The Khalas Tv Blog India ਰਾਘਵ ਚੱਢਾ ਨੇ ਸਿੱਧੂ ਨੂੰ ਕਿਹਾ ‘ਪੰਜਾਬ ਦੀ ਰਾਖੀ ਸਾਵੰਤ’, ਬੀਬੀਆਂ ਨੇ ਭਿਉਂ-ਭਿਉਂ ਕੇ ਮਾਰੇ ਮਿਹਣੇ
India Punjab

ਰਾਘਵ ਚੱਢਾ ਨੇ ਸਿੱਧੂ ਨੂੰ ਕਿਹਾ ‘ਪੰਜਾਬ ਦੀ ਰਾਖੀ ਸਾਵੰਤ’, ਬੀਬੀਆਂ ਨੇ ਭਿਉਂ-ਭਿਉਂ ਕੇ ਮਾਰੇ ਮਿਹਣੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕੇਜਰੀਵਾਲ ਦੇ ਪ੍ਰਾਈਵੇਟ ਮੰਡੀਆਂ ਨੂੰ ਨੋਟੀਫਾਈ ਕਰਨ ਤੋਂ ਤੁਰੇ ਸਿੱਧੂ ਦੇ ਇਕ ਟਵੀਟ ਉੱਤੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਵੱਲੋਂ ਸਿੱਧੂ ਨੂੰ ਪੰਜਾਬ ਦੀ ਰਾਖੀ ਸਾਵੰਤ ਕਹਿਣਾ ਮਹਿੰਗਾ ਪੈ ਰਿਹਾ ਹੈ।ਰਾਘਵ ਚੱਡਾ ਵੱਲੋਂ ਕੀਤੇ ਟਵੀਟ ਨੂੰ ਮੁੜ ਤੋਂ ਟਵੀਟ ਕਰਦਿਆਂ ਅਲਕਾ ਲਾਂਬਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਾਨਸਿਕਤਾ ਹਮੇਸ਼ਾ ਆਰਐੱਸਐੱਸ ਵਾਂਗ ਔਰਤ ਵਿਰੋਧੀ ਰਹੀ ਹੈ।

ਇਸ ਵਾਰ ਵੀ ਆਪ ਨੇ ਇਕ ਔਰਤ ਨੂੰ ਵਿਚਾਲੇ ਲਿਆ ਕੇ ਔਰਤਾਂ ਪ੍ਰਤੀ ਆਪਣੀ ਮਾੜੀ ਸੋਚ ਦਾ ਭਾਂਡਾ ਭੰਨਿਆ ਹੈ। ਲਾਂਬਾ ਨੇ ਚੱਢਾ ਨੂੰ ਸੰਘੀ ਕਹਿੰਦਿਆਂ ਸ਼ਰਮ ਕਰਨ ਲਈ ਕਿਹਾ ਹੈ। ਇਸਦੇ ਨਾਲ ਹੀ ਲਾਂਬਾ ਨੇ ਕੇਜਰੀਵਾਲ ਨੂੰ ਕਾਇਰ ਕਹਿੰਦਿਆਂ ਕੇਜਰੀਵਾਲ ਉੱਤੇ ਰਾਸ਼ਟਰੀ ਬੇਰੁਜਗਾਰੀ ਦਿਵਸ ਉੱਤੇ ਮੂੰਹ ਨਾ ਖੋਲ੍ਹਣ ਦਾ ਦੋਸ਼ ਲਾਇਆ ਹੈ।

ਜ਼ਿਕਰਯੋਗ ਹੈ ਕਿ ਸਿੱਧੂ ਨੇ ਟਵੀਟ ਕੀਤਾ ਸੀ ਕਿ ਕੇਜਰੀਵਾਲ ਨਰਿੰਦਰ ਮੋਦੀ ਦੇ ਖੇਤੀ ਕਾਨੂੰਨਾਂ ਵਿੱਚ ਇਕ ਪ੍ਰਾਈਵੇਟ ਮੰਡੀ ਨੂੰ ਨੋਟੀਫਾਈ ਕਰਕੇ ਦਿਲੀ ਵਿਖੇ ਧਰਨੇ ਉੱਤੇ ਬੈਠੇ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾਏ ਹਨ। ਇਸ ਉੱਤੇ ਟਵੀਟ ਕਰਦਿਆਂ ਰਾਘਵ ਚੱਢਾ ਨੇ ਸਿੱਧੂ ਨੂੰ ਪੰਜਾਬ ਦੀ ਰਾਖੀ ਸਾਵੰਤ ਕਹਿੰਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਸਿੱਧੂ ਨੂੰ ਕੈਪਟਨ ਖਿਲਾਫ ਟਵੀਟਾਂ ਦੀ ਰੇਸ ਵਿੱਚ ਨਾ ਰੁਕਣ ਦੀ ਲਈ ਝਿੜਕਿਆ ਗਿਆ ਹੈ।ਚੱਢਾ ਨੇ ਕਿਹਾ ਕਿ ਕੱਲ੍ਹ ਤੱਕ ਇੰਤਜ਼ਾਰ ਕਰੋ, ਛੇਤੀ ਹੀ ਉਹ ਦੋਬਾਰਾ ਮੈਦਾਨ ਵਿੱਚ ਉਤਰਨਗੇ।

ਰਾਘਵ ਚੱਢਾ ਦੇ ਸਿੱਧੂ ਬਾਰੇ ਟਵੀਟ ਨੂੰ ਰਿਟਵੀਟ ਕਰਦਿਆਂ ਪੱਤਰਕਾਰ ਰੋਹਿਨੀ ਸਿੰਘ ਨੇ ਕਿਹਾ ਕਿ ਭਾਰਤੀ ਰਾਜਨੀਤੀ ਵਿੱਚ ਔਰਤ ਦੇ ਪ੍ਰਤੀ ਨਫਰਤ ਹਮੇਸ਼ਾ ਬੋਲਦੀ ਹੈ। ਕਿਸੇ ਦਾ ਨਾਂ ਨਾ ਲਏ ਬਗੈਰ ਕਿਸੇ ਵਿਰੋਧੀ ਦੀ ਨਿਖੇਧੀ ਨਹੀਂ ਕੀਤੀ ਜਾ ਸਕਦੀ।ਲਾਹਨਤ ਹੈ ਰਾਘਵ।

Exit mobile version