The Khalas Tv Blog Punjab ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਤਰਨ ਤਾਰਨ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ, ਮਨਦੀਪ ਸਿੰਘ ਨੂੰ ਉਤਾਰਿਆ ਮੈਦਾਨ ’ਚ
Punjab Religion

ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਤਰਨ ਤਾਰਨ ਜ਼ਿਮਨੀ ਚੋਣ ਲਈ ਐਲਾਨਿਆ ਉਮੀਦਵਾਰ, ਮਨਦੀਪ ਸਿੰਘ ਨੂੰ ਉਤਾਰਿਆ ਮੈਦਾਨ ’ਚ

ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠਲੀ  ਪਾਰਟੀ ਅਕਾਲੀ ਦਲ (ਵਾਰਸ ਪੰਜਾਬ ਦੇ ) ਨੇ ਤਰਨ ਤਰਨ ਦੀ ਜਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਜੇਲ੍ਹ ‘ਚ ਬੰਦ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਅਤੇ ਸ. ਜੌਹਲ ਨੇ ਦੱਸਿਆ ਕਿ ਸਮੂਹ ਪੰਥਕ ਧਿਰਾਂ ਵਲੋਂ ਭਾਈ ਸੰਦੀਪ ਸਿੰਘ ਸੰਨੀ ਨੂੰ ਉਪ-ਚੋਣ ਤਰਨ ਤਰਨ ਲਈ ਟਿਕਟ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ ਪਰ ਭਾਈ ਸਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਇੱਛਾ ਅਨੁਸਾਰ ਭਾਈ ਸਨੀ ਦੇ ਵੱਡੇ ਭਰਾ ਮਨਦੀਪ ਸਿੰਘ ਨੂੰ ਸਮੂਹ ਪੰਥਕ ਧਿਰਾਂ ਵਲੋਂ ਉਮੀਦਵਾਰ ਐਲਾਣਿਆ ਗਿਆ ਹੈ। ਇਸ ਮੌਕੇ ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਐਡਵੋਕੇਟ ਕਰਮਵੀਰ ਸਿੰਘ ਸਮੇਤ ਹੋਰ ਪੰਥਕ ਆਗੂ ਵੀ ਹਾਜ਼ਰ ਸਨ।

Exit mobile version