The Khalas Tv Blog International ਅਮਰੀਕਾ ਦਾ ਇਤਿਹਾਸ ਪੁਰਾਣਾ ਪੁੱਲ ਟੁੱਟਿਆ ! ਜਹਾਜ ਦੇ ਟਕਰਾਉਣ ਨਾਲ ਕਈ ਲੋਕ ਰੁੜੇ
International

ਅਮਰੀਕਾ ਦਾ ਇਤਿਹਾਸ ਪੁਰਾਣਾ ਪੁੱਲ ਟੁੱਟਿਆ ! ਜਹਾਜ ਦੇ ਟਕਰਾਉਣ ਨਾਲ ਕਈ ਲੋਕ ਰੁੜੇ

ਬਿਉਰੋ ਰਿਪੋਰਟ : ਅਮਰੀਕਾ ਦੇ ਮੈਰੀਲੈਂਡ ਵਿੱਚ ਇੱਕ ਕਾਰਗੋ ਜਹਾਜ ਦੇ ਟਕਰਾਉਣ ਨਾਲ ਫਰਾਂਸਿਸ ਸਕਾਟ ਦਾ ਪੁੱਲ ਟੁੱਟ ਗਿਆ । ਨਿਊਯਾਰਕ ਟਾਈਮਸ ਦੇ ਮੁਤਾਬਿਕ ਘਟਨਾ ਅਮਰੀਕਾ ਦੇ ਸਮੇਂ ਮੁਤਾਬਿਕ ਰਾਤ ਡੇਢ ਵਜੇ ਹੋਈ ਹੈ । 46 ਸਾਲ ਪੁਰਾਣੇ ਪੁੱਲ ਨਾਲ ਜਹਾਜ
ਟਕਰਾਇਆ ਅਤੇ ਉਸ ਵਿੱਚ ਅੱਗ ਲੱਗ ਗਈ । ਸਿੰਗਾਪੁਰ ਦੇ ਝੰਡੇ ਵਾਲਾ ਜਹਾਜ ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ । ਇਸ ਨੂੰ ਰਵਾਨਾ ਹੋਏ ਕੁਝ ਹੀ ਸਮਾਂ ਹੋਇਆ ਸੀ । 22 ਅਪ੍ਰੈਲ ਨੂੰ ਸ੍ਰੀ ਲੰਕਾ ਪਹੁੰਚਣ ਵਾਲਾ ਸੀ । ਜਹਾਜ ਦਾ ਨਾਂ ਦਾਲੀ ਦੱਸਿਆ ਜਾ ਰਿਹਾ ਹੈ । ਪੁੱਲ ਦੇ ਟੁੱਟਣ ਦੀ ਵਜ੍ਹਾ ਕਰਕੇ ਕਈ ਗੱਡੀਆਂ ਅਤੇ ਲੋਕ ਪਾਣੀ ਵਿੱਚ ਡਿੱਗ ਗਏ । ਫਾਇਰ ਵਿਭਾਗ ਦੇ ਮੁਤਾਬਿਕ 7 ਲੋਕ ਲਾਪਤਾ ਦੱਸੇ ਜਾ ਰਹੇ ਹਨ । 2 ਲੋਕਾਂ ਨੂੰ ਪਾਣੀ ਤੋਂ ਕੱਢਿਆ ਗਿਆ ਹੈ । ਜਦਕਿ ਜਹਾਜ ਦੇ ਮੁਲਾਜ਼ਮ ਸੁਰੱਖਿਅਤ ਹਨ ।

ਪਾਣੀ ਵਿੱਚ ਡਿੱਗੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਰੈਸਕਿਊ ਆਪਰੇਸ਼ਨ ਜਾਰੀ ਹੈ । ਮੈਰੀਲੈਂਡ ਦੇ ਟ੍ਰਾਂਸਪੋਰਟ ਸਕੱਤਰ ਨੇ ਦੱਸਿਆ ਕਿ ਹਾਦਸੇ ਦੇ ਵਕਤ ਕਈ ਮੁਲਾਜ਼ਮ ਵੀ ਪੁੱਲ ‘ਤੇ ਮੌਜੂਦ ਸਨ । ਉਹ ਮਰਮਤ ਨਾਲ ਜੁੜਿਆ ਹੋਇਆ ਕੰਮ ਕਰ ਰਹੇ ਸੀ । ਦੱਸਿਆ ਜਾ ਰਿਹਾ ਹੈ ਕਿ ਦਾਲੀ ਜਹਾਜ 948 ਮੀਟਰ ਲੰਮਾ ਸੀ । ਫਰਾਂਸਿਸ ਪੁੱਲ ਨੂੰ 1977 ਵਿੱਚ ਪੇਟਾਪਸਕੋ ਨਦੀ ਦੇ ਉੱਤੇ ਬਣਾਇਆ ਗਿਆ ਸੀ । ਇਸ ਦਾ ਨਾਂ ਅਮਰੀਕਾ ਦੇ ਕੌਮੀ ਗੀਤ ਲਿਖਣ ਵਾਲੇ ਫਰਾਂਸਿਸ ਸਟਾਕ ਦੇ ਨਾਂ ‘ਤੇ ਰੱਖਿਆ ਗਿਆ ਸੀ।

ਨਿਊਯਾਰਕ ਟਾਇਮਸ ਦੀ ਰਿਪੋਰਟ ਦੇ ਮੁਤਾਬਿਕ ਬਾਲਟਿਮੋਰ ਹਾਰਬਰ ਵਿੱਚ ਪਾਣੀ ਦਾ ਤਾਪਮਾਨ 9 ਡਿਗਰੀ ਸੈਲਸਿਸ ਹੈ । ਅਮਰੀਕਾ ਦੇ ਸੈਂਟਰਲ ਫਾਰ ਡਿਜੀਜ ਕੰਟਰੋਲ ਦੇ ਮੁਤਾਬਿਕ 21 ਡਿਗਰੀ ਸੈਲਸਿਸ ਵਿੱਚ ਘੱਟ ਤਾਪਮਾਨ ਹੋਣ ‘ਤੇ ਸਰੀਰ ਦਾ ਤਾਪਮਾਨ ਤੇਜੀ ਨਾਲ ਡਿੱਗ ਰਿਹਾ ਹੈ। ਇਸੇ ਵਜ੍ਹਾਂ ਨਾਲ ਪਾਣੀ ਵਿੱਚ ਡੁੱਬੇ ਲੋਕਾਂ ਦੀ ਜਾਨ ਨਹੀਂ ਬਚਾਈ ਜਾ ਸਕੀ ।

Exit mobile version