂ ਨੇ ਅੱਗੇ ਕਿਹਾ ਕਿ ‘ਡਿਪੋਰਟ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਪਰ ਅਸੀਂ ਜਾਣਦੇ ਹਾਂ ਕਿ ਇਹ ਉਸਦੀ ਪੁਰਸਕਾਰ ਜੇਤੂ ਪੱਤਰਕਾਰੀ ਹੈ, ਜੋ ਉਨ੍ਹਾਂ ਨੂੰ ਡਰਾਉਂਦੀ ਹੈ।’

ਉਨ੍ਹਾਂ ਨੇ ਆਪਣੇ ਪੁੱਤਰ ਲਈ ਲਿਖਿਆ ਕਿ ‘ਮੈਂ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੀ ਹਾਂ। ਸਿੱਖ, ਸਿਖਰ ‘ਤੇ ਗੁਰਸਿੱਖ, ਪੱਤਰਕਾਰ, ਸੱਚ ਅਤੇ ਇਨਸਾਫ਼ ਦਾ ਯੋਧਾ ਬਣਨਾ ਆਸਾਨ ਨਹੀਂ ਹੈ। ਸੱਚ ਬੋਲਣ ਦੀ ਕੀਮਤ ਹੁੰਦੀ ਹੈ। ਸਾਨੂੰ ਇਸ ਦਾ ਖਮਿਆਜ਼ਾ ਹੈ।’

ਉਨ੍ਹਾਂ ਨੇ ਇਸ ਮਾਮਲੇ ਨਾਲ ਜੁੜੀ ਇੱਕ ਹੋਰ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਅਮਰੀਕਾ ਲਈ ਉਡਾਣ ਭਰੀ – ਪੈਨਐਮ ਦੀ ਫਲਾਈਟ ਤੋਂ ਬੰਬਈ ਤੋਂ ਨਿਊਯਾਰਕ ਤਾਂ ਮੈਂ ਆਪਣੀ ਉਮਰ (ਮੈਂ 22 ਸਾਲ ਦ ਸੀ) ਦੇ ਕਰੀਬ ਇੱਕ ਸਿੱਖ ਲੜਕੇ ਨੂੰ ਹਥਕੜੀ ਲਗਾ ਕੇ ਭਾਰਤ ਵਾਪਸ ਭੇਜਣ ਲਈ ਲਿਜਾਇਆ ਜਾ ਰਿਹਾ ਦੇਖਿਆ ਤਾਂ ਮੇਰਾ ਦਿਲ ਟੁੱਟ ਗਿਆ।

ਉਨ੍ਹਾਂ ਨੇ ਲਿਖਿਆ ਕਿ ਉਸਨੂੰ ਦਿਲਾਸਾ ਦੇਣ ਲਈ ਮੈਂ ਦੂਰੋਂ ਉਸ ਨਾਲ ਗੱਲ ਕੀਤੀ ਪਰ ਉਸ ਨੇ ਕਿਹਾ ਕਿ ਉਸ ਨੂੰ ਬਿਨਾਂ ਕਾਰਨ ਦੱਸੇ ਲਿਜਾਇਆ ਜਾ ਰਿਹਾ ਹੈ। ਮੈਂ ਉਸ ਦੀ ਚੜ੍ਹਦੀਕਲਾ ਦੀ ਕਾਮਨਾ ਕੀਤੀ।

‘ਮਨੁੱਖਤਾ ਦੇ ਲਈ ਆਵਾਜ਼ ਚੁੱਕਣ ਵਾਲਾ ਪੱਤਰਕਾਰ ਖਾਲਿਸਤਾਨੀ, ਅੱਤ ਵਾਦੀ ਕਦੋਂ ਦਾ ਹੋ ਗਿਆ ਹੈ’

ਅੰਗਦ ਸਿੰਘ ਦੀ ਮਾਤਾ ਗੁਰਮੀਤ ਕੌਰ ਨੇ ਇਸਨੂੰ ਮੰਦਭਾਗੀ ਘਟਨਾ ਕਰਾਰ ਦਿੱਤਾ। ਉਹਨਾਂ ਨੇ ਕਿਹਾ ਕਿ ‘ਅੰਗਦ ਸਿੰਘ ਬਚਪਨ ਵਿੱਚ ਬਹੁਤ ਵਾਰ ਪੰਜਾਬ ਆ ਚੁੱਕਿਆ ਹੋਇਆ ਹੈ। ਅਸੀਂ ਉਸਨੂੰ ਪੰਜਾਬ ਦੀਆਂ ਜੜ੍ਹਾਂ ਨਾਲ ਜੋੜ ਕੇ ਰੱਖਿਆ ਹੋਇਆ ਸੀ ਜਿਸ ਕਰਕੇ ਉਹ ਪੰਜਾਬ ਦੇ ਮੁੱਦੇ ਵੱਡੇ ਪੱਧਰ ਉੱਤੇ ਚੁੱਕਦਾ ਹੈ। ਉਹ ਪਰਿਵਾਰ ਨੂੰ ਮਿਲਣ ਲਈ ਆ ਰਿਹਾ ਸੀ ਪੱਤਰਕਾਰੀ ਕਰਨ ਦੇ ਲਈ ਨਹੀਂ। ਸਾਨੂੰ ਲੱਗਦਾ ਹੈ ਕਿ ਸਾਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਜੇ ਤੁਸੀਂ ਸਰਕਾਰ ਦੇ ਖਿਲਾਫ਼ ਗੱਲ ਕਰੋਗੇ ਜਾਂ ਸੱਚ ਦੁਨੀਆ ਦੇ ਸਾਹਮਣੇ ਨਸ਼ਰ ਕਰੋਗੇ ਤਾਂ ਤੁਹਾਨੂੰ ਉਸਦਾ ਸਬਕ/ਸਜ਼ਾ ਮਿਲੇਗੀ।’

 

ਗੁਰਮੀਤ ਕੌਰ ਨੇ ਖਦਸ਼ਾ ਪ੍ਰਗਟਾਉਂਦਿਆਂ ਕਿਹਾ ਕਿ ‘ਸੋਸ਼ਲ ਮੀਡੀਆ ਉੱਤੇ ਉਸਨੂੰ ਖਾਲਿਸਤਾਨੀ ਸਮਰਥਕ ਜਾਂ ਅੱਤਵਾਦੀ ਦੱਸਿਆ ਜਾ ਰਿਹਾ ਹੈ। ਮਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਮਨੁੱਖਤਾ ਦੇ ਲਈ ਆਵਾਜ਼ ਚੁੱਕਣ ਵਾਲਾ ਪੱਤਰਕਾਰ ਖਾਲਿਸਤਾਨੀ, ਅੱਤਵਾਦੀ ਕਦੋਂ ਦਾ ਹੋ ਗਿਆ ਹੈ ? ਉਹ ਤਾਂ ਆਪਣੀ ਪੱਤਰਕਾਰੀ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ। ਮਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅੰਗਦ ਸਿੰਘ ਸਾਨੂੰ ਨਹੀਂ ਮਿਲ ਸਕਿਆ ਪਰ ਅਸੀਂ ਉਸਨੂੰ ਅਮਰੀਕਾ ਜਾ ਕੇ ਮਿਲ ਲਵਾਂਗੇ ਪਰ ਉਸਦੇ ਬਜ਼ੁਰਗ ਨਾਨਾ ਨਾਨੀ ਉਸਨੂੰ ਅਮਰੀਕਾ ਜਾ ਕੇ ਨਹੀਂ ਮਿਲ ਸਕਦੇ ਜਿਸਨੂੰ ਅੰਗਦ ਸਿੰਘ ਬਹੁਤ ਪਿਆਰ ਕਰਦਾ ਹੈ।’

ਦਰਅਸਲ, ਵੱਖ ਵੱਖ ਟਵਿੱਟਰ ਅਕਾਊਂਟ ਉੱਤੇ ਲੋਕਾਂ ਵੱਲੋਂ ਅੰਗਦ ਸਿੰਘ ਨੂੰ ਭਾਰਤ ਵਿਰੋਧੀ ਅਤੇ ਖਾਲਿਸਤਾਨੀ ਕਰਾਰ ਦਿੰਦਿਆਂ ਕਿਹਾ ਗਿਆ ਹੈ ਕਿ ਖਾਲਿਸਤਾਨ ਦੇ ਸਮਰਥਕ ਅੰਗਦ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਡਿਪੋਰਟ ਕੀਤਾ ਗਿਆ ਹੈ। ਉਹ ਕੱਲ੍ਹ ਦਿੱਲੀ ਏਅਰਪੋਰਟ ਉੱਤੇ ਪਹੁੰਚਿਆ ਸੀ ਪਰ ਉਸਨੂੰ ਭਾਰਤ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ। ਲੋਕਾਂ ਵੱਲੋਂ ਸਰਕਾਰ ਦੇ ਇਸ ਕਦਮ ਨੂੰ ਵਧੀਆ ਕਦਮ ਕਰਾਰ ਦਿੱਤਾ ਗਿਆ।

Exit mobile version