The Khalas Tv Blog Punjab ਪੋਤਰੇ ਨੇ ਦਾਦਾ,ਦਾਦੀ ਤੇ ਚਾਚੇ ਦਾ ਅਮਰੀਕਾ ‘ਚ ਬੇਰਹਮੀ ਨਾਲ ਕੀਤਾ ਕਤਲ !
Punjab

ਪੋਤਰੇ ਨੇ ਦਾਦਾ,ਦਾਦੀ ਤੇ ਚਾਚੇ ਦਾ ਅਮਰੀਕਾ ‘ਚ ਬੇਰਹਮੀ ਨਾਲ ਕੀਤਾ ਕਤਲ !

ਬਿਉਰੋ ਰਿਪੋਰਟ : ਭਾਰਤੀ ਮੂਲ ਦੇ 23 ਸਾਲ ਦੇ ਵਿਦਿਆਰਥੀ ਨੇ ਨਿਊ ਜਰਸੀ ਵਿੱਚ ਆਪਣੇ ਘਰ ਵਿੱਚ ਹੀ ਖੂਨੀ ਖੇਡ ਖੇਡਿਆ । ਜਿਸ ਵਿੱਚ ਉਸ ਨੇ ਆਪਣੇ ਦਾਦਾ-ਦਾਦੀ ਅਤੇ ਚਾਚੇ ਦਾ ਕਤਲ ਕਰ ਦਿੱਤਾ ਹੈ । ਮੁਲਜ਼ਮ ਵਿਦਿਆਰਥੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਪੌਤਰੇ ਦੇ ਸਿਰ ‘ਤੇ ਕੀ ਖੂਨ ਸਵਾਰ ਸੀ ? ਉਸ ਨੇ ਇਹ ਹਰਕਤ ਕਿਉਂ ਕੀਤੀ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ । ਜਿਸ ਨੌਜਵਾਨ ਨੇ ਟ੍ਰਿਪਲ ਮਰਡਰ ਕੀਤਾ ਹੈ ਉਸ ਦਾ ਨਾਂ ਓਮ ਹੈ ਜਦਕਿ 72 ਸਾਲ ਦੇ ਮ੍ਰਿਤਕ ਦਾਦੇ ਦਾ ਨਾਂ ਦਿਲੀਪ ਕੁਮਾਰ ਬ੍ਰਹਮਭੱਟ,72 ਸਾਲ ਦੀ ਦਾਦੀ ਦਾ ਨਾਂ ਬਿੰਦੂ ਬ੍ਰਹਮਭੱਟ ਅਤੇ 38 ਸਾਲਾ ਦਾ ਯਸ਼ਕੁਮਾਰ ਬ੍ਰਹਮਭੱਟ ਜੋ ਰਿਸ਼ਤੇ ਵਿੱਚ ਉਸ ਦਾ ਚਾਚਾ ਸੀ।

ਮਿਡਲਸੇਕਸ ਕਾਉਂਟੀ ਪ੍ਰੌਸੀਕਿਊਟਰ ਦੇ ਦਫਤਰ ਨੇ ਦੱਸਿਆ ਕਿ ਸਵੇਰੇ 9 ਵਜੇ ਇੱਕ ਗੁਆਂਢੀ ਨੇ ਗੋਲੀਆਂ ਦੀ ਆਵਾਜ਼ਾਂ ਸੁਣੀਆਂ ਜਿਸ ਤੋਂ ਬਾਅਦ ਉਸ ਨੇ ਘਟਨਾ ਵਾਲੀ ਥਾਂ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਜਿਵੇਂ ਹੀ ਪੁਲਿਸ ਪਹੁੰਚੀ ਤਿੰਨੋਂ ਮ੍ਰਿਤਕ ਜ਼ਮੀਨ ‘ਤੇ ਖੂਨ ਨਾਲ ਭਿੱਝੇ ਪਏ ਸਨ। ਓਮ ਕੁਝ ਮਹੀਨੇ ਪਹਿਲਾਂ ਹੀ ਨਿਊਜਰਸੀ ਆਇਆ ਸੀ । ਇਹ ਪਹਿਲੀ ਵਾਰ ਨਹੀਂ ਜਦੋਂ ਘਰ ਵਿੱਚ ਪੁਲਿਸ ਆਈ ਹੋਵੇ। ਗੁਆਂਢੀਆਂ ਮੁਤਾਬਿਕ ਘਰੇਲੂ ਹਿੰਸਾ ਕਾਰਨ ਪਹਿਲਾਂ ਵੀ ਕਈ ਵਾਰ ਪੁਲਿਸ ਬੁਲਾਈ ਗਈ ਸੀ।

Exit mobile version