The Khalas Tv Blog Punjab ਅਕਾਲੀ ਦਲ ਦੇ ਵਫਦ ਨੇ ਗਿਆਨੀ ਰਘਬੀਰ ਸਿੰਘ ਨਾਲ ਕੀਤੀ ਮੁਲਾਕਾਤ, ਅਲਾਪਿਆ ਉਹੀ ਪਹਿਲਾਂ ਵਰਗਾ ਰਾਗ
Punjab

ਅਕਾਲੀ ਦਲ ਦੇ ਵਫਦ ਨੇ ਗਿਆਨੀ ਰਘਬੀਰ ਸਿੰਘ ਨਾਲ ਕੀਤੀ ਮੁਲਾਕਾਤ, ਅਲਾਪਿਆ ਉਹੀ ਪਹਿਲਾਂ ਵਰਗਾ ਰਾਗ

ਬਿਉਰੋ ਰਿਪੋਰਟ – ਅਕਾਲ ਤਖਤ ਸਾਹਿਬ (Akal Takth Sahib) ਨੂੰ ਸੁਪਰੀਮ ਕਹਿਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (SAD) ਦਾ ਵਫਦ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਇਕ ਵਾਰ ਫਿਰ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਹੈ। ਇਸ ਤੋਂ ਬਾਅਦ ਵਫਦ ਵੱਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਕੁਝ ਦਸਤਾਵੇਜ਼ ਵੀ ਸੌਂਪੇ ਹਨ। ਮੁਲਾਕਾਤ ਤੋਂ ਬਾਅਦ ਡਾ. ਚੀਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਆਪਣੀ ਫਰਿਆਦ ਲੈ ਕੇ ਅਕਾਲ ਤਖਤ ਸਾਹਿਬ ‘ਤੇ ਆਏ ਹਨ। ਇਸ ਮੌਕੇ ਚੀਮਾ ਨੇ ਇਕ ਵਾਰ ਫਿਰ ਕਿਹਾ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਦਾ ਹੱਕ ਵਰਕਿੰਗ ਕਮੇਟੀ ਕੋਲ ਹੈ ਤੇ ਅਗਲੇ ਇਕ-ਦੋ ਦਿਨਾਂ ਵਿਚ ਵਰਕਿੰਗ ਕਮੇਟੀ ਦੀ ਮੀਟਿੰਗ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਾੇਵੇਗਾ। ਇਸ ਮੌਕੇ ਉਹ ਹਮੇਸ਼ਾ ਦੀ ਤਰ੍ਹਾਂ ਆਪਣੇ ਵਿਰੋਧੀਆਂ ‘ਤੇ ਤੰਜ ਕੱਸਣਾ ਨਾ ਭੁੱਲੇ। ਉਨ੍ਹਾਂ ਵੱਖਰੀ ਪਾਰਟੀ ਬਣਾਉਣ ਵਾਲਿਆਂ ਨੂੰ ਸਾਫ ਸ਼ਬਦਾਂ ‘ਚ ਕਿਹਾ ਕਿ ਜਿਨ੍ਹਾਂ ਨੇ ਪਾਰਟੀ ਬਣਾਉਣੀ ਹੈ, ਉਹ ਜ਼ਰੂਰ ਬਣਾਉਣ। ਮੈਂ ਤੈਹਾਨੂੰ ਸ਼ੁਭਕਾਮਨਾ ਦਿੰਦਾ ਹਾਂ. ਪਰ ਲੋਕਾਂ ਨੂੰ ਦੱਸੋ ਕਿ ਤੁਸੀਂ ਕਿਨ੍ਹਾਂ ਮੁੱਦਿਆਂ ‘ਤੇ ਨਵੀਂ ਪਾਰਟੀ ਬਣਾਵੋਗੇ। ਪਰ ਪਾਰਟੀ ਕਿਸੇ ਇੱਕ ਧਰਮ ਦੀ ਨਹੀਂ, ਪਾਰਟੀ ਸਾਰੇ ਧਰਮਾਂ ਦੀ ਹੋਵੇਗੀ। ਇਹ ਹੁਕਮ ਚੋਣ ਕਮਿਸ਼ਨ ਦੇ ਹਨ।

ਚੀਮਾ ਨੇ ਕਿਹਾ ਕਿ ਅਕਾਲੀ ਦਲ ਨੂੰ 2 ਦਸੰਬਰ ਨੂੰ ਲਏ ਗਏ ਫੈਸਲਿਆਂ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀਆਂ ਹਿਦਾਇਤਾਂ ਸਨ ਪਰ ਉਕਤ ਫੈਸਲੇ ਅਜੇ ਵੀ ਕਿਤੇ ਨਾ ਕਿਤੇ ਲਟਕ ਰਹੇ ਹਨ। ਅਜਿਹੇ ਵਿੱਚ ਅੱਜ ਇਹ ਵਫ਼ਦ ਕੁਝ ਸਮਾਂ ਮੰਗਣ ਲਈ ਅਕਾਲ ਤਖ਼ਤ ਸਾਹਿਬ ਪਹੁੰਚਿਆ ਹੈ। ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਿਰ ਝੁਕਾਇਆ ਹੈ। ਸਾਨੂੰ ਜੋ ਵੀ ਸਜ਼ਾ ਮਿਲੀ, ਅਸੀਂ ਪੂਰੀ ਕੀਤੀ। ਕਈ ਵਿਰੋਧੀਆਂ ਦੀਆਂ ਗੱਲਾਂ ਸੁਣ ਕੇ ਕਈ ਵਿਰੋਧੀ ਪਾਰਟੀ ਦੇ ਖਿਲਾਫ ਜਾ ਰਹੇ ਹਨ ਅਤੇ ਲੋਕਾਂ ਨੂੰ ਭੜਕਾ ਰਹੇ ਹਨ। ਮੈਂ ਵਿਰੋਧੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਹ ਅਖਬਾਰਾਂ ਵਿੱਚ ਬਿਆਨ ਦੇ ਕੇ ਮਾਹੌਲ ਕਿਉਂ ਖਰਾਬ ਕਰਦੇ ਹਨ। ਡਾਕਟਰ ਚੀਮਾ ਨੇ ਕਿਹਾ-ਜਿਨ੍ਹਾਂ ਨੇ ਪਾਰਟੀ ਬਣਾਉਣੀ ਹੈ, ਉਹ ਜ਼ਰੂਰ ਬਣਾਉਣ। ਮੈਂ ਤੈਹਾਨੂੰ ਸ਼ੁਭਕਾਮਨਾ ਦਿੰਦਾ ਹਾਂ।

ਇਹ ਵੀ ਪੜ੍ਹੋ – ਕੇਂਦਰ ਦਾ ਫੈਸਲਾ ਪੰਜਾਬ ਵਿਰੋਧੀ, ਚੰਡੀਗੜ੍ਹ ‘ਤੇ ਪੰਜਾਬ ਦਾ ਹੈ ਹੱਕ – ਕੰਗ

 

 

Exit mobile version