The Khalas Tv Blog Punjab 24 ਘੰਟੇ ਅੰਦਰ ਹੀ ਅਕਾਲੀ ਆਗੂ ਦੇ ਕਤਲ ਦਾ ਕੇਸ ਪੁਲਿਸ ਨੇ ਸੁਲਝਾਇਆ !
Punjab

24 ਘੰਟੇ ਅੰਦਰ ਹੀ ਅਕਾਲੀ ਆਗੂ ਦੇ ਕਤਲ ਦਾ ਕੇਸ ਪੁਲਿਸ ਨੇ ਸੁਲਝਾਇਆ !

Akali leader ajit pal murder case solved

ਪੁਲਿਸ ਨੇ ਅਜੀਤ ਪਾਲ ਦੇ ਦੋਸਤ ਅੰਮ੍ਰਿਤਪਾਲ ਨੂੰ ਗਿਰਫ਼ਤਾਰ ਕੀਤਾ,ਕਤਲ ਵਿੱਚ ਵਰਤਿਆਂ ਹਥਿਆਰ ਵੀ ਜ਼ਬਤ

ਬਿਊਰੋ ਰਿਪੋਰਟ : ਪੰਜਾਬ ਪੁਲਿਸ ਨੇ 24 ਘੰਟਿਆਂ ਦੇ ਅੰਦਰ ਹੀ ਅਕਾਲੀ ਦਲ ਦੇ ਆਗੂ ਅਜੀਤ ਪਾਲ ਦੇ ਕਤਲ ਦਾ ਕੇਸ ਸੁਲਝਾਉਣ ਦਾ ਦਾਾਅਵਾ ਕੀਤਾ ਹੈ। ਗੋਲੀ ਚਲਾਉਣ ਵਾਲਾ ਉਸ ਦਾ ਸਾਥੀ ਅੰਮ੍ਰਿਤਪਾਲ ਹੀ ਨਿਕਲਿਆ ਜੋ ਉਸ ਦੇ ਨਾਲ ਗੱਡੀ ‘ਤੇ ਆ ਰਿਹਾ ਸੀ । ਇਸ ਪੂਰੀ ਵਾਰਦਾਤ ਤੋਂ ਬਾਅਦ ਅੰਮ੍ਰਿਤਪਾਲ ਨੇ ਹੀ ਅਜੀਤ ਪਾਲ ਸਿੰਘ ਨੂੰ ਹਸਪਤਾਲ ਪਹੁੰਚਾਇਆ ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ ਅਤੇ ਪੁਲਿਸ ਦੇ ਸਾਹਮਣੇ ਵਾਰਦਾਤ ਨੂੰ ਲੈਕੇ ਝੂਠੀ ਕਹਾਣੀ ਵੀ ਸੁਣਾਈ ।

ਦਰਾਸਲ ਵਾਰਦਾਤ ਪਠਾਨਕੋਟ-ਅੰਮ੍ਰਿਤਸਰ ਹਾਈਵੇਅ ਦੇ ਪਿੰਡ ਸ਼ੇਕੋਪੁਰਾ ਵਿੱਚ ਬਣੇ ਇਕ ਹੋਟਲ ਦੀ ਹੈ ਜਿੱਥੇ 50 ਸਾਲ ਦੇ ਅਕਾਲੀ ਆਗੂ ਅਜੀਤ ਪਾਲ ਸਿੰਘ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਦੇ ਨਾਲ ਖਾ-ਪੀ ਰਹੇ ਸਨ । ਦੋਵਾਂ ਦੇ ਵਿਚਾਲੇ ਕਿਸੇ ਗੱਲ ਨੂੰ ਲੈਕੇ ਤੂੰ-ਤੂੰ-ਮੈਂ-ਮੈਂ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਅੰਮ੍ਰਿਤਪਾਲ ਨੇ ਆਪਣੀ ਲਾਇਸੈਂਸੀ ਰਿਵਾਲਵਰ ਦੇ ਨਾਲ ਅਜੀਤਪਾਲ ਸਿੰਘ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਪ ਅਜੀਤ ਪਾਲ ਨੂੰ ਹਸਪਤਾਲ ਲੈਕੇ ਗਿਆ ਪਰ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ ਸੀ ।

ਇਸ ਤਰ੍ਹਾਂ ਅੰਮ੍ਰਿਤਪਾਲ ਨੇ ਗੁੰਮਰਾਹ ਕੀਤਾ

ਅੰਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਝੂਠੀ ਕਹਾਣੀ ਸੁਣਾਈ । ਉਸ ਨੇ ਕਿਹਾ ਕਿਸੇ ਅਣਪਛਾਤੀ ਗੱਡੀ ‘ਤੇ ਆ ਰਹੇ ਲੋਕਾਂ ਨੇ ਉਨ੍ਹਾਂ ‘ਤੇ ਫਾਇਰਿੰਗ ਕੀਤੀ । ਪਲਿਸ ਨੂੰ ਅੰਮ੍ਰਿਤਪਾਲ ਦੇ ਬਿਆਨਾਂ ‘ਤੇ ਸ਼ੁਰੂ ਤੋਂ ਹੀ ਸ਼ੱਕ ਸੀ ਜਦੋਂ ਪੁੱਛ-ਗਿੱਛ ਕੀਤੀ ਤਾਂ ਸਾਰਾ ਸੱਚ ਸਾਹਮਣੇ ਆ ਗਿਆ । ਅੰਮ੍ਰਿਤਪਾਲ ਨੂੰ ਪੁਲਿਸ ਨੇ ਗਿਰਫ਼ਤਾਰ ਕਰਕੇ ਉਸ ਦੀ ਲਾਇਸੈਂਸੀ ਰਿਵਾਲਵਰ ਨੂੰ ਜ਼ਬਤ ਕਰ ਲਿਆ ਹੈ । ਉਧਰ ਮਾਮਲੇ ਨੂੰ ਰਫਾਦਫਾ ਕਰਨ ਵਾਲਾ ਹੋਟਲ ਮਾਲਕ ਗੁਰਮੁੱਖ ਸਿੰਘ ਫਰਾਰ ਹੋ ਗਿਆ ਹੈ। ਪੁਲਿਸ ਗੁਰਮੁੱਖ ਨੂੰ ਫਰਨ ਦੇ ਲਈ ਛਾਪੇਮਾਰੀ ਕਰ ਰਹੀ ਹੈ । ਪੁਲਿਸ ਦਾ ਇਲਜ਼ਾਮ ਹੈ ਮਾਮਲੇ ਨੂੰ ਦਬਾਉਣ ਦੇ ਲਈ ਗੁਰਮੁੱਖ ਨੇ ਅੰਮ੍ਰਿਤਪਾਲ ਸਿੰਘ ਦੀ ਮਦਦ ਕੀਤੀ ਸੀ । ਇਸ ਤੋਂ ਪਹਿਲਾਂ ਜਦੋਂ ਅੰਮ੍ਰਿਤਪਾਲ ਨੇ ਅਜੀਤਪਾਲ ਸਿੰਘ ਦੇ ਕਤਲ ਦੇ ਬਾਰੇ ਦੱਸਿਆ ਸੀ ਤਾਂ ਪੁਲਿਸ ਇਸ ਨੂੰ ਟਾਰਗੇਟ ਕਿਲਿੰਗ ਮਨ ਰਹੀ ਸੀ । ਅੰਮ੍ਰਿਤਪਾਲ ਨੇ ਦੱਸਿਆ ਕਿ ਹਮਲਾਵਰ ਪਹਿਲਾਂ ਅਜੀਤ ਪਾਲ ਨੂੰ ਨਿਸ਼ਾਨਾ ਬਣਾਉਣ ਦੀ ਫਿਰਾਕ ਵਿੱਚ ਸਨ ।

Exit mobile version