The Khalas Tv Blog Punjab ਅਕਾਲੀ ਸੁਧਾਰ ਲਹਿਰ ਹੋਈ ਭੰਗ! ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕਹੀ ਵੱਡੀ ਗੱਲ
Punjab

ਅਕਾਲੀ ਸੁਧਾਰ ਲਹਿਰ ਹੋਈ ਭੰਗ! ਅਕਾਲ ਤਖਤ ਸਾਹਿਬ ਨੂੰ ਚਿੱਠੀ ਲਿਖ ਕਹੀ ਵੱਡੀ ਗੱਲ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ (SAD Sudhar Lehar) ਨੂੰ ਭੰਗ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਕਾਇਦਾ ਤੌਰ ‘ਤੇ ਜਾਣਕਾਰੀ ਸੁਧਾਰ ਲਹਿਰ ਦੇ ਕਨਵੀਨਰ ਅਤੇ ਨਕੋਦਰ ਤੋਂ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤਾ ਹੈ। ਦੱਸ ਦੇਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 2 ਦਸੰਬਰ ਨੂੰ ਅਕਾਲੀ ਦਲ ਦੇ ਸਾਰੇ ਦਲਾਂ ਨੂੰ ਆਪਣੇ-ਆਪਣੇ ਚੁੱਲੇ ਸਮੇਟਣ ਲਈ ਕਿਹਾ ਸੀ। ਉਸ ਕਥਨ ‘ਤੇ ਕਾਰਵਾਈ ਕਰਦੇ ਹੋਏ ਅੱਜ ਅਕਾਲੀ ਸੁਧਾਰ ਲਹਿਰ ਨੂੰ ਭੰਗ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਬਾਬਤ ਸੁਧਾਰ ਲਹਿਰ ਵੱਲੋਂ ਅਕਾਲ ਤਖਤ ਸਾਹਿਬ ਨੂੰ ਲਿਖਿਆ ਗਿਆ ਕਿ ਸਨਿਮਰ ਬੇਨਤੀ ਹੈ ਜੀ ਕਿ ਆਪ ਜੀ ਵੱਲੋਂ ਹੁਕਮ ਹੋਇਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕੀਤਾ ਜਾਵੇ। ਸੁਧਾਰ ਲਹਿਰ ਦੇ ਸਾਰੇ ਹੀ ਮੈਂਬਰਾਂ ਦੁਆਰਾ ਇਹ ਹੁਕਮ ਉਸੇ ਦਿਨ ਹੀ ਮੰਨ ਲਿਆ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਰਸਮੀ ਤੌਰ ਤੇ ਅੱਜ ਆਪ ਜੀ ਦੇ ਹੁਕਮਾਂ ਮੁਤਾਬਕ ਮੀਟਿੰਗ ਕਰਕੇ ਸਮੇਟ ਦਿੱਤਾ ਗਿਆ ਹੈ।
ਜਿਸ ਮਕਸਦ ਲਈ ਸੁਧਾਰ ਲਹਿਰ ਬਣੀ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਬਹਾਲ ਕਰਾਵਾਉਣਾਂ ਸੁਧਾਰ ਲਹਿਰ ਦੇ ਏਜੰਡੇ ਵਿੱਚ ਸਭ ਤੋ ਅਹਿਮ ਏਜੰਡਾ ਸੀ।
ਅੱਜ ਸੁਧਾਰ ਲਹਿਰ ਦੀ ਹੋਈ ਇਕੱਤਰਤਾ ਦੇ ਵਿੱਚ ਸਾਰੇ ਹੀ ਮੈਂਬਰਾਂ ਵੱਲੋ ਸਮੁੱਚਤਾ ਨਾਲ ਇਹ ਕਿਹਾ ਗਿਆ ਕਿ ਸਾਰੇ ਹੀ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮੱਰਪਿੱਤ ਹਾਂ ਅਤੇ ਉਹਨਾਂ ਵੱਲੋਂ ਕੀਤੇ ਹੋਏ ਫੈਸਲਿਆਂ ਨੂੰ ਇਨ ਬਿਨ ਲਾਗੂ ਕਰਨਗੇ। ਵਿਸ਼ਵਾਸ ਦਿਵਾਉਂਦੇ ਹਾਂ ਕਿ ਜੋ ਭਰਤੀ ਕਮੇਟੀ ਆਪ ਜੀ ਦੁਆਰਾ ਬਣਾਈ ਗਈ ਹੈ ਉਸ ਨੂੰ ਪੂਰਾ ਪੂਰਾ ਸਹਿਯੋਗ ਦੇਵਾਗੇਂ। ਅਸੀਂ ਸਾਰੇ ਭਵਿੱਖ ਵਿੱਚ ਵੀ ਸਿੱਖ ਪੰਥ ਅਤੇ ਸਿੱਖ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਪੰਥਕ ਸਿਧਾਤਾਂ ਤੇ ਪਹਿਰਾ ਦਿੰਦੇ ਰਹਾਂਗੇ।

ਇਹ ਵੀ ਪੜ੍ਹੋ- ਖਨੌਰੀ ਮੋਰਚੇ ਉੱਪਰ ਕਿਸੇ ਵੀ ਚੁੱਲੇ ਵਿੱਚ ਨਹੀਂ ਬਲੇਗੀ ਅੱਗ! ਡੱਲੇਵਾਲ ਦੀ ਸਿਹਤ ਦਿੰਦੀ ਜਾ ਰਹੀ ਜਵਾਬ

 

Exit mobile version