The Khalas Tv Blog Punjab ‘ਗਿੱਦੜਬਾਹਾ ਤੋਂ ਸੁਖਬੀਰ ਸਿੰਘ ਬਾਦਲ ਲੜਨਗੇ ਚੋਣ’! ਪਾਰਟੀ ਨੇ ਕੀਤਾ ਇਸ਼ਾਰਾ
Punjab

‘ਗਿੱਦੜਬਾਹਾ ਤੋਂ ਸੁਖਬੀਰ ਸਿੰਘ ਬਾਦਲ ਲੜਨਗੇ ਚੋਣ’! ਪਾਰਟੀ ਨੇ ਕੀਤਾ ਇਸ਼ਾਰਾ

ਬਿਉਰੋ ਰਿਪੋਰਟ – ਗਿੱਦੜਬਾਹਾ ਦੀ ਜ਼ਿਮਨੀ ਚੋਣ (Giddarbaha By Election 2024) ਦਿਲਚਸਪ ਹੋਣ ਵਾਲੀ ਹੈ । ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ(Sukhbir Singh Badal) ਚੋਣ ਮੈਦਾਨ ਵਿੱਚ ਉਤਰ ਸਕਦੇ ਹਨ । ਪਾਰਟੀ ਦੇ ਮੁਖ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਇਸ ਦੇ ਸੰਕੇਤ ਦਿੱਤੇ ਹਨ । ਉਨ੍ਹਾਂ ਕਿਹਾ ਪਾਰਟੀ ਵਰਕਰ ਅਤੇ ਲੋਕ ਚਾਹੁੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਚੋਣ ਲੜਨ । ਸਿਰਫ਼ ਇੰਨਾਂ ਹੀ ਚੀਮਾ ਨੇ ਕਿਹਾ ਗਿੱਦੜਬਾਹਾ ਹਲਕਾ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਹਲਕਾ ਹੈ । ਉਹ ਕਈ ਵਾਰ ਇੱਥੋਂ ਚੋਣ ਜਿੱਤੇ ਹਨ ਅਤੇ ਫਿਰ ਮਨਪ੍ਰੀਤ ਬਾਦਲ ਨੂੰ ਇਹ ਹਲਕਾ ਸੌਂਪ ਦਿੱਤਾ ਗਿਆ ਸੀ ।

ਗਿੱਦੜਬਾਹਾ ਹਲਕਾ ਅਕਾਲੀ ਦਲ ਲਈ ਗੇਮ ਚੇਂਜਰ

2017 ਤੋਂ ਲਗਾਤਾਰ ਚੋਣ ਹਾਰ ਰਹੀ ਅਕਾਲੀ ਦਲ ਲਈ ਗਿੱਦੜਬਾਹਾ ਹਲਕਾ ਸੰਜੀਵਨੀ ਦਾ ਕੰਮ ਕਰ ਸਕਦਾ ਹੈ । ਜੇਕਰ ਸੁਖਬੀਰ ਸਿਘ ਬਾਦਲ ਇਸ ਹਲਕੇ ਤੋਂ ਚੋਣ ਲੜਦੇ ਹਨ ਤਾਂ 3 ਹੋਰ ਜ਼ਿਮਨੀ ਚੋਣਾਂ ਵਾਲੇ ਵਿਧਾਨਸਭਾ ਹਲਕੇ ਵਿੱਚ ਅਕਾਲੀ ਦਲ ਦੇ ਵਰਕਰਾਂ ਵਿੱਚ ਜੋਸ਼ ਭਰੇਗਾ । ਪਾਰਟੀ ਜੇਕਰ ਗਿੱਦੜਬਾਹਾ ਦੀ ਲੜਾਈ ਜਿੱਤ ਲੈਂਦੀ ਹੈ ਤਾਂ ਮਾਲਵਾ ਜੋ ਅਕਾਲੀ ਦਲ ਦਾ ਸਭ ਤੋਂ ਮਜ਼ਬੂਤ ਗੜ੍ਹ ਸੀ, ਉਸ ਵਿੱਚ ਪੋਜ਼ੀਟਿਵ ਸੁਨੇਹਾ ਜਾਵੇਗਾ । ਪਾਰਟੀ ਦੇ ਬਾਗ਼ੀਆਂ ਵਿੱਚ ਆਪਣੀ ਤਾਕਤ ਸਾਬਿਤ ਕਰਨ ਦਾ ਵੀ ਸੁਖਬੀਰ ਸਿੰਘ ਬਾਦਲ ਕੋਲ ਇਸ ਤੋਂ ਚੰਗਾ ਮੌਕਾ ਨਹੀਂ ਹੈ । ਇਸ ਤੋਂ ਇਲਾਵਾ ਡਿੰਪੀ ਢਿੱਲੋਂ ਨੇ ਆਪਣੀ ਬਗਾਵਤ ਦੇ ਪਿੱਛੇ ਮਨਪ੍ਰੀਤ ਬਾਦਲ ਨੂੰ ਗਿੱਦੜਬਾਹਾ ਤੋਂ ਉਮੀਦਵਾਰ ਬਣਾਉਣ ਦਾ ਇਲਜ਼ਾਮ ਲੱਗਾਇਆ ਸੀ ਉਹ ਵੀ ਕਿਧਰੇ ਨਾ ਕਿਧਰੇ ਇਲਜ਼ਾਮ ਗਲਤ ਸਾਬਿਤ ਹੋਵੇਗਾ ।

ਇਸ ਵਿੱਚ ਕੋਈ 2 ਰਾਇ ਨਹੀਂ ਹੈ ਕਿ ਗਿੱਦੜਬਾਹਾ ਦੀ ਚੋਣ ਸੁਖਬੀਰ ਸਿੰਘ ਬਾਦਲ ਦੇ ਲਈ ਮੁਸ਼ਕਿਲ ਹੋਣ ਵਾਲੀ ਹੈ । ਕਿਉਂਕਿ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਬਾਗ਼ੀ ਡਿੰਪੀ ਢਿੱਲੋਂ ਲੰਮੇ ਸਮੇਂ ਤੋਂ ਹਲਕੇ ਵਿੱਚ ਸਰਗਰਮ ਹੈ ਅਤੇ ਸੱਤਾ ਧਿਰ ਦੇ ਉਮੀਦਵਾਰ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਤਾਕਤ ਜ਼ਿਆਦਾ ਹੋਵੇਗੀ। ਉਧਰ ਕਾਂਗਰਸ ਕਿਸ ਉਮੀਦਵਾਰ ਦੇ ਦਾਅ ਖੇਡੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ,ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਸੀ ਜੇਕਰ ਸਾਰੇ ਦਿੱਗਜ ਮੈਦਾਨ ਵਿੱਚ ਆਉਣਗੇ ਤਾਂ ਉਹ ਵੀ ਉਤਰ ਸਕਦੇ ਹਨ ਪਰ ਇਹ ਸੰਭਾਵਨਾ ਘੱਟ ਹੀ ਹੈ । ਉਧਰ ਬੀਜੇਪੀ ਦੇ ਵੱਲੋਂ ਮਨਪ੍ਰੀਤ ਬਾਦਲ ਚੋਣ ਲੜਨਗੇ ਇਹ ਤਕਰੀਬਨ-ਤਕਰੀਬਨ ਤੈਅ ਹੀ ਮੰਨਿਆ ਜਾ ਰਿਹਾ ਹੈ,ਉਨ੍ਹਾਂ ਨੇ ਹਲਕੇ ਵਿੱਚ ਚੋਣ ਪ੍ਰਚਾਰਨ ਕਰਨਾ ਸ਼ੁਰੂ ਕਰ ਦਿੱਤਾ ਹੈ । ਅਜਿਹੇ ਵਿੱਚ ਇਸ ਕਰੜੀ,ਫਸਵੀਂ ਦਿਲਚਸਪ ਲੜਾਈ ਵਿੱਚ ਜੇਕਰ ਸੁਖਬੀਰ ਸਿੰਘ ਬਾਦਲ ਹੂੰਝਾਫੇਰ ਜਿੱਤ ਨਾਲ ਬਾਜ਼ੀ ਮਾਰਦੇ ਹਨ ਤਾਂ ਅਕਾਲੀ ਦਲ ਲਈ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ ।

Exit mobile version