The Khalas Tv Blog International ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਅਮਰੀਕਾ ਦੀ ਉੱਪ ਰਾਸ਼ਟਰਪਤੀ ਤੱਕ ਪਹੁੰਚਿਆ ! ਇਸ ਰਣਨੀਤੀ ‘ਤੇ ਹੋ ਰਿਹਾ ਹੈ ਕੰਮ
International Punjab

ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਾਮਲਾ ਅਮਰੀਕਾ ਦੀ ਉੱਪ ਰਾਸ਼ਟਰਪਤੀ ਤੱਕ ਪਹੁੰਚਿਆ ! ਇਸ ਰਣਨੀਤੀ ‘ਤੇ ਹੋ ਰਿਹਾ ਹੈ ਕੰਮ

ਬਿਉਰੋ ਰਿਪੋਰਟ – ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਰਿਹਾਈ ਦੇ ਲਈ ਅਮਰੀਕਾ ਵਿੱਚ ਵੀ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ । ਅਮਰੀਕਾ ਵਿੱਚ ਸਿੱਖ ਮਾਮਲਿਆਂ ਦੇ ਵਕੀਲ ਜਸਪ੍ਰੀਤ ਸਿੰਘ ਨੇ ਅਮਰੀਕਾ ਦੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਨਾਲ ਮੁਲਕਾਤ ਕਰਕੇ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਰਿਹਾਈ ਦਾ ਮੁੱਦਾ ਚੁੱਕਿਆ ਹੈ । ਜਸਪ੍ਰੀਤ ਸਿੰਘ ਨੇ ਕਿਹਾ ਮੈਂ ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸਮੀਖਿਆ ਕੀਤੀ ਹੈ,ਮੇਰੇ ਮੁਤਾਬਿਕ ਉਸ ਦਾ ਜੇਲ੍ਹ ਵਿੱਚ ਰਹਿਣਾ ਗੈਰ ਕਾਨੂੰਨੀ ਹੈ ।

ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹਮਾਇਤ ਜੁਟਾਉਣ ਦੇ ਲਈ ਵਕੀਲ ਜਸਪ੍ਰੀਤ ਸਿੰਘ ਨੇ ਹੁਣ ਤੱਕ ਅਮਰੀਕੀ ਕਾਂਗਰਸ ਦੇ 20 MPs ਨਾਲ ਮੁਲਾਕਾਤ ਕੀਤੀ ਹੈ । ਉਨ੍ਹਾਂ ਨੇ ਦੱਸਿਆ ਕਿ ਮੈਂ ਇਸ ਮਾਮਲੇ ਵਿੱਚ ਡਿਟੇਲ ਰਿਪੋਰਟ ਤਿਆਰ ਕਰਕੇ ਸ਼ੇਅਰ ਵੀ ਕੀਤੀ ਹੈ ਸਾਰਿਆਂ ਨੇ ਅੰਮ੍ਰਿਤਪਾਲ ਸਿੰਘ ਦੇ ਡਿਟੈਨਸ਼ਨ ਨੂੰ ਗੰਭੀਰ ਦੱਸ ਦੇ ਹੋਏ ਕਿਹਾ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਨਾ ਹੈ ।

ਅਮਰੀਕੀ ਵਕੀਲ ਜਸਪ੍ਰੀਤ ਸਿੰਘ ਨੇ ਕਿਹਾ ਕਿ ਮੈਂ 100 ਤੋਂ ਵੱਧ MP’s ਦੀ ਇਸ ਮਾਮਲੇ ਵਿੱਚ ਹਮਾਇਤ ਇਕੱਠੀ ਕਰਨ ਵਿੱਚ ਲੱਗਿਆ ਹਾਂ ਤਾਂਕੀ ਭਾਰਤ ਸਰਕਾਰ ‘ਤੇ ਅੰਮ੍ਰਿਤਪਾਲ ਸਿੰਘ ਨੂੰ ਰਿਲੀਜ਼ ਕਰਨ ਦਾ ਪ੍ਰੈਸ਼ਨ ਬਣ ਸਕੇ ।
ਜਸਪ੍ਰੀਤ ਸਿੰਘ ਨੂੰ ਅਮਰੀਕਾ ਵਿੱਚ ਸਿੱਖ ਅਤੇ ਇਮੀਗ੍ਰੇਸ਼ਨ ਮਾਮਲਿਆਂ ਨੂੰ ਹੱਲ ਕਰਨ ਦੇ ਲਈ ਜਾਣਿਆ ਜਾਂਦਾ ਹੈ । ਉਹ ਕਈ ਸਿੱਖ ਜਥੇਬੰਦੀਆਂ ਨਾਲ ਜੁੜੇ ਹੋਏ ਹਨ ।

ਅੰਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਵੀ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ । ਪਰਿਵਾਰ ਚਾਹੁੰਦਾ ਹੈ ਅੰਮ੍ਰਿਤਪਾਲ ਸਿੰਘ ਨੂੰ ਘੱਟੋ-ਘੱਟ ਮੈਂਬਰ ਪਾਰਲੀਮੈਂਟ ਵਜੋ ਸਹੁੰ ਚੁੱਕਣ ਲਈ ਰਿਹਾ ਕੀਤਾ ਜਾਵੇ । ਇਸ ਦੇ ਲਈ ਜ਼ਿਲ੍ਹਾ ਮੈਜੀਸਟ੍ਰੇਟ ਕੋਲੋ ਅੰਮ੍ਰਿਤਪਾਲ ਸਿੰਘ ਨੂੰ ਮਨਜ਼ੂਰੀ ਲੈਣੀ ਹੋਵੇਗੀ ਉਸ ਤੋਂ ਬਾਅਦ ਉਹ ਸਹੁੰ ਚੁੱਕ ਸਕਣਗੇ ।

Exit mobile version