The Khalas Tv Blog Punjab ਨਿਹੰਗ ਸਿੰਘਾਂ ’ਤੇ ਘਰ ’ਚ ਵੜ ਕੇ ਵਿਅਕਤੀ ਦੇ ਕਤਲ ਦਾ ਲੱਗਿਆ ਇਲਜ਼ਾਮ!
Punjab

ਨਿਹੰਗ ਸਿੰਘਾਂ ’ਤੇ ਘਰ ’ਚ ਵੜ ਕੇ ਵਿਅਕਤੀ ਦੇ ਕਤਲ ਦਾ ਲੱਗਿਆ ਇਲਜ਼ਾਮ!

ਤਰਨਤਾਰਨ: ਪੱਟੀ ਵਿੱਚ ਅੱਜ ਵੱਡੀ ਵਾਰਦਾਤ ਹੋਈ, ਇੱਥੇ ਕੁਝ ਨਿਹੰਗ ਸਿੰਘਾਂ ’ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਦਿਨ-ਦਿਹਾੜੇ ਵਾਰਡ ਨੰਬਰ -6 ਵਿੱਚ ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਮੀ ਕੁਮਾਰ ਵਜੋਂ ਹੋਈ ਹੈ। ਇਸ ਦੇ ਨਾਲ ਹੀ 2 ਹੋਰ ਨੌਜਵਾਨ ਜ਼ਖਮੀ ਹੋਏ ਹਨ।

ਮ੍ਰਿਤਕ ਸ਼ਮੀ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਦੁਪਿਹਰ ਸਮੇਂ ਕੁਝ ਨਿਹੰਗਾਂ ਨੇ ਸ਼ਮੀ ਕੁਮਾਰ ਨਾਲ ਪੈਸਿਆਂ ਦੇ ਦੇਣ ਲੈਣ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਤੇਜ਼ਧਾਰ ਹਥਿਆਰਾਂ ਨਾਲ 3 ਜਣਿਆਂ ਨੂੰ ਜ਼ਖਮੀ ਕਰ ਦਿੱਤਾ। ਜ਼ਖ਼ਮੀਆਂ ਨੂੰ ਪੱਟੀ ਹਸਪਤਾਲ ਲਿਜਾਇਆ ਗਿਆ। ਹਸਪਤਾਲ ਵਿੱਚ ਸ਼ੰਮੀ ਕੁਮਾਰ ਦੀ ਮੌਤ ਹੋ ਗਈ ਹੈ। ਬਾਕੀ ਜ਼ੇਰੇ ਇਲਾਜ ਹਨ।

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਮਲਾ ਕਰਨ ਵਾਲੇ 7 ਲੋਕ ਸਨ, ਜਿਨ੍ਹਾਂ ਸਾਰਿਆਂ ’ਤੇ ਪੁਲਿਸ ਬਣਦੀ ਕਾਰਵਾਈ ਕਰੇ। ਇਸ ਮੌਕੇ ਐੱਸਐਚ ਜਸਪਾਲ ਸਿੰਘ ਥਾਣਾ ਸਿਟੀ ਪੱਟੀ ਨੇ ਦੱਸਿਆ ਕਿ ਕੁਝ ਵਿਅਕਤੀ ਦਾ ਸ਼ੰਮੀ ਕੁਮਾਰ ਨਾਲ ਪੈਸਿਆਂ ਦਾ ਦੇਣ ਲੈਣ ਜੋ ਕਿ 1 ਲੱਖ 75 ਹਜ਼ਾਰ ਸਨ, ਉਸੇ ਦੇ ਚੱਲਦੇ ਅੱਜ ਇਨ੍ਹਾਂ ਨਿਹੰਗਾਂ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

Exit mobile version