The Khalas Tv Blog Punjab ਸ੍ਰੀ ਮੁਕਤਸਰ ਸਾਹਿਬ ‘ਚ ਅੱਜ ਸ਼ਾਮ 7.30 ਵਜੇ ਤੋਂ ਸਾਰੇ ਬਾਜ਼ਾਰ ਹੋਣਗੇ ਬੰਦ
Punjab

ਸ੍ਰੀ ਮੁਕਤਸਰ ਸਾਹਿਬ ‘ਚ ਅੱਜ ਸ਼ਾਮ 7.30 ਵਜੇ ਤੋਂ ਸਾਰੇ ਬਾਜ਼ਾਰ ਹੋਣਗੇ ਬੰਦ

ਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਵਿਰੁੱਧ ਫੌਜੀ ਕਾਰਵਾਈ ਕਰ ਰਹੇ ਹਨ। ਇਸ ਦੌਰਾਨ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ ਹੁਕਮ ਜਾਰੀ ਕਰਦਿਆਂ ਭਾਰਤ ਪਾਕਿਸਤਾਨ ਦਰਮਿਆਨ ਬਣੀ ਤਨਾਅ ਦੀ ਸਥਿਤੀ ਨੂੰ ਵੇਖਦਿਆਂ ਹੁਕਮ ਜਾਰੀ ਕਰਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਹਦੂਦ ਅੰਦਰ ਦੁਕਾਨਾਂ, ਰੇਹੜੀਆਂ, ਹੋਟਲ, ਢਾਬੇ, ਸਿਨੇਮਾ ਘਰ, ਸ਼ਾਪਿੰਗ ਮਾਲ, ਸ਼ਰਾਬ ਦੇ ਠੇਕੇ ਆਦਿ ਦਾ ਖੁੱਲ੍ਹਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 7:30 ਵਜੇ ਤੱਕ ਨਿਰਧਾਰਿਤ ਕੀਤਾ ਹੈ।

ਇਹ ਹੁਕਮ ਅੱਜ ਜਾਰੀ ਕੀਤੇ ਗਏ ਹਨ, ਜਿਸ ਕਰਕੇ ਅੱਜ ਸ਼ਾਮ ਸਢ ਵਜੇ ਬਾਜ਼ਾਰ ਬੰਦ ਹੋ ਜਾਣਗੇ। ਜੋ ਕਿ ਸਵੇਰੇ 8 ਵਜੇ ਖੁੱਲਣਗੇ। ਇਹ ਹੁਕਮ 10 ਜੂਨ 2025 ਤੱਕ ਇੱਕ ਮਹੀਨੇ ਲਈ ਲਾਗੂ ਕੀਤੇ ਗਏ ਹਨ।

ਇਹ ਹੁਕਮ ਹਸਪਤਾਲ, ਮੈਡੀਕਲ ਸਟੋਰ, ਮੈਡੀਕਲ ਕਲੀਨਿਕ ਜਾਂ ਹੋਰ ਐਮਰਜੈਂਸੀ ਸੇਵਾਵਾਂ ਤੇ ਲਾਗੂ ਨਹੀਂ ਹੋਣਗੇ। ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਜ਼ਿਲ੍ਹਾ ਪੁਲਿਸ ਮੁਖੀ ਪਾਬੰਦ ਹੋਣਗੇ। ਅੱਜ ਇਹ ਹੁਕਮ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਥਿੰਦ ਵੱਲੋਂ ਜਾਰੀ ਕੀਤੇ ਗਏ ਹਨ।

Exit mobile version