The Khalas Tv Blog International ਆਖਿਰ ਕਿਉਂ ਨਹੀਂ ਦਿੰਦੇ ਅਮਰੀਕਾ ਦੇ ਅਰਬਪਤੀ ਇਨਕਮ ਟੈਕਸ!
International

ਆਖਿਰ ਕਿਉਂ ਨਹੀਂ ਦਿੰਦੇ ਅਮਰੀਕਾ ਦੇ ਅਰਬਪਤੀ ਇਨਕਮ ਟੈਕਸ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ ਦੇ ਬਹੁਤ ਸਾਰੇ ਅਜਿਹੇ ਅਰਬਪਤੀ ਨਹੀਂ ਜੋ ਬਹੁਤ ਥੋੜ੍ਹਾ ਇਨਕਮ ਟੈਕਸ ਅਦਾ ਕਰਦੇ ਹਨ। ਬੀਬੀਸੀ ਦੀ ਖਬਰ ਮੁਤਾਬਿਕ ਪ੍ਰੋਪਬਲਿਕਾ ‘ਤੇ ਲੀਕ ਹੋਈ ਜਾਣਕਾਰੀ ਮੁਤਾਬਿਕ ਅਮਰੀਕਾ ਦੇ 25 ਸਭ ਤੋਂ ਅਮੀਰ ਲੋਕ ਔਸਤਨ ਆਪਣੀ ਇਨਕਮ ਦਾ ਮਾਤਰ 15.8 ਫੀਸਦ ਹੀ ਟੈਕਸ ਦਿੰਦੇ ਹਨ। ਇਹ ਆਮ ਕਾਮਿਆਂ ਦੀ ਤੁਲਨਾ ਵਿੱਚ ਬਹੁਤ ਥੋੜ੍ਹਾ ਹੈ।

ਪ੍ਰੋਪਬਲਿਕਾ ਦੇ ਅਨੁਸਾਰ ਜੇਫ ਬੇਜੋਸ, ਏਲਨ ਮਸਕ ਅਤੇ ਵਾਰੇ ਵਫੇ ਦੁਨੀਆਂ ਦੇ ਕੁੱਝ ਬੇਹੱਦ ਅਮੀਰ ਲੋਕ ਹਨ, ਜਿਨ੍ਹਾਂ ਦੀ ਆਮਦਨ ਕਰ ਰਿਟਰਨ ਦੀ ਪੜਤਾਲ ਕੀਤੀ ਗਈ ਹੈ।ਵੈਬਸਾਇਟ ਨੇ ਦੋਸ਼ ਲਗਾਇਆ ਹੈ ਕਿ ਏਮਜਾਨ ਦੇ ਬੇਜੋਸ ਨੇ ਸਾਲ 2007 ਅਤੇ 2011 ਵਿੱਚ ਕੋਈ ਟੈਕਸ ਨਹੀਂ ਭਰਿਆ ਸੀ, ਜਦੋਂ ਕਿ ਟੇਸਲਾ ਦੇ ਮਸਕ ਨੇ 2018 ਵਿੱਚ ਇਨਕਮ ਟੈਕਸ ਨਹੀਂ ਭਰਿਆ ਸੀ।ਹਾਲਾਂਕਿ ਬੀਬੀਸੀ ਵੱਲੋਂ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ।

Exit mobile version