The Khalas Tv Blog India “ਅਮਰ ਜਵਾਨ ਜੋਤੀ” ਨੂੰ ਤਬਦੀਲ ਕਰਨ ਦਾ ਮਾਮਲਾ ਭ ਖਿਆ
India

“ਅਮਰ ਜਵਾਨ ਜੋਤੀ” ਨੂੰ ਤਬਦੀਲ ਕਰਨ ਦਾ ਮਾਮਲਾ ਭ ਖਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਇੰਡੀਆ ਗੇਟ ‘ਤੇ “ਅਮਰ ਜਵਾਨ ਜੋਤੀ” ਨੂੰ ਬੁਝਾ ਕੇ ਰਾਸ਼ਟਰੀ ਸਮਰ ਸਮਾਰਕ ਵਿੱਚ ਮਿਲਾਉਣ ਦੀਆਂ ਕਈ ਰਿਪੋਰਟਾਂ ਸਾਹਮਣੇ ਆਉਣ ਤੋਂ ਬਾਅਦ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਇਸਦੀ ਆਲੋਚਨਾ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ “ਬਹੁਤ ਦੁੱਖ ਦੀ ਗੱਲ ਹੈ ਕਿ ਸਾਡੇ ਵੀਰ ਜਵਾਨਾਂ ਦੇ ਲਈ ਜੋ ਅਮਰ ਜੋਤੀ ਜਲਦੀ ਸੀ, ਉਸਨੂੰ ਅੱਜ ਬੁਝਾ ਦਿੱਤਾ ਜਾਵੇਗਾ। ਕੁੱਝ ਲੋਕ ਦੇਸ਼ ਪ੍ਰੇਮ ਅਤੇ ਬਲੀਦਾਨ ਨਹੀਂ ਸਮਝ ਸਕਦੇ। ਕੋਈ ਗੱਲ ਨਹੀਂ…ਅਸੀਂ ਆਪਣੇ ਫ਼ੌਜੀਆਂ ਦੇ ਲਈ ਅਮਰ ਜਵਾਨ ਜੋਤੀ ਇੱਕ ਵਾਰ ਫਿਰ ਜਲਾਵਾਂਗੇ।”

ਉੱਥੇ ਹੀ ਕਾਂਗਰਸੀ ਨੇਤਾ ਮਨੀਸ਼ ਤਿਵਾੜੀ ਨੇ ਇਸਨੂੰ ਰਾਸ਼ਟਰੀ ਤ੍ਰਾਸਦੀ ਕਰਾਰ ਦਿੰਦਿਆਂ ਇਤਿਹਾਸ ਦੁਬਾਲਾ ਲਿਖਣ ਵਾਲਾ ਦੱਸਿਆ ਹੈ। ਤਿਵਾੜੀ ਨੇ ਕਿਹਾ ਕਿ “ਅਮਰ ਜਵਾਨ ਜੋਤੀ ਨੂੰ ਵਾਰ ਮੈਮੋਰੀਅਲ ਟਾਰਚ ਦੇ ਨਾਲ ਮਿਲਾਉਣ ਦਾ ਅਰਥ ਇਤਿਹਾਸ ਨੂੰ ਮਿਟਾਉਣਾ ਹੈ। ਬੀਜੇਪੀ ਨੇ ਰਾਸ਼ਟਰੀ ਸਮਰ ਸਮਾਰਕ ਬਣਾਇਆ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਅਮਰ ਜਵਾਨ ਜੋਤੀ ਬੁਝਾ ਸਕਦੇ ਹਨ।”

ਦਰਅਸਲ, ਵੀਰਵਾਰ ਇੱਕ ਰਿਪੋਰਟ ਸਾਹਮਣੇ ਆਈ ਸੀ ਕਿ ਅੱਜ ਤੋਂ ਇੰਡੀਆ ਗੇਟ ‘ਤੇ ਸਥਿਤ “ਅਮਰ ਜਵਾਨ ਜੋਤੀ” ਨੂੰ ਬੁਝਾ ਕੇ ਉਸਨੂੰ ਰਾਸ਼ਟਰੀ ਸਮਰ ਸਮਾਰਕ ਵਿੱਚ ਮਿਲਾ ਦਿੱਤਾ ਜਾਵੇਗਾ ਜੋ ਕਿ ਇੰਡੀਆਂ ਗੇਟ ਦੇ ਨਜ਼ਦੀਕ ਹੀ ਹੈ। ਪਰ ਹੁਣ ਸਰਕਾਰੀ ਸੂਤਰਾਂ ਮੁਤਾਬਕ ਜਾਣਕਾਰੀ ਮਿਲੀ ਹੈ ਕਿ ਅਮਰ ਜਵਾਨ ਜੋਤੀ ਨੂੰ ਨਹੀਂ ਬੁਝਾਇਆ ਜਾਵੇਗਾ ਕਿਉਂਕਿ 1971 ਅਤੇ ਬਾਕੀ ਯੁੱਧਾਂ ਵਿੱਚ ਸ਼ਹੀਦ ਹੋਏ ਜਵਾਨਾਂ ਦੀ ਯਾਦ ਵਿੱਚ ਇਸਨੂੰ ਬਣਾਇਆ ਗਿਆ ਸੀ ਪਰ ਉਨ੍ਹਾਂ ਦੇ ਨਾਮ ਉੱਥੇ ਨਹੀਂ ਹਨ। ਪਰ ਅਧਿਕਾਰਤ ਤੌਰ ‘ਤੇ ਹਾਲੇ ਕੁੱਝ ਵੀ ਸਪੱਸ਼ਟ ਨਹੀਂ ਹੈ ਕਿ ਅਮਰ ਜੋਤੀ ਨੂੰ ਬੁਝਾਇਆ ਜਾਵੇਗਾ ਕਿ ਨਹੀਂ।

ਕੀ ਹੈ “ਅਮਰ ਜਵਾਨ ਜੋਤੀ” ਦਾ ਇਤਿਹਾਸ ?

1971 ਦੇ ਯੁੱਧ ਵਿੱਚ ਮਾ ਰੇ ਗਏ ਜਵਾਨਾਂ ਦੀ ਯਾਦ ਵਿੱਚ ਅਮਰ ਜਵਾਨ ਜੋਤੀ ਨੂੰ ਸਥਾਪਿਤ ਕੀਤਾ ਗਿਆ ਸੀ। ਸਾਲ 1972 ਦੇ ਗਣਤੰਤਰ ਦਿਵਸ ‘ਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਸਦਾ ਉਦਘਾਟਨ ਕੀਤਾ ਸੀ। ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ 2019 ਨੂੰ ਰਾਸ਼ਟਰੀ ਸਮਰ ਸਮਾਰਕ ਦਾ ਉਦਘਾਟਨ ਕੀਤਾ ਸੀ।

ਇੰਡੀਆ ਗੇਟ ‘ਤੇ ਉਨ੍ਹਾਂ ਸ਼ਹੀ ਦਾਂ ਦੇ ਨਾਮ ਹਨ ਜੋ ਬ੍ਰਿਟੇਨ ਦੇ ਲਈ ਪਹਿਲੇ ਵਿਸ਼ਵ ਯੁੱਧ ਅਤੇ ਐਂਗਲੋ-ਅਫ਼ਗਾਨ ਯੁੱਧ ਵਿੱਚ ਲੜੇ ਸੀ। ਸਾਲ 1972 ਅਤੇ ਸਾਰੇ ਯੁੱਧਾਂ ਵਿੱਚ ਭਾਰਤੀ ਸ਼ਹੀ ਦਾਂ ਦੇ ਨਾਮ ਰਾਸ਼ਟਰੀ ਸਮਰ ਸਮਾਰਕ ‘ਤੇ ਹੈ।

Exit mobile version