ਅੰਮ੍ਰਿਤਾ ਵੜਿੰਗ ਤੋਂ ਬਾਅਦ ਹੁਣ ਅਕਾਲੀ ਦਲ ਤੋਂ ਬੀਜੇਪੀ ਵਿੱਚ ਗਏ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਵੀ ਬਹੁਤ ਵਿਵਾਦਿਤ ਬਿਆਨ ਦੇ ਦਿੱਤਾ ਹੈ। ਅੰਮ੍ਰਿਤਸਰ ਵਿੱਚ ਉਹ ਬੀਜੇਪੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਦੇ ਲਈ ਪ੍ਰਚਾਕਰ ਕਰਨ ਲਈ ਇਸਾਈ ਭਾਈਚਾਰੇ ਦੇ ਇੱਕ ਪ੍ਰੋਗਰਾਮ ਵਿੱਚ ਪਹੁੰਚੇ ਸਨ।
ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ- ‘2024 ਵਿੱਚ ਸਭ ਤੋਂ ਵੱਡਾ ਧਰਮ ਮਸੀਹ ਭਾਈਚਾਰਾ ਹੈ, ਜਦਕਿ ਸਭ ਤੋਂ ਛੋਟਾ ਧਰਮ ਅਤੇ ਛੋਟਾ ਬੱਚਾ ਸਿੱਖ ਧਰਮ ਹੈ। ਵੱਡਾ ਭਰਾ ਪ੍ਰਭੂ ਈਸਾ ਮਸੀਹ ਹੈ ਅਤੇ ਸਭ ਤੋਂ ਛੋਟਾ ਬੱਚਾ ਸਿੱਖ ਧਰਮ ਦਾ ਹੈ।’
ਇਸ ਮਾਮਲੇ ’ਤੇ ਵਿਵਾਦ ਹੋਣ ਤੋਂ ਬਾਅਦ ਹੁਣ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਮੁਆਫੀ ਮੰਗ ਲਈ ਹੈ। ਬੋਨੀ ਅਜਨਾਲਾ ਨੇ ਆਪਣੀ ਸਫਾਈ ਵਿੱਚ ਕਿਹਾ ਮੇਰੀ ਅਜਿਹੀ ਕੋਈ ਵੀ ਗ਼ਲਤ ਭਾਵਨਾ ਨਹੀਂ ਸੀ। ਮੇਰੇ ਬਿਆਨ ਨਾਲ ਛੇੜਖਾਨੀ ਕੀਤੀ ਗਈ ਹੈ, ਕਿਸ ਨੇ ਕੀਤੀ ਹੈ ਉਹ ਵੀ ਮੈਨੂੰ ਪਤਾ ਹੈ, ਮੇਰਾ ਜਨਮ ਜਿਸ ਧਰਮ ਵਿੱਚ ਹੋਇਆ ਹੈ ਉਹ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਾ ਹੈ।
ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਮੈਂ ਹਰ ਧਰਮ ਦਾ ਦਿਲੋਂ ਸਤਿਕਾਰ ਕਰਦਾ ਹਾਂ ਅਤੇ ਕਰਦਾ ਰਹਾਂਗਾ। ਜਿਸ ਕਿਸੇ ਨੂੰ ਵੀ ਮੇਰੇ ਇਸ ਬਿਆਨ ਨਾਲ ਠੇਸ ਪਹੁੰਚੀ ਹੈ ਮੈਂ ਉਸ ਤੋਂ ਮੁਆਫ਼ੀ ਮੰਗਦਾ ਹਾਂ। ਮੈਨੂੰ ਪਤਾ ਹੈ ਸੰਗਤ ਅਤੇ ਗੁਰੂ ਸਾਹਿਬ ਮੈਨੂੰ ਬਖ਼ਸ਼ਣਹਾਰ ਹਨ।