The Khalas Tv Blog Punjab ਪੰਜਾਬੀ ਗਾਇਕ ‘ਤੇ ਲੱਗੇ ਗੁਆਂਢੀ ਦੀ ਨਵੀਂ ਗੱਡੀ ਨਾਲ ਭੰਨਤੋੜ ਦੇ ਇਲਜ਼ਾਮ! ‘ਮੇਰੀ ਪਤਨੀ ਨਾਲ ਕੀਤੀ ਬਦਤਮੀਜ਼ੀ’
Punjab

ਪੰਜਾਬੀ ਗਾਇਕ ‘ਤੇ ਲੱਗੇ ਗੁਆਂਢੀ ਦੀ ਨਵੀਂ ਗੱਡੀ ਨਾਲ ਭੰਨਤੋੜ ਦੇ ਇਲਜ਼ਾਮ! ‘ਮੇਰੀ ਪਤਨੀ ਨਾਲ ਕੀਤੀ ਬਦਤਮੀਜ਼ੀ’

ਬਿਉਰੋ ਰਿਪੋਰਟ – ਮੁਹਾਲੀ ਵਿੱਚ ਗਾਇਕ ਕੁਲਜਿੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਿੱਧੀ ‘ਤੇ ਫਾਰਚੂਨਰ ਗੱਡੀ ਦੀ ਭੰਨਤੋੜ ਤੇ ਚੋਰੀ ਦੇ ਇਲਜ਼ਾਮ ਲੱਗੇ ਹਨ। ਮਾਮਲਾ ਮੁਹਾਲੀ ਦੀ ਹੋਮਲੈਂਡ ਸੁਸਾਇਟੀ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸਿੱਧੂ ਨੇ ਵੀਡੀਓ ਪਾਕੇ ਪੂਰੇ ਮਾਮਲੇ ਦੀ ਸਫਾਈ ਦਿੱਤੀ ਹੈ।

ਗੱਡੀ ਨਾਲ ਭੰਨਤੋੜ ਦਾ ਸੀਸੀਟੀਵੀ ਵੀ ਜਾਰੀ ਕੀਤਾ ਗਿਆ ਹੈ। ਕੁਲਜਿੰਦਰ ਸਿੰਘ ਦਾ ਇਲਜ਼ਾਮ ਹੈ ਕਿ ਮਨਪ੍ਰੀਤ ਨਾਂ ਦਾ ਬਦਮਾਸ਼ ਕਿਰਾਏਦਾਰ ਉਨ੍ਹਾਂ ਦੀ ਸੁਸਾਇਟੀ ਵਿੱਚ ਰਹਿੰਦਾ ਹੈ ਉਸ ਨੇ ਓਵਰ ਨਾਇਟ ਮੇਰੀ ਗੱਡੀਆਂ ਦੇ ਅੱਗੇ ਆਪਣੀ ਗੱਡੀ ਲੱਗਾ ਕੇ ਉਸ ਨੂੰ ਬਲਾਕ ਕਰ ਦਿੱਤਾ। ਸੁਸਾਇਟੀ ਵੱਲੋਂ ਵੀ ਮਨਪ੍ਰੀਤ ਨੂੰ ਕਿਹਾ ਗਿਆ ਗੱਡੀ ਹਟਾਉਣ ਲਈ, ਪਰ ਉਸ ਨੇ ਨਹੀਂ ਹਟਾਈ ਸਵੇਰੇ ਅਸੀਂ ਜਾਣਾ ਸੀ ਜਦੋਂ ਪਤਨੀ ਉਸ ਕੋਲ ਗੱਡੀ ਹਟਾਉਣ ਲਈ ਗਈ ਤਾਂ ਉਸ ਨੇ ਬਦਤਮੀਜ਼ੀ ਕੀਤੀ ਅਤੇ ਜਦੋਂ ਮੈਨੂੰ ਪਤਾ ਚੱਲਿਆ ਤਾਂ ਮਨਪ੍ਰੀਤ ਭੱਜ ਗਿਆ।

ਕੁਲਵਿੰਦਰ ਸਿੰਘ ਸੰਧੂ ਨੇ ਕਿਹਾ ਮੈਂ ਗੁੱਸੇ ਵਿੱਚ ਅਜਿਹਾ ਕੀਤਾ ਹੈ ਪਰ ਅਸਾਨੀ ਨਾਲ ਗੁੱਸੇ ਵਿੱਚ ਨਹੀਂ ਆਉਂਦਾ ਹਾਂ ਕਿਉਂਕਿ ਮਾਮਲਾ ਮੇਰੀ ਪਤਨੀ ਨਾਲ ਜੁੜਿਆ ਸੀ ਇਸ ਲਈ ਗੁੱਸੇ ਵਿੱਚ ਆ ਗਿਆ। ਮੈਂ ਆਪਣਾ ਬਿਆਨ ਪੁਲਿਸ ਨੂੰ ਲਿਖਵਾ ਦਿੱਤਾ ਹੈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੁਸਾਇਟੀ ਦੇ ਅੰਦਰ ਹੀ ਇਹ ਮਸਲਾ ਹੱਲ ਹੋ ਜਾਵੇ।

ਇਹ ਵੀ ਪੜ੍ਹੋ –  ਜੂਨੀਅਰ ਡਾਕਟਰਾਂ ਹੜਤਾਲ ਕੀਤੀ ਖਤਮ! ਸਰਕਾਰ ਨੂੰ ਦਿੱਤੀ ਚੇਤਾਵਨੀ

 

Exit mobile version