The Khalas Tv Blog Punjab ਮੁਹੱਲਾ ਕਲੀਨਿਕ ‘ਚ ਘੁਟਾਲਾ ! RTI ਦੇ ਜ਼ਰੀਏ NK ਸ਼ਰਮਾ ਦਾ ਇਲ ਜ਼ਾਮ,ਮੀਤ ਹੇਅਰ ਨੇ ਫੋਟੋ ਵਿਖਾ ਦਿੱਤਾ ਜਵਾਬ
Punjab

ਮੁਹੱਲਾ ਕਲੀਨਿਕ ‘ਚ ਘੁਟਾਲਾ ! RTI ਦੇ ਜ਼ਰੀਏ NK ਸ਼ਰਮਾ ਦਾ ਇਲ ਜ਼ਾਮ,ਮੀਤ ਹੇਅਰ ਨੇ ਫੋਟੋ ਵਿਖਾ ਦਿੱਤਾ ਜਵਾਬ

15 ਅਗਸਤ ਨੂੰ ਪੰਜਾਬ ਵਿੱਚ 75 ਮੁਹੱਲਾ ਕਲੀਨਿਕ ਖੁੱਲ੍ਹਣ ਜਾ ਰਹੇ ਹਨ

ਦ ਖ਼ਾਲਸ ਬਿਊਰੋ : ਭਗਵੰਤ ਮਾਨ ਸਰਕਾਰ ਨੇ 15 ਅਗਸਤ ਤੋਂ ਮੁਹੱਲਾ ਕਲੀਨਿਕ ਸ਼ੁਰੂ ਕਰਨੇ ਹਨ ਪਰ ਇਸ ਦੀ ਇਮਾਰਤ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਪੂਰੀ ਤਰ੍ਹਾਂ ਘੇਰ ਦੇ ਹੋਏ ਨਜ਼ਰ ਆ ਰਹੀਆਂ ਹਨ। ਅਕਾਲੀ ਦਲ ਦਾ ਇਲ ਜ਼ਾਮ ਹੈ ਕਿ ਉਨ੍ਹਾਂ ਵੱਲੋਂ ਖੋਲ੍ਹੇ ਗਏ ਸੇਵਾ ਕੇਂਦਰਾਂ ਦੀ ਇਮਾਰਤ ਨੂੰ ਮੁਹੱਲਾ ਕਲੀਨਿਕ ਵਿੱਚ ਤਬਦੀਲ ਕਰਨ ਵਿੱਚ ਜਮ ਕੇ ਭ੍ਰਿ ਸ਼ ਟਾਚਾਰ ਹੋਇਆ ਹੈ।

ਅਕਾਲੀ ਦਲ ਦੇ ਸਾਬਕਾ ਵਿਧਾਇਕ NK ਸ਼ਰਮਾ ਨੇ RTI ਤੋਂ ਮਿਲੀ ਜਾਣਕਾਰੀ ਦੇ ਹਵਾਲੇ ਨਾਲ ਮੁਹੱਲਾ ਕਲੀਨਿਕ ਦੀ ਜਾਂਚ CBI ਕੋਲੋ ਕਰਵਾਉਣ ਦੀ ਮੰਗ ਕੀਤੀ ਹੈ, ਜਦਕਿ ਕੈਬਨਿਟ ਮੰਤਰੀ ਮੀਤ ਹੇਅਰ ਨੇ ਸੇਵਾ ਕੇਂਦਰ ਦੀ ਪੁਰਾਣੀ ਫੋਟੋ ਦੇ ਜ਼ਰੀਏ ਹੀ ਅਕਾਲੀ ਦੇ ਸਾਬਕਾ ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਇਲ ਜ਼ਾਮਾਂ ਦਾ ਜਵਾਬ ਦਿੱਤੀ ਹੈ ।

ਕਿਵੇਂ ਖਰਚ ਹੋਏ ਮੁਹੱਲਾ ਕਲੀਨਿਕ ‘ਤੇ 20 ਲੱਖ ?

ਅਕਾਲੀ ਦਲ ਦੇ ਸੀਨੀਅਰ ਆਗੂ NK ਸ਼ਰਮਾ ਦਾ ਦਾਅਵਾ ਹੈ ਕਿ ਭ੍ਰਿ ਸ਼ਟਾਚਾਰ ਖ਼ਤਮ ਕਰਨ ਲਈ ਉਨ੍ਹਾਂ ਦੀ ਸਰਕਾਰ ਨੇ 2700 ਸੇਵਾ ਕੇਂਦਰ ਖੋਲ੍ਹੇ ਸੀ। ਕਾਂਗਰਸ ਨੇ ਉਨ੍ਹਾਂ ਬੰਦ ਕਰ ਦਿੱਤਾ ਅਤੇ ਹੁਣ ਆਮ ਆਦਮੀ ਪਾਰਟੀ ਸਰਕਾਰ ਇੰਨਾਂ ਸੇਵਾ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਦਾ ਨਾਂ ਦੇ ਕੇ ਪਬਲਿਸਿਟੀ ਕਰ ਰਹੀ ਹੈ। RTI ਤੋਂ ਮਿਲੀ ਜਾਣਕਾਰੀ ਦੇ ਹਵਾਲੇ ਨਾਲ NK ਸ਼ਰਮਾ ਨੇ ਇਲ ਜ਼ਾਮ ਲਗਾਇਆ ਕਿ ਹੁਣ ਤੱਕ 5 ਸੇਵਾ ਕੇਂਦਰਾਂ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕੀਤਾ ਗਿਆ ਹੈ । ਜਿਸ ‘ਤੇ 96 ਲੱਖ ਖਰਚ ਹੋਏ ਹਨ ਯਾਨਿ ਇੱਕ ਕਲੀਨਿਕ ਵਿੱਚ ਸਿਰਫ਼ ਡੈਂਟਿੰਗ ਅਤੇ ਪੇਂਟਿੰਗ ‘ਤੇ ਤਕਰੀਬਨ 20 ਲੱਖ ਖਰਚ ਕੀਤਾ ਗਿਆ ਹੈ। ਜਦਕਿ ਇਮਾਰਤ ਪਹਿਲਾਂ ਤੋਂ ਤਿਆਰ ਸੀ, ਅਕਾਲੀ ਦਲ ਨੇ ਇਲ ਜ਼ਾਮ ਲਗਾਇਆ ਕਿ ਇਸ ਵਿੱਚ ਵੱਡੇ ਪੱਧਰ ‘ਤੇ ਭ੍ਰਿ ਸ਼ਟਾਚਾਰ ਦਾ ਸ਼ੱਕ ਹੈ ਇਸ ਲਈ CBI ਜਾਂਚ ਹੋਣੀ ਚਾਹੀਦੀ ਹੈ। ਉਧਰ NK ਸ਼ਰਮਾ ਦੇ ਭ੍ਰਿ ਸ਼ਟਾਚਾਰ ਦਾ ਜਵਾਬ ਸਰਕਾਰ ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ ਨੇ ਦਿੱਤਾ ਹੈ ।

ਮੀਤ ਹੇਅਰ ਦਾ NK ਸ਼ਰਮਾ ਨੂੰ ਜਵਾਬ

ਕੈਬਨਿਟ ਮੰਤਰੀ ਗੁਰਮੀਤ ਮੀਤ ਹੇਅਰ ਨੇ NK ਸ਼ਰਮਾ ਵੱਲੋਂ ਮੁਹੱਲਾ ਕਲੀਨਿਕ ਵਿੱਚ ਹੋਏ ਭ੍ਰਿ ਸ਼ਟਾਚਾਰ ਦੇ ਇਲ ਜ਼ਾਮਾਂ ਦਾ ਜਵਾਬ ਇੱਕ ਫੋਟੋ ਵਿਖਾ ਕੇ ਦਿੱਤਾ ਹੈ। ਉਨ੍ਹਾਂ ਨੇ ਬੰਦ ਸੇਵਾ ਕੇਂਦਰ ਦੀ ਮਾੜੀ ਹਾਲਤ ਦੀ ਫੋਟੋ ਜਨਤਕ ਕਰਕੇ ਕਿਹਾ 1600 ਕੇਂਦਰ ਬੰਦ ਸਨ। ਉਨ੍ਹਾਂ
‘ਤੇ ਪੰਜਾਬ ਸਰਕਾਰ ਦਾ 414 ਕਰੋੜ ਲੱਗਿਆ ਸੀ। ਕਮੀਸ਼ਨ ਦੇ ਲਈ ਬਿਨਾਂ ਜ਼ਰੂਰਤ ਦੇ ਇਹ ਸੇਵਾ ਕੇਂਦਰ ਖੋਲ੍ਹੇ ਗਏ ਸਨ। ਮੀਤ ਹੇਅਰ ਨੇ ਦਾਅਵਾ ਕੀਤਾ ਜੇਕਰ ਮੁਹੱਲਾ ਕਲੀਨਿਕ ਨਵੇਂ ਬਣਾਏ ਜਾਂਦੇ ਤਾਂ ਲੋਕਾਂ ਦੇ ਪੈਸੇ ਖਰਚ ਹੁੰਦੇ । ਇਸ ਲਈ ਬੰਦ ਸੇਵਾ ਕੇਂਦਰਾਂ ਦੀ ਇਮਾਰਤ ਨੂੰ ਮੁਹੱਲਾ ਕਲੀਨਿਕ ਵਿੱਚ ਤਬਦੀਲ ਕੀਤਾ ਗਿਆ ਹੈ ਇਸ ਵਿੱਚ ਕੀ ਖਰਾਬੀ ਹੈ ? ਉਨ੍ਹਾਂ ਕਿਹਾ ਕਿ ਸਾਨੂੰ ਕਮਿਸ਼ਨ ਦਾ ਲਾਲਚ ਨਹੀਂ ਹੈ ਇਸ ਲਈ ਅਸੀਂ ਨਵੀਂ ਇਮਾਰਤ ਨਹੀਂ ਬਣਾਈ ।

Exit mobile version