The Khalas Tv Blog India ਸੈਮੀਫਾਈਨਲ ’ਚ ਪਹੁੰਚਿਆ ਪਹਿਲਵਾਨ ਅਮਨ ਸਹਿਰਾਵਤ, ਅਲਬਾਨੀਆ ਦੇ ਪਹਿਲਵਾਨ ਨੂੰ 11-0 ਨਾਲ ਹਰਾਇਆ
India Sports

ਸੈਮੀਫਾਈਨਲ ’ਚ ਪਹੁੰਚਿਆ ਪਹਿਲਵਾਨ ਅਮਨ ਸਹਿਰਾਵਤ, ਅਲਬਾਨੀਆ ਦੇ ਪਹਿਲਵਾਨ ਨੂੰ 11-0 ਨਾਲ ਹਰਾਇਆ

ਬਿਉਰੋ ਰਿਪੋਰਟ: ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੇ ਪੈਰਿਸ ਓਲੰਪਿਕ ’ਚ ਤਮਗੇ ਦੀ ਉਮੀਦ ਜਗਾਈ ਹੈ। ਅਮਨ ਨੇ ਕੁਆਰਟਰ ਫਾਈਨਲ ਵਿੱਚ ਅਲਬਾਨੀਆ ਦੇ ਜ਼ੇਲਿਮਖਾਨ ਅਬਾਕਾਰੋਬ ਨੂੰ 11-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।

ਅਮਨ ਹੁਣ ਮੈਡਲ ਤੋਂ ਸਿਰਫ਼ ਇੱਕ ਕਦਮ ਦੂਰ ਹੈ। ਇਸ ਤੋਂ ਪਹਿਲਾਂ ਅਮਨ ਨੇ ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀਸਟਾਈਲ ਰਾਊਂਡ ਆਫ 16 ਬਾਊਟ ਵਿੱਚ ਉੱਤਰੀ ਮੈਸੇਡੋਨੀਆ ਦੇ ਵਲਾਦੀਮੀਰ ਇਗੋਰੋਵ ਨੂੰ 10-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਅਮਨ ਨੇ ਦੂਜੇ ਪੀਰੀਅਡ ਦੇ ਦੋ ਮਿੰਟ ਪਹਿਲਾਂ ਹੀ ਤਕਨੀਕੀ ਉੱਤਮਤਾ ਦੇ ਆਧਾਰ ’ਤੇ ਆਪਣਾ ਪਹਿਲਾ ਮੈਚ ਜਿੱਤ ਕੇ ਕੁਆਰਟਰ ਫਾਈਨਲ ’ਚ ਥਾਂ ਪੱਕੀ ਕਰ ਲਈ। ਇਸ ਤੋਂ ਬਾਅਦ ਅਗਲੇ ਮੈਚ ਵਿੱਚ ਵਿਸ਼ਵ ਚੈਂਪੀਅਨ ਪਹਿਲਵਾਨ ਨੇ ਅਲਬਾਨੀਆ ਦੇ ਜ਼ੇਲਿਮਖਾਨ ਅਬਾਕਾਰੋਵ ਨੂੰ 11-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।

ਸੈਮੀਫਾਈਨਲ ’ਚ ਅਮਨ ਦਾ ਸਾਹਮਣਾ ਜਾਪਾਨ ਦੇ ਰੀ ਹਿਗੁਚੀ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਰਾਤ 9.45 ਵਜੇ ਖੇਡਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਹਿਗੁਚੀ ਨੇ ਰੀਓ 2016 ਵਿੱਚ ਸਿਲਵਰ ਮੈਡਲ ਜਿੱਤਿਆ ਸੀ।

Exit mobile version