The Khalas Tv Blog International ਅਮਰੀਕੀ ਸਕੂਲ ‘ਚ ਗੋਲੀਬਾਰੀ, 4 ਦੀ ਮੌਤ: 30 ਤੋਂ ਵੱਧ ਜ਼ਖਮੀ
International

ਅਮਰੀਕੀ ਸਕੂਲ ‘ਚ ਗੋਲੀਬਾਰੀ, 4 ਦੀ ਮੌਤ: 30 ਤੋਂ ਵੱਧ ਜ਼ਖਮੀ

ਅਮਰੀਕਾ ‘ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਦੀ ਹੀ ਨਹੀਂ ਲੈ ਰਹੀਆਂ। ਅਮਰੀਕੇ ਚੋਂ ਇੱਕ ਵਾਰ ਫਿਰ ਤੋਂ ਗਾਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ 4 ਦੀ ਮੌਤ ਹੋ ਗਈ ਹੈ। ਜਾਰਜੀਆ ਦੇ ਇਕ ਹਾਈ ਸਕੂਲ ਵਿਚ ਇਕ ਵਿਦਿਆਰਥੀਆਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਦੋ ਵਿਦਿਆਰਥੀਆਂ ਤੇ ਦੋ ਅਧਿਆਪਕਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ ਤੇ 9 ਹੋਰ ਲੋਕ ਜ਼ਖ਼ਮੀ ਹੋ ਗਏ।

ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਬੁੱਧਵਾਰ ਨੂੰ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਦੀ ਹੈ। ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਇੱਕ 14 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਉੱਥੇ ਦਾ ਵਿਦਿਆਰਥੀ ਹੈ। ਇਹ ਘਟਨਾ ਰਾਜਧਾਨੀ ਅਟਲਾਂਟਾ ਤੋਂ 70 ਕਿਲੋਮੀਟਰ ਦੂਰ ਵਿੰਡਰ ਸ਼ਹਿਰ ਦੇ ਇੱਕ ਸਕੂਲ ਵਿੱਚ ਵਾਪਰੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਹਮਲਾਵਰ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਜ਼ਮੀਨ ‘ਤੇ ਲੇਟ ਗਿਆ। ਸੀਐਨਐਨ ਮੁਤਾਬਕ ਇਸ ਘਟਨਾ ਵਿੱਚ ਮਰਨ ਵਾਲਿਆਂ ਵਿੱਚ 2 ਅਧਿਆਪਕ ਅਤੇ 2 ਵਿਦਿਆਰਥੀ ਸ਼ਾਮਲ ਹਨ।

ਹਮਲਾਵਰ ਨੇ ਪਿਛਲੇ ਸਾਲ ਸਮੂਹਿਕ ਗੋਲੀਬਾਰੀ ਦੀ ਧਮਕੀ ਦਿੱਤੀ ਸੀ

ਬੀਬੀਸੀ ਮੁਤਾਬਕ ਹਮਲਾਵਰ ਦੀ ਪਛਾਣ ਕੋਲਟ ਗ੍ਰੇ ਵਜੋਂ ਹੋਈ ਹੈ। ਹੁਣ ਉਸ ‘ਤੇ ਬਾਲਗ ਵਾਂਗ ਮੁਕੱਦਮਾ ਚਲਾਇਆ ਜਾਵੇਗਾ। ਪੁਲਿਸ ਨੂੰ ਪਹਿਲਾਂ ਵੀ ਹਮਲਾਵਰ ਦੀਆਂ ਗਤੀਵਿਧੀਆਂ ਦਾ ਸ਼ੱਕ ਸੀ। ਪਿਛਲੇ ਸਾਲ ਮਈ ਵਿੱਚ ਐਫਬੀਆਈ ਨੇ ਕੋਲਟ ਦੇ ਪਰਿਵਾਰ ਤੋਂ ਪੁੱਛਗਿੱਛ ਕੀਤੀ ਸੀ।

ਫਿਰ ਉਸ ਨੇ ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਗੋਲੀ ਚਲਾਉਣ ਦੀ ਧਮਕੀ ਦਿੱਤੀ ਸੀ। ਹਾਲਾਂਕਿ ਉਦੋਂ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਕੋਲਟ ਦੇ ਪਿਤਾ ਨੇ ਫਿਰ ਦਲੀਲ ਦਿੱਤੀ ਕਿ ਉਸ ਕੋਲ ਇੱਕ ਸ਼ਿਕਾਰ ਕਰਨ ਵਾਲੀ ਬੰਦੂਕ ਸੀ ਜਿਸ ਨੂੰ ਉਹ ਹਮੇਸ਼ਾ ਨਿਗਰਾਨੀ ਵਿੱਚ ਰੱਖਦਾ ਸੀ।

ਨਿਊਜ਼ ਏਜੰਸੀ ਏਪੀ ਮੁਤਾਬਕ 2024 ਵਿੱਚ ਹੁਣ ਤੱਕ 30 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚੋਂ 131 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਮੂਹਿਕ ਗੋਲੀਬਾਰੀ ਇੱਕ ਘਟਨਾ ਨੂੰ ਦਰਸਾਉਂਦੀ ਹੈ ਜਿਸ ਵਿੱਚ 24 ਘੰਟਿਆਂ ਦੇ ਅੰਦਰ ਚਾਰ ਜਾਂ ਵੱਧ ਲੋਕ ਮਾਰੇ ਜਾਂਦੇ ਹਨ। ਕਾਤਲ ਇਸ ਵਿੱਚ ਸ਼ਾਮਲ ਨਹੀਂ ਹੈ। 2023 ਵਿੱਚ, ਸਮੂਹਿਕ ਗੋਲੀਬਾਰੀ ਦੀਆਂ 42 ਘਟਨਾਵਾਂ ਹੋਈਆਂ, ਜਿਨ੍ਹਾਂ ਵਿੱਚ 217 ਲੋਕਾਂ ਦੀ ਮੌਤ ਹੋ ਗਈ। ਇਸ ਪੱਖੋਂ ਪਿਛਲਾ ਸਾਲ ਅਮਰੀਕੀ ਇਤਿਹਾਸ ਦਾ ਸਭ ਤੋਂ ਖ਼ਰਾਬ ਸਾਲ ਸੀ।

Exit mobile version