The Khalas Tv Blog International ਬੀਡੇਨ ਨੂੰ ਜਿਤਾਉਣ ਲਈ ਭਾਰਤੀ-ਅਮਰੀਕੀ ਵੋਟਰਾਂ ਨੇ ‘ਬਾਲੀਵੁੱਡ ਗੀਤ’ ਨੂੰ ਕੀਤਾ ਰਿਲੀਜ਼, ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
International

ਬੀਡੇਨ ਨੂੰ ਜਿਤਾਉਣ ਲਈ ਭਾਰਤੀ-ਅਮਰੀਕੀ ਵੋਟਰਾਂ ਨੇ ‘ਬਾਲੀਵੁੱਡ ਗੀਤ’ ਨੂੰ ਕੀਤਾ ਰਿਲੀਜ਼, ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

‘ਦ ਖ਼ਾਲਸ ਬਿਊਰੋ ( ਅਮਰੀਕਾ ) :- ਅਮਰੀਕਾ ਦੀ ਡੈਮੋਕਰੈਟਿਕ ਪਾਰਟੀ ਦੇ ਮੈਂਬਰਾਂ ਨੇ ਭਾਰਤੀ-ਅਮਰੀਕੀ ਵੋਟਰਾਂ ਨੂੰ ਖਿੱਚਣ ਲਈ ਬਾਲੀਵੁੱਡ ਫ਼ਿਲਮ ‘ਲਗਾਨ’ ਦੇ ਬੇਹੱਦ ਮਸ਼ਹੂਰ ਗੀਤ ‘ਚਲੇ ਚਲੋ’ ਦਾ ਵੀਡੀਓ ਰੀਮਿਕਸ ਰਿਲੀਜ਼ ਕੀਤਾ ਹੈ। ਇਹ ਨਵਾਂ ਹੀਲਾ ਸਿਰਫ ਰਾਸ਼ਟਰਪਤੀ ਚੋਣਾਂ ‘ਚ ਖੜੇ ਡੈਮੋਕਰੈਟਿਕ ਜੋਅ ਬੀਡੇਨ ਤੇ ਕਮਲਾ ਹੈਰਿਸ ਦੇ ਹਮਾਇਤੀ ਰਿਪਬਲਿਕਨ ਟਰੰਪ-ਪੈਂਸ ਦੀ ਜੋੜੀ ਨੂੰ ਟੱਕਰ ਦੇਣ ਲਈ ਕੀਤਾ ਗਿਆ ਹੈ।

ਬਾਲੀਵੁੱਡ ਗੀਤ ‘ਚਲੇ ਚਲੋ, ਚਲੇ ਚਲੋ, ਬੀਡੇਨ ਕੋ ਵੋਟ ਦੋ, ਬੀਡੇਨ ਕੀ ਜੀਤ ਹੋ, ਉਨਕੀ ਹਾਰ ਹੋ’ ਇਸ ਰੀਮਿਕਸ ਗੀਤ ਦੇ ਬੋਲ ਹਨ। ਗੀਤ ਨੂੰ ਸਿਲੀਕੌਨ ਵੈਲੀ ਅਧਾਰਿਤ ਬਾਲੀਵੁੱਡ ਗਾਇਕ ਤਿਤਲੀ ਬੈਨਰਜੀ ਨੇ ਗਾਇਆ ਹੈ। ਇਸ ਨੂੰ ਉੱਦਮੀ ਜੋੜੇ ਅਜੈ ਤੇ ਵਿਨੀਤਾ ਭੁਟੋਰੀਆ ਨੇ ਰਿਲੀਜ਼ ਕੀਤਾ ਹੈ। ਗੀਤ ਨੂੰ ਸੋਸ਼ਲ ਮੀਡੀਆ ਉੱਤੇ ਰਿਲੀਜ਼ ਕਰਨ ਤੋਂ ਬਾਅਦ ਭੁਟੋਰੀਆ ਨੇ ਕਿਹਾ ਕਿ ਇਹ ‘ਜੰਗ ਲੜਨ ਵਾਲਾ ਗੀਤ ਹੈ, ਇਸ ਵਿੱਚ ਭਾਰਤੀਆਂ ਦੀ ਜਸ਼ਨ ਮਨਾਉਣ ਵਾਲੀ ਊਰਜਾ ਹੈ। ਇਹ ਸਾਡੇ ਭਾਈਚਾਰੇ ਨੂੰ ਜਗਾਉਣ ਤੇ ਨਵੰਬਰ ਵਿੱਚ ਬੀਡੇਨ-ਹੈਰਿਸ ਜੋੜੀ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰੇਗਾ।’

ਬੀਡੇਨ ਪਰਿਵਾਰ ਚੀਨ ਕੋਲ ਅਮਰੀਕਾ ਨੂੰ ਵੇਚ ਰਿਹੈ: ਟਰੰਪ

ਜਦਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਡੈਮੋਕਰੈਟ ਜੋਅ ਬੀਡੇਨ ਚੀਨ ਦੇ ਮਾਮਲੇ ਵਿੱਚ ‘ਕਮਜ਼ੋਰ’ ਹਨ, ਤੇ ਉਨ੍ਹਾਂ ਦਾ ਪਰਿਵਾਰ ਅਮਰੀਕਾ ਨੂੰ ਸਿੱਧੇ ਤੌਰ ਉੱਤੇ ਚੀਨੀ ਫ਼ੌਜ ਨੂੰ ਵੇਚ ਰਿਹਾ ਹੈ। ਟਰੰਪ ਨੇ ਕਿਹਾ ਕਿ ਜੋਅ ਦੇ ਪੁੱਤਰ ਹੰਟਰ ਦੀ ਮਾਲਕੀ ਵਾਲੇ ਫੰਡ ਰਾਹੀਂ ਮਿਸ਼ੀਗਨ ਦੀ ਇੱਕ ਕੰਪਨੀ ਚੀਨੀ ਫ਼ੌਜ ਦੇ ਰੱਖਿਆ ਠੇਕੇਦਾਰ ਨੂੰ ਵੇਚੀ ਗਈ ਹੈ।

Exit mobile version