The Khalas Tv Blog India ਅਮਰੀਕਾ ਨੇ 19 ਭਾਰਤੀ ਕੰਪਨੀਆਂ ‘ਤੇ ਲਗਾਈ ਪਾਬੰਦੀ, ਜਾਣੋ ਕਿਉਂ?
India International

ਅਮਰੀਕਾ ਨੇ 19 ਭਾਰਤੀ ਕੰਪਨੀਆਂ ‘ਤੇ ਲਗਾਈ ਪਾਬੰਦੀ, ਜਾਣੋ ਕਿਉਂ?

ਅਮਰੀਕਾ : ਯੂਕਰੇਨ ਵਿੱਚ ਚੱਲ ਰਹੇ ਸੰਘਰਸ਼ ਦੇ ਦੌਰਾਨ ਅਮਰੀਕਾ ਨੇ ਰੂਸੀ ਫੌਜ ਨੂੰ ਕਥਿਤ ਤੌਰ ‘ਤੇ ਸਪਲਾਈ ਅਤੇ “ਦੋਹਰੀ ਵਰਤੋਂ” ਤਕਨਾਲੋਜੀ ਵੇਚਣ ਲਈ 19 ਭਾਰਤੀ ਕੰਪਨੀਆਂ ਅਤੇ ਦੋ ਨਾਗਰਿਕਾਂ ‘ਤੇ ਪਾਬੰਦੀਆਂ ਲਗਾਈਆਂ ਹਨ।

ਅਮਰੀਕਾ ਨੇ ਰੂਸ, ਚੀਨ, ਮਲੇਸ਼ੀਆ, ਥਾਈਲੈਂਡ, ਤੁਰਕੀ ਅਤੇ ਸੰਯੁਕਤ ਅਰਬ ਅਮੀਰਾਤ ਵਰਗੇ ਦਰਜਨ ਤੋਂ ਵੱਧ ਦੇਸ਼ਾਂ ਦੀਆਂ 398 ਕੰਪਨੀਆਂ ‘ਤੇ ਪਾਬੰਦੀ ਲਗਾਈ ਹੈ, ਜਿਨ੍ਹਾਂ ‘ਚ 19 ਭਾਰਤੀ ਕੰਪਨੀਆਂ ਸ਼ਾਮਲ ਹਨ। ਅਮਰੀਕਾ ਦਾ ਦੋਸ਼ ਹੈ ਕਿ ਫਰਵਰੀ 2022 ‘ਚ ਯੂਕਰੇਨ ‘ਤੇ ਹਮਲੇ ਤੋਂ ਬਾਅਦ ਇਹ ਕੰਪਨੀਆਂ ਰੂਸ ਨੂੰ ਉਪਕਰਣ ਮੁਹੱਈਆ ਕਰਵਾ ਰਹੀਆਂ ਹਨ, ਜਿਸ ਦੀ ਵਰਤੋਂ ਰੂਸ ਯੁੱਧ ‘ਚ ਕਰ ਰਿਹਾ ਹੈ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਕੰਪਨੀਆਂ ਇਲੈਕਟ੍ਰਾਨਿਕ ਪੁਰਜ਼ਿਆਂ ਦੀ ਸਪਲਾਇਰ ਹਨ। ਜਦਕਿ ਕੁਝ ਕੰਪਨੀਆਂ ਹਵਾਈ ਜਹਾਜ਼ ਦੇ ਪੁਰਜ਼ੇ, ਮਸ਼ੀਨ ਟੂਲ ਆਦਿ ਵੀ ਸਪਲਾਈ ਕਰਦੀਆਂ ਹਨ।

ਭਾਰਤ ਸਰਕਾਰ ਨੇ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਅਮਰੀਕਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਵਿਦੇਸ਼ ਵਿਭਾਗ, ਖਜ਼ਾਨਾ ਅਤੇ ਵਣਜ ਵਿਭਾਗ ਨੇ ਇਹ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਰੂਸੀ ਰੱਖਿਆ ਮੰਤਰਾਲੇ ਅਤੇ ਰੱਖਿਆ ਕੰਪਨੀਆਂ ਦੇ ਕਈ ਸੀਨੀਅਰ ਅਧਿਕਾਰੀਆਂ ‘ਤੇ ਕੂਟਨੀਤਕ ਪਾਬੰਦੀਆਂ ਵੀ ਲਗਾਈਆਂ ਹਨ। ਉਨ੍ਹਾਂ ਮੁਤਾਬਕ ਇਸ ਪਾਬੰਦੀ ਦਾ ਮਕਸਦ ਤੀਜੀ ਧਿਰ ਦੇ ਦੇਸ਼ਾਂ ਨੂੰ ਸਜ਼ਾ ਦੇਣਾ ਹੈ।

ਭਾਰਤੀ ਕੰਪਨੀਆਂ ‘ਤੇ ਕੀ ਹਨ ਦੋਸ਼? ਅਮਰੀਕੀ ਵਿਦੇਸ਼ ਵਿਭਾਗ ਨੇ 120 ਕੰਪਨੀਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਵਿੱਚ ਚਾਰ ਭਾਰਤੀ ਕੰਪਨੀਆਂ ਵੀ ਸ਼ਾਮਲ ਹਨ। ਇਸ ‘ਚ ਉਨ੍ਹਾਂ ‘ਤੇ ਲੱਗੇ ਦੋਸ਼ਾਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਇਨ੍ਹਾਂ ਚਾਰ ਕੰਪਨੀਆਂ ਵਿੱਚ ਅਸੈਂਡ ਏਵੀਏਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ, ਮਾਸਕ ਟ੍ਰਾਂਸ, ਟੀਐਸਐਮਡੀ ਗਲੋਬਲ ਪ੍ਰਾਈਵੇਟ ਲਿਮਟਿਡ ਅਤੇ ਫੁਟਰੇਵੋ ਸ਼ਾਮਲ ਹਨ।

ਅਮਰੀਕਾ ਨੇ 2 ਭਾਰਤੀ ਨਾਗਰਿਕਾਂ ‘ਤੇ ਵੀ ਲਗਾਈਆਂ ਪਾਬੰਦੀਆਂ ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਅਸੈਂਡ ਏਵੀਏਸ਼ਨ ਨੇ ਮਾਰਚ 2023 ਤੋਂ ਮਾਰਚ 2024 ਦਰਮਿਆਨ ਰੂਸ ਅਧਾਰਤ ਕੰਪਨੀਆਂ ਨੂੰ 700 ਤੋਂ ਵੱਧ ਸ਼ਿਪਮੈਂਟ ਭੇਜੇ ਹਨ। ਇਸ ਵਿੱਚ ਲਗਭਗ 2 ਲੱਖ ਅਮਰੀਕੀ ਡਾਲਰ (1 ਕਰੋੜ 68 ਲੱਖ ਰੁਪਏ ਤੋਂ ਵੱਧ) ਦੀਆਂ ਵਸਤੂਆਂ ਸ਼ਾਮਲ ਹਨ।

ਅਮਰੀਕਾ ਨੇ ਅਸੈਂਡ ਏਵੀਏਸ਼ਨ ਨਾਲ ਜੁੜੇ ਦੋ ਭਾਰਤੀ ਨਾਗਰਿਕਾਂ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। ਇਨ੍ਹਾਂ ਦੇ ਨਾਂ ਵਿਵੇਕ ਕੁਮਾਰ ਮਿਸ਼ਰਾ ਅਤੇ ਸੁਧੀਰ ਕੁਮਾਰ ਹਨ। ਅਮਰੀਕੀ ਵਿਦੇਸ਼ ਵਿਭਾਗ ਮੁਤਾਬਕ ਇਹ ਦੋਵੇਂ ਅਸੈਂਡ ਐਵੀਏਸ਼ਨ ਨਾਲ ਜੁੜੇ ਹੋਏ ਹਨ। Ascend Aviation India Private Limited ਦੀ ਵੈੱਬਸਾਈਟ ਦੇ ਅਨੁਸਾਰ, ਇਸ ਕੰਪਨੀ ਦਾ ਗਠਨ ਮਾਰਚ 2017 ਵਿੱਚ ਕੀਤਾ ਗਿਆ ਸੀ।

ਇਕ ਹੋਰ ਭਾਰਤੀ ਕੰਪਨੀ ਮਾਸਕ ਟਰਾਂਸ ‘ਤੇ ਜੂਨ 2023 ਤੋਂ ਅਪ੍ਰੈਲ 2024 ਦਰਮਿਆਨ 3 ਲੱਖ ਡਾਲਰ (ਕਰੀਬ 2.52 ਕਰੋੜ ਰੁਪਏ) ਦਾ ਸਾਮਾਨ ਭੇਜਣ ਦਾ ਦੋਸ਼ ਹੈ। ਰੂਸ ਨੇ ਇਨ੍ਹਾਂ ਦੀ ਵਰਤੋਂ ਹਵਾਬਾਜ਼ੀ ਨਾਲ ਜੁੜੇ ਕੰਮਾਂ ਵਿੱਚ ਕੀਤੀ।

 

Exit mobile version