The Khalas Tv Blog India ਪੰਡੋਹ ਡੈਮ ਤੋਂ ਛੱਡਿਆ ਪਾਣੀ, ਲੋਕ ਸਹਿਮੇ
India Punjab

ਪੰਡੋਹ ਡੈਮ ਤੋਂ ਛੱਡਿਆ ਪਾਣੀ, ਲੋਕ ਸਹਿਮੇ

ਹਿਮਾਚਲ ਪ੍ਰਦੇਸ਼ (Himachal Pradesh) ਦੇ ਮੰਡੀ (Mandi) ਜ਼ਿਲ੍ਹੇ ਦੇ ਪੰਡੋਹ ਡੈਮ (Pandoh Dam) ਦੇ ਪੰਜ ਦਰਵਾਜੇ ਖੋਲ੍ਹ ਦਿੱਤੇ ਗਏ ਹਨ, ਜਿਸ ਨਾਲ ਪੰਜਾਬ ਦੇ ਕਈ ਇਲਾਕੇ ਇਸ ਕਾਰਨ ਪ੍ਰਭਾਵਿਤ ਹੋ ਸਕਦੇ ਹਨ। ਇਸ ਨੂੰ ਲੈ ਕੇ ਆਸ ਪਾਸ ਦੇ ਇਲਾਕਿਆਂ ਅਤੇ ਪੰਜਾਬ ਦੀਆਂ ਕਈ ਥਾਵਾਂ ਤੇ ਡਰ ਪਾਇਆ ਜਾ ਰਿਹਾ ਹੈ। ਇਸ ਨੂੰ ਖੋਲ੍ਹਣ ਤੋਂ ਬਾਅਦ ਮੈਨੇਜਮੈਂਟ ਬਿਜਲੀ ਉਤਪਾਦਨ ‘ਤੇ ਧਿਆਨ ਦੇ ਰਹੀ ਹੈ। ਡੈਮ ਦੇ ਬੋਰਡ ਵੱਲੋਂ ਦੱਸਿਆ ਗਿਆ ਹੈ ਕਿ ਭਾਰੀ ਮਾਤਰਾ ਵਿੱਚ ਗਾਰ ਜਮ੍ਹਾਂ ਹੋਣ ਕਾਰਨ ਇਸ ਦੇ ਗੇਟ ਜਾਮ ਹੋ ਗਏ ਸਨ ਅਤੇ ਇਸ ਕਰਕੇ ਇਸ ਦੇ ਗੇਟਾਂ ਨੂੰ ਖੋਲ੍ਹਣਾ ਸੰਭਵ ਨਹੀਂ ਸੀ। ਇਸ ਕਰਕੇ ਚੰਡੀਗੜ੍ਹ ਤੋਂ ਬੀਬੀਐਮਬੀ ਦੇ ਚੇਅਰਮੈਨ ਅਤੇ ਤਕਨੀਕੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਇਸ ਨੂੰ ਖੋਲ੍ਹ ਦਿੱਤਾ ਹੈ।

ਬੀਬੀਐਮਬੀ ਦੀ ਟੀਮ ਵੱਲੋਂ ਵੱਡੀਆਂ ਮਸ਼ੀਨਾਂ ਦੀ ਮਦਦ ਨਾਲ ਇਸ ਦਾ ਬੀਤੀ ਰਾਤ ਗੇਟ ਨੰਬਰ 2 ਖੋਲ੍ਹ ਦਿੱਤਾ ਹੈ, ਜਿਸ ਕਾਰਨ ਇੱਥੋਂ ਪਾਣੀ ਦੀ ਨਿਕਾਸੀ ਸ਼ੁਰੂ ਹੋ ਗਈ ਹੈ। ਇਸ ਗੇਟ ਦੇ ਖੁੱਲ੍ਹਣ ਕਾਰਨ ਜਮ੍ਹਾਂ ਹੋਈ ਗਾਰ ਵੀ ਆਪਣੇ ਆਪ ਬਾਹਰ ਆਉਣ ਲੱਗ ਪਈ। ਇਸ ਤੋਂ ਬਾਅਦ ਆਸਾਨੀ ਨਾਲ ਗੇਟ ਨੰਬਰ 1 ਨੂੰ ਵੀ ਬੀਤੀ ਰਾਤ 10 ਵਜੇ ਖੋਲ੍ਹ ਦਿੱਤਾ ਗਿਆ। ਇਨ੍ਹਾਂ ਨੂੰ ਖੋਲਣ ਕਾਰਨ ਡੈਮ ਦੇ ਪੰਜੇ ਗੇਟ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਰਾਹੀਂ ਸਾਰਿਆਂ ਵਿੱਚੋਂ ਥੋੜਾ-ਥੋੜਾ ਪਾਣੀ ਛੱਡਿਆ ਜਾ ਰਿਹਾ ਹੈ। 

ਬੀਬੀਐਮਬੀ ਦੇ ਚੀਫ ਇੰਜਨੀਅਰ ਸੁਨੀਲ ਦੱਤ ਸ਼ਰਮਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸਾਰੇ ਗੇਟ ਕੰਮ ਕਰ ਰਹੇ ਹਨ। ਗੇਟ ਜਾਮ ਹੋਣ ਕਾਰਨ ਕੁਝ ਲੋਕ ਡਰ ਗਏ ਪਰ ਘਬਰਾਉਣ ਦੀ ਲੋੜ ਨਹੀਂ। ਜਾਮ ਲੱਗੇ ਗੇਟ ਨੂੰ ਖੋਲ੍ਹਣਾ ਔਖਾ ਕੰਮ ਸੀ ਪਰ ਸਾਰਿਆਂ ਦੀ ਕੋਸ਼ਿਸ਼ ਨਾਲ ਹੁਣ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ –   ਹਾਕੀ ਦੇ ਸੈਮੀਫਾਈਨਲ ’ਚ ਪਹੁੰਚਿਆ ਭਾਰਤ, ਪੈਨਲਟੀ ਸ਼ੂਟ ਆਊਟ ’ਚ ਗ੍ਰੇਟ ਬ੍ਰਿਟੇਨ ਨੂੰ 4-2 ਨਾਲ ਹਰਾਇਆ

 

Exit mobile version