The Khalas Tv Blog Punjab ਅਲਕਾ ਲਾਂਬਾ ਅੱਜ ਰੋਪੜ ਪੁਲਿ ਸ ਅੱਗੇ ਹੋਵੇਗੀ ਪੇਸ਼
Punjab

ਅਲਕਾ ਲਾਂਬਾ ਅੱਜ ਰੋਪੜ ਪੁਲਿ ਸ ਅੱਗੇ ਹੋਵੇਗੀ ਪੇਸ਼

‘ਦ ਖ਼ਾਲਸ ਬਿਊਰੋ : ਕਾਂਗਰਸੀ ਆਗੂ ਅਲਕਾ ਲਾਂਬਾ  ਰੋਪੜ ਪੁਲਿ ਸ ਕੋਲ ਪੇਸ਼ ਹੋਣ ਲਈ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਹੋਣਗੇ। ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਲਾਂਬਾ ਦੇ ਨਾਲ ਪੂਰੀ ਤਰ੍ਹਾਂ ਇਕਮੁੱਠ ਹੈ, ਜਿਸ ‘ਤੇ ਰੋਪੜ ਪੁ ਲਿਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿ ਲਾਫ ਬੋਲਣ ‘ਤੇ ਮਾਮ ਲਾ ਦਰਜ ਕੀਤਾ ਹੈ। ਰਾਜਾ ਵੜਿੰਗ ਨੇ ਟਵੀਟ ‘ਤੇ ਅਲਕਾ ਲਾਂਬਾ ਤੇ ਪ੍ਰਤਾਪ ਸਿੰਘ ਬਾਜਵਾ ਨਾਲ ਤਸਵੀਰ ਸਾਂਝੀ ਕੀਤੀ ਕਰਦਿਆਂ ਕਿਹਾ ਹੈ ਕਿ ਅਸੀਂ ਅਸੀਂ ਆ ਰਹੇ ਹਾਂ ਰੋਪੜ ਅਲਕਾ ਲਾਂਬਾ ਜੀ ਨਾਲ .. ਝੂਠੇ ਕੇਸਾਂ ਤੋਂ ਡਰਨ ਵਾਲੇ ਨਹੀ …

ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਣ ਪੰਜਾਬ ਵਿੱਚ ਦਰਜ ਹੋਏ ਕੇਸ ਲਈ ਰੋਪੜ ਪੁਲਿਸ ਨੇ ਅਲਕਾ ਲਾਂਬਾ ਨੂੰ ਤਲਬ ਕੀਤਾ ਸੀ ਤੇ ਉਹਨਾਂ ਦੇ ਨਾਲ-ਨਾਲ ਕੁਮਾਰ ਵਿਸ਼ਵਾਸ ਨੂੰ ਵੀ ਪੰਜਾਬ ਪੁਲਿਸ ਦਾ ਨੋਟਿਸ ਮਿਲਿਆ ਸੀ । ਕੁੱਝ ਦਿਨ ਪਹਿਲਾਂ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੋਹਾਂ ਦੇ ਘਰ ਪੰਜਾਬ ਪੁਲਿਸ ਗਈ ਸੀ ਤੇ ਉਹਨਾਂ ਨੂੰ ਰੋਪੜ ਥਾਣੇ ਵਿੱਚ ਆ ਕੇ ਆਪਣਾ ਪੱਖ ਪੇਸ਼ ਕਰਨ ਸੰਬੰਧੀ ਨੋਟਿਸ ਦਿਤਾ ਗਿਆ ਸੀ ।ਇਹ ਕੇਸ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਟਿਪਣੀਆਂ ਕਰਨ ਦੇ ਸੰਬੰਧ ਵਿੱਚ ਦਰਜ ਕੀਤਾ ਗਿਆ ਸੀ।

Exit mobile version