The Khalas Tv Blog India ਭਿਆ ਨਕ ਹਾਦ ਸੇ ਤੋਂ ਬਾਅਦ ਸ਼ੁਰੂ ਹੋਈ ਅਮਰਨਾਥ ਯਾਤਰਾ
India

ਭਿਆ ਨਕ ਹਾਦ ਸੇ ਤੋਂ ਬਾਅਦ ਸ਼ੁਰੂ ਹੋਈ ਅਮਰਨਾਥ ਯਾਤਰਾ

‘ਦ ਖ਼ਾਲਸ ਬਿਊਰੋ : ਜੰਮੂ ਕਸ਼ਮੀਰ ਵਿੱਚ ਪਿਛਲੇ ਹਫ਼ਤੇ ਬੱਦਲ ਫਟਣ ਕਰਕੇ ਹੋਏ ਹਾਦਸੇ ਕਾਰਨ ਰੋਕੀ ਗਈ ਅਮਰਨਾਥ ਯਾਤਰਾ ਅੱਜ ਮੁੜ ਸ਼ੁਰੂ ਕੀਤੀ ਗਈ ਹੈ। ਹਾਲਾਂਕਿ, ਯਾਤਰਾ ਨੂੰ ਹੁਣ ਇੱਕ ਹੀ ਰੂਟ ਤੋਂ ਸ਼ੁਰੂ ਕੀਤਾ ਗਿਆ ਹੈ। ਸ੍ਰੀ ਅਮਰਨਾਥ ਜੀ ਸ਼ਰਾਇਨ ਬੋਰਡ ਨੇ ਕਿਹਾ ਹੈ ਕਿ ਬੱਦਲ ਫਟਣ ਕਰਕੇ ਅਸਥਾਈ ਤੌਰ ਉੱਤੇ ਰੋਕੀ ਗਈ ਅਮਰਨਾਥ ਯਾਤਰਾ ਨਨਵਾਨ ਪਹਿਲਗਾਮ ਵਾਲੇ ਪਾਸੇ ਤੋਂ ਅੱਜ ਤੋਂ ਸ਼ੁਰੂ ਹੋ ਗਈ ਹੈ।

ਉਹ ਤੀਰਥਯਾਤਰੀ ਜੋ ਬਾਲਟਾਲ ਬੇਸ ਕੈਂਪ ਵਿੱਚ ਯਾਤਰਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ, ਹੁਣ ਉਹ ਅੱਗੇ ਵੱਧ ਸਕਦੇ ਹਨ। ਬਾਲਟਾਲ ਅਤੇ ਨੁਨਵਾਨ ਦੋਵਾਂ ਪਾਸਿਆਂ ਤੋਂ ਚਾਪਰਸਜ਼ ਉਪਲੱਬਧ ਕਰਵਾਏ ਗਏ ਹਨ। ਤੀਰਥਯਾਤਰੀ ਜੰਮੂ ਬੇਸ ਕੈਂਪ ਤੋਂ ਮੰਦਿਰ ਦੇ ਲਈ ਨਿਕਲ ਪਏ ਹਨ।

ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਘਰਾਂ ਤੋਂ ਪ੍ਰਣ ਕਰਕੇ ਆਏ ਹਾਂ ਕਿ ਭੋਲੇਨਾਥ ਦੇ ਦਰਸ਼ਨ ਕੀਤੇ ਬਿਨਾਂ ਉਹ ਘਰ ਨਹੀਂ ਜਾਣਗੇ। ਬਾਬਾ ਦੇ ਦਰਸ਼ਨ ਕਰਨ ਦੇ ਲਈ ਅਸੀਂ ਇੱਥੇ ਆਏ ਸੀ ਪਰ ਇਹ ਹਾਦਸਾ ਵਾਪਰ ਗਿਆ। ਸਰਕਾਰ ਨੇ ਅੱਜ ਯਾਤਰਾ ਸ਼ੁਰੂ ਕਰ ਦਿੱਤੀ ਜਿਸ ਕਰਕੇ ਅਸੀਂ ਬਹੁਤ ਖ਼ੁਸ਼ ਹਾਂ।

ਦਰਅਸਲ, ਅਮਰਨਾਥ ਗੁਫ਼ਾ ਦੇ ਥੱਲੇ ਸ਼ੁੱਕਰਵਾਰ ਸ਼ਾਮ ਨੂੰ ਕਰੀਬ ਸਾਢੇ ਪੰਜ ਵਜੇ ਬਹੁਤ ਜ਼ਿਆਦਾ ਮੀਂਹ ਪੈਣ ਤੋਂ ਬਾਅਦ ਜਮ੍ਹਾ ਪਾਣੀ ਦੇ ਅਚਾਨਕ ਥੱਲੇ ਆ ਜਾਣ ਕਰਕੇ 16 ਲੋਕਾਂ ਦੀ ਮੌਤ ਹੋ ਗਈ ਸੀ। ਹਾਲੇ ਵੀ 40 ਲੋਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਫਿਲਹਾਲ 34 ਜ਼ਖ਼ਮੀਆਂ ਨੂੰ ਉੱਥੋਂ ਬਾਹਰ ਕੱਢਿਆ ਗਿਆ ਹੈ। ਮੌਕੇ ਉੱਤੇ ਐੱਨਡੀਆਰਐੱਫ਼, ਐੱਸਡੀਆਰਐੱਫ਼ ਅਤੇ ਬਚਾਰ ਕਾਰਜ ਨਾਲ ਜੁੜੀਆਂ ਸਾਰੀਆਂ ਏਜੰਸੀਆਂ ਰਾਹਤ ਅਤੇ ਬਚਾਅ ਕਾਰਜ ਵਿੱਚ ਹੁਣ ਵੀ ਲੱਗੀਆਂ ਹੋਈਆਂ ਹਨ।

Exit mobile version