The Khalas Tv Blog Punjab ਬਗ਼ਾਵਤ ਵਿਚਾਲੇ ਅਕਾਲੀ ਦਲ ਦਾ ਵੱਡਾ ਫੈਸਲਾ! ਜਲੰਧਰ ਵੈਸਟ ਜ਼ਿਮਨੀ ਚੋਣ ਤੋਂ ਪਾਰਟੀ ਉਮੀਦਵਾਰ ਦੀ ਹਮਾਇਤ ਵਾਪਸ ਲਈ!
Punjab

ਬਗ਼ਾਵਤ ਵਿਚਾਲੇ ਅਕਾਲੀ ਦਲ ਦਾ ਵੱਡਾ ਫੈਸਲਾ! ਜਲੰਧਰ ਵੈਸਟ ਜ਼ਿਮਨੀ ਚੋਣ ਤੋਂ ਪਾਰਟੀ ਉਮੀਦਵਾਰ ਦੀ ਹਮਾਇਤ ਵਾਪਸ ਲਈ!

ਬਿਉਰੋ ਰਿਪੋਰਟ – ਜਲੰਧਰ ਵੈਸਟ ਜ਼ਿਮਨੀ ਚੋਣ ਨੂੰ ਲੈ ਕੇ ਅਕਾਲੀ ਦਲ ਦਲ ਨੇ ਵੱਡਾ ਫੈਸਲਾ ਲਿਆ ਹੈ। ਪਾਰਟੀ ਨੇ ਆਪਣੇ ਉਮੀਦਵਾਰ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈ ਲਈ ਹੈ। ਬਾਗ਼ੀ ਬੀਬੀ ਜਗੀਰ ਕੌਰ ਨੇ ਹੀ ਸੁਰਜੀਤ ਕੌਰ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਸੀ। ਕਿਉਂਕਿ ਨਾਮਜ਼ਦਗੀਆਂ ਵਾਪਸ ਲੈਣ ਤਰੀਕ ਨਿਕਲ ਚੁੱਕੀ ਹੈ ਇਸ ਲਈ ਸੁਰਜੀਤ ਕੌਰ ਕੋਲ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਹੀ ਰਹੇਗਾ, ਬਾਗੀ ਧੜੇ ਦੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਜਲੰਧਰ ਦੇ ਲੋਕਨ ਯੂਨਿਟ ਨੇ ਰਿਟਰਨਿੰਗ ਅਫਸਰ ਕੋਲੋ ਸੁਰਜੀਤ ਕੌਰ ਦਾ ਨਾਂ ਵਾਪਸ ਲੈਣ ਦੀ ਅਰਜ਼ੀ ਪਾਈ ਸੀ ਪਰ ਉਹ ਮਨਜ਼ੂਰ ਨਹੀਂ ਹੋਈ। ਹੁਣ ਮੰਨਿਆ ਜਾ ਰਿਹਾ ਹੈ ਕਿ ਪਾਰਟੀ BSP ਦੇ ਉਮੀਦਵਾਰ ਨੂੰ ਆਪਣੀ ਹਮਾਇਤ ਦੇ ਸਕਦੀ ਹੈ, ਖਬਰਾਂ ਹਨ ਕਿ ਪਾਰਟੀ ਦੀ ਜਲੰਧਰ ਯੂਨਿਟ ਇਸ ਦਾ ਐਲਾਨ ਕਰ ਸਕਦੀ ਹੈ। ਬਗਾਵਤ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਅਧੀਨ ਜਲੰਧਰ ਵੈਸਟ ਦੇ ਉਮੀਦਵਾਰ ਦਾ ਨਾਂ ਤੈਅ ਕਰਨ ਦੇ ਲਈ ਕਮੇਟੀ ਦਾ ਗਠਨ ਕੀਤਾ ਸੀ। ਇਸ ਵਿੱਚ ਗੁਰਪ੍ਰਤਾਪ ਵਡਾਲਾ ਅਤੇ ਮਹਿੰਦਰ ਕੇ.ਪੀ ਦਾ ਨਾਂ ਵੀ ਸ਼ਾਮਲ ਸੀ।

ਬੀਬੀ ਜਗੀਰ ਕੌਰ ਨੇ 20 ਜੂਨ ਨੂੰ ਸੁਰਜੀਤ ਕੌਰ ਨੂੰ ਪਾਰਟੀ ਦਾ ਉਮੀਦਵਾਰ ਐਲਾਨਦੇ ਹੋਏ ਕਿਹਾ ਸੀ ਕਿ ਉਹ 2 ਵਾਰ ਦੀ ਕੌਂਸਲਰ ਹਨ ਅਤੇ ਟਕਸਾਲੀ ਪਰਿਵਾਰ ਨਾਲ ਸਬੰਧ ਰੱਖ ਦੇ ਹਨ। ਜਲੰਧਰ ਲੋਕ ਸਭਾ ਚੋਣਾਂ ਦੇ ਦੌਰਾਨ ਅਕਾਲੀ ਦਲ ਦਾ ਪੱਛਮੀ ਹਲਕੇ ਵਿੱਚ ਬਹੁਤ ਹੀ ਮਾੜਾ ਪ੍ਰਦਰਸ਼ਨ ਰਿਹਾ ਸੀ। ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ ਨੂੰ ਤਕਰੀਬਨ 2600 ਵੋਟਾਂ ਹੀ ਮਿਲੀਆਂ ਸਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜ਼ਿਮਨੀ ਚੋਣ ਵਿੱਚ ਪਾਰਟੀ ਦਾ ਕੀ ਹਾਲ ਹੋਣਾ ਸੀ।

ਅਕਾਲੀ ਦਲ ਨੇ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈ ਕੇ ਇੱਕ ਤੀਰ ਨਾਲ 3 ਨਿਸ਼ਾਨੇ ਲਗਾਏ ਹਨ, ਇੱਕ ਤਾਂ ਬਾਗ਼ੀ ਗੁੱਟ ਨੂੰ ਸੁਨੇਹਾ ਦਿੱਤਾ ਹੈ ਕਿ ਜੇਕਰ ਉਹ ਪਾਰਟੀ ਲਾਈਨ ਤੋਂ ਵੱਖ ਚੱਲਣਗੇ ਤਾਂ ਉਨ੍ਹਾਂ ਨੂੰ ਅੰਜਾਮ ਭੁਗਤਨਾ ਪੈ ਸਕਦਾ ਹੈ। ਦੂਜਾ ਜੇਕਰ ਪਾਰਟੀ ਦੀ ਇੱਕ ਵਾਰ ਮੁੜ ਤੋਂ ਜਲੰਧਰ ਵੈਸਟ ਜ਼ਿਮਨੀ ਸੀਟ ‘ਤੇ ਹਾਰ ਹੁੰਦੀ ਤਾਂ ਉਸ ਦਾ ਜ਼ਿੰਮਾ ਵੀ ਸੁਖਬੀਰ ਸਿੰਘ ਬਾਦਲ ‘ਤੇ ਹੀ ਆਉਂਦਾ, ਇਸ ਲਈ ਪਹਿਲਾਂ ਹੀ ਕਿਨਾਰਾ ਕਰ ਲਿਆ ਗਿਆ। ਹੁਣ ਜੇਕਰ ਬੀਬੀ ਜਗੀਰ ਕੌਰ ਅਤੇ ਉਨ੍ਹਾਂ ਦੇ ਸਾਥੀ ਸੁਰਜੀਤ ਕੌਰ ਨੂੰ ਹਮਾਇਤ ਕਰਦੇ ਹਨ ਅਤੇ ਅਤੇ ਉਹ ਹਾਰ ਦੇ ਹਨ ਤਾਂ ਸੁਖਬੀਰ ਸਿੰਘ ਬਾਦਲ ਬਾਗ਼ੀ ਬੀਬੀ ਜਗੀਰ ਕੌਰ ‘ਤੇ ਵੀ ਸਵਾਲ ਚੁੱਕ ਸਕਦੇ ਹਨ।

ਇਹ ਵੀ ਪੜ੍ਹੋ –  ਈ.ਡੀ ਤੋਂ ਬਾਅਦ ਸੀਬੀਆਈ ਨੇ ਕੇਜਰੀਵਾਲ ਨੂੰ ਕੀਤਾ ਗ੍ਰਿਫਤਾਰ, ਸੀਬੀਆਈ ਦੇ ਬਿਆਨ ਨੂੰ ਦੱਸਿਆ ਗਲਤ, ਚਲ ਰਹੀਆਂ ਗਲਤ ਖ਼ਬਰਾਂ

 

Exit mobile version