The Khalas Tv Blog India ਅਮਰੀਕਾ ਨੇ ਬਿਲਕਿਸ ਬਾਨੋ ਨਾਲ ਜਤਾਈ ਹਮਦਰਦੀ
India International

ਅਮਰੀਕਾ ਨੇ ਬਿਲਕਿਸ ਬਾਨੋ ਨਾਲ ਜਤਾਈ ਹਮਦਰਦੀ

ਦ ਖ਼ਾਲਸ ਬਿਊਰੋ : ਬਿਲਕਿਸ ਬਾਨੋ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਉੱਤੇ ਅੰਤਰਰਾਸ਼ਟਰੀ ਧਾਰਮਿਕ ਸਵਤੰਤਰਤਾ ਉੱਤੇ ਅਮਰੀਕੀ ਆਯੋਗ (ਯੂਨਾਈਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ) ਨੇ ਚਿੰਤਾ ਜ਼ਾਹਰ ਕਰਦਿਆਂ ਨਿੰਦਾ ਕੀਤੀ ਹੈ। USCIRF ਦੇ ਕਮਿਸ਼ਨਰ ਸਟੀਫਨ ਸ਼ਨੇਕ ਅਤੇ ਉਪ ਪ੍ਰਧਾਨ ਅਬ੍ਰਾਹਮ ਕੂਪਰ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ ‘ਤੇ ਗੁਜਰਾਤ ਸਰਕਾਰ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ। ਸਟੀਫਨ ਸ਼ਨੇਕ ਨੇ ਇੱਕ ਟਵੀਟ ਵਿੱਚ ਲਿਖਿਆ, “2002 ਦੇ ਗੁਜਰਾਤ ਦੰਗਿਆਂ ਵਿੱਚ ਸਰੀਰਕ ਅਤੇ ਜਿਨਸੀ ਹਿੰਸਾ ਦੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਵਿੱਚ ਅਸਫਲ ਰਹਿਣਾ ਨਿਆਂ ਦਾ ਮਜ਼ਾਕ ਹੈ। ਇਹ ਮਾਮਲਾ ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਿੰਸਾ ਕਰਕੇ ਸਜ਼ਾ ਤੋਂ ਬਚਣ ਦੇ ਨਮੂਨੇ ਦਾ ਹਿੱਸਾ ਹੈ।”

Exit mobile version