The Khalas Tv Blog India ਕੈਨੇਡਾ ਤੋਂ ਸਭ ਤੋਂ ਵੱਧ ਭਾਰਤੀ ਲਗਾ ਰਹੇ ਅਮਰੀਕਾ ਦੀ ਡੌਂਕੀ, ਅਮਰੀਕਾ ਨੇ ਕੀਤੇ ਵੱਡੇ ਖੁਲਾਸੇ
India International

ਕੈਨੇਡਾ ਤੋਂ ਸਭ ਤੋਂ ਵੱਧ ਭਾਰਤੀ ਲਗਾ ਰਹੇ ਅਮਰੀਕਾ ਦੀ ਡੌਂਕੀ, ਅਮਰੀਕਾ ਨੇ ਕੀਤੇ ਵੱਡੇ ਖੁਲਾਸੇ

ਕੈਨੇਡਾ-ਅਮਰੀਕਾ ਬਾਰਡਰ: ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਪੈਦਲ ਹੀ ਅਮਰੀਕਾ ਦੀ ਸਰਹੱਦ ਪਾਰ ਕਰ ਰਹੇ ਹਨ। ਫਿਲਹਾਲ ਇਸ ਤਰ੍ਹਾਂ ਘੁਸਪੈਠ ਕਰਨ ਵਾਲਿਆਂ ਦੀ ਗਿਣਤੀ ਸਿਖਰ ‘ਤੇ ਪਹੁੰਚ ਗਈ ਹੈ, ਜਿਸ ਤੋਂ ਬਾਅਦ ਅਮਰੀਕਾ ਦੀ ਚਿੰਤਾ ਵਧ ਗਈ ਹੈ।

ਭਾਰਤੀਆਂ ਦੀ ਸੰਯੁਕਤ ਰਾਜ ਅਮਰੀਕਾ ਵਿੱਚ ਤੀਜੀ ਸਭ ਤੋਂ ਵੱਡੀ ਗੈਰ-ਕਾਨੂੰਨੀ ਪ੍ਰਵਾਸੀ ਆਬਾਦੀ ਹੈ। ਯੂ.ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ) ਦੇ ਅੰਕੜਿਆਂ ਨੇ ਵੱਡੇ ਖੁਲਾਸੇ ਕੀਤੇ ਹਨ। ਕੈਨੇਡਾ ਤੋਂ ਸਭ ਤੋਂ ਵੱਧ ਭਾਰਤੀ ਲੋਕ ਹਨ ਜੋ ਡੌਂਕੀ ਲਗਾ ਕੇ ਅਮਰੀਕਾ ਪਹੁੰਚ ਰਹੇ ਹਨ। ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਜਾ ਰਹੇ ਹਨ। ਇਹ ਸੰਖਿਆ ਆਪਣੇ ਉੱਚੇ ਪੱਧਰ ‘ਤੇ ਪਹੁੰਚ ਗਈ ਹੈ।  ਇਸ ਕਾਰਨ ਕੈਨੇਡਾ ਦੀ ਵੀਜ਼ਾ ਜਾਂਚ ਪ੍ਰਕਿਰਿਆ ਹੁਣ ਸਵਾਲਾਂ ਦੇ ਘੇਰੇ ‘ਚ ਆ ਗਈ ਹੈ।

ਯੂ.ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ) ਦੇ ਤਾਜ਼ਾ ਅੰਕੜਿਆਂ ਅਨੁਸਾਰ, ਇਸ ਸਾਲ ਜੂਨ ਵਿੱਚ, 5,152 ਭਾਰਤੀ ਬਿਨਾਂ ਦਸਤਾਵੇਜ਼ਾਂ ਦੇ ਕੈਨੇਡਾ ਤੋਂ ਪੈਦਲ ਅਮਰੀਕਾ ਵਿੱਚ ਦਾਖਲ ਹੋਏ। ਮੀਡੀਆ ਰਿਪੋਰਟਸ ਮੁਤਾਬਿਕ ਦਸੰਬਰ 2023 ਤੋਂ ਹਰ ਮਹੀਨੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਮੈਕਸੀਕੋ ਸਰਹੱਦ ਦੁਆਰਾ ਜਾਣ ਵਾਲਿਆ ਦੀ ਗਿਣਤੀ ਵਧ ਰਹੀ ਹੈ।

ਕੈਨੇਡਾ ਅਤੇ ਅਮਰੀਕਾ ਵਿਚਕਾਰ 9000 ਕਿਲੋਮੀਟਰ ਦੀ ਸਰਹੱਦ ਹੈ। ਯੂ.ਐਸ ਦੇ ਸੀ.ਬੀ.ਪੀ ਦੇ ਅੰਕੜਿਆਂ ਅਨੁਸਾਰ ਇਸ ਸਾਲ ਜਨਵਰੀ ਤੋਂ ਜੂਨ ਦਰਮਿਆਨ ਹਰ ਮਹੀਨੇ ਅਮਰੀਕੀ ਸਰਹੱਦ ‘ਤੇ ਫੜੇ ਗਏ ਭਾਰਤੀਆਂ ਦੀ ਔਸਤ ਗਿਣਤੀ 2548 ਤੋਂ 2024 ਵਿੱਚ 47 ਪ੍ਰਤੀਸ਼ਤ ਵਧ ਕੇ 3733 ਹੋ ਗਈ ਹੈ। 2021 ਵਿੱਚ ਇਹ ਸਿਰਫ 282 ਸੀ, ਜਿਸ ਵਿੱਚ 13 ਗੁਣਾ ਵਾਧਾ ਹੋਇਆ ਹੈ।

ਅਮਰੀਕਾ ਵਿੱਚ ਭਾਰਤੀਆਂ ਦੀ ਵੱਡੀ ਗਿਣਤੀ

ਬੋਸਟਨ ਕੰਸਲਟਿੰਗ ਗਰੁੱਪ ਦੇ ਇੱਕ ਤਾਜ਼ਾ ਅਧਿਐਨ ਵਿੱਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਭਾਰਤੀ ਅਮਰੀਕੀ ਕੁੱਲ ਅਮਰੀਕਾ ਦੀ ਆਬਾਦੀ ਦਾ 1.5 ਪ੍ਰਤੀਸ਼ਤ ਹਨ। ਪਰ ਉਹ ਸਾਰੇ ਇਨਕਮ ਟੈਕਸ ਦਾ 5-6 ਫੀਸਦੀ ਅਦਾ ਕਰਦਾ ਹੈ। ਇਸ ਦੌਰਾਨ, ਸ਼ਰਣ ਮੰਗਣ ਲਈ ਬ੍ਰਿਟੇਨ ਦੀਆਂ ਬੰਦਰਗਾਹਾਂ ‘ਤੇ ਪਹੁੰਚਣ ਵਾਲੇ ਭਾਰਤੀਆਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। 2021 ਵਿੱਚ ਇਹ ਗਿਣਤੀ 495 ਸੀ ਜੋ 2022 ਵਿੱਚ 136 ਫੀਸਦੀ ਵਧ ਕੇ 1170 ਹੋ ਗਈ। ਇਹ ਸੰਖਿਆ 2023 ਵਿੱਚ 1391 ਤੱਕ ਪਹੁੰਚ ਗਈ। ਇਸ ਸਾਲ ਦੀ ਗੱਲ ਕਰੀਏ ਤਾਂ ਜੂਨ ਤੱਕ 475 ਸ਼ਰਣ ਮੰਗਣ ਵਾਲੇ ਯੂਕੇ ਦੀਆਂ ਬੰਦਰਗਾਹਾਂ ‘ਤੇ ਪਹੁੰਚੇ।

ਡੌਂਕੀ ਰੂਟ ਰਾਹੀਂ ਇਸ ਸਾਲ ਦੇ ਪਹਿਲੇ ਦਿਨ ਮਹੀਨੇ ਮਾਰਚ 2024 ਤੱਕ 43 ਹਜ਼ਾਰ 152 ਭਾਰਤੀ ਸਰਹੱਦ ਤੋਂ ਘੁਸਪੈਠ ਕਰਕੇ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਏ ਹਨ । ਇਹ ਅੰਕੜਾ ਇਸ ਸਾਲ ਦੇ ਅਖੀਰ ਵਿੱਚ ਡੇਢ ਲੱਖ ਤੱਕ ਪਹੁੰਚ ਜਾਵੇਗਾ ਜੋ ਕਿ 2020 ਤੋਂ 2023 ਦੇ ਮੁਕਾਬਲੇ ਡਬਲ ਹੈ । ਜਿਸ ਤੋਂ ਬਾਅਦ ਹੁਣ ਬਾਈਡਨ ਸਰਕਾਰ ਨੇ ਸ਼ਰਨਾਰਥੀਆਂ ਨਾਲ ਨਜਿੱਠਣ ਦੇ ਲਈ ਨਿਯਮਾਂ ਨੂੰ ਸਖਤ ਕਰਨ ਦਾ ਫੈਸਲਾ ਲਿਆ ਹੈ । ਇਸੇ ਸਾਲ ਦੇ ਅਖੀਰ ਵਿੱਚ ਅਮਰੀਕਾ ਵਿੱਚ ਚੋਣਾਂ ਹਨ,ਰੀਪਬਲਿਕਨ ਪਾਟਰੀ ਦੇ ਉਮੀਦਵਾਰ ਡੋਨਡ ਟਰੰਪ ਨੇ ਤਾਂ ਹੁਣੇ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਸਖਤ ਕਾਰਵਾਈ ਦੀ ਚਿਤਾਵਨੀ ਦੇ ਦਿੱਤੀ ਸੀ।

Exit mobile version