The Khalas Tv Blog Punjab ਕਾਂਗਰਸ ਨੇ ਕੇਂਦਰ ਨਾਲ ਸੁਰ ਮਿਲਾਈ – ਅਕਾਲੀ ਦਲ
Punjab

ਕਾਂਗਰਸ ਨੇ ਕੇਂਦਰ ਨਾਲ ਸੁਰ ਮਿਲਾਈ – ਅਕਾਲੀ ਦਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਦੀ ਪ੍ਰੈੱਸ ਕਾਨਫਰੰਸ ਪੰਜਾਬ ਦੇ ਹਿੱਤਾਂ ਦੇ ਖਿਲਾਫ ਗਈ ਹੈ। ਕੈਪਟਨ ਨੇ ਇਹ ਗੱਲ ਸਾਬਿਤ ਕਰ ਦਿੱਤੀ ਕਿ ਕਾਂਗਰਸ ਕੇਂਦਰ ਦੇ ਇਸ ਫੈਸਲੇ ਵਿੱਚ ਖੁੱਲ੍ਹ ਕੇ ਸ਼ਾਮਿਲ ਸੀ ਕਿਉਂਕਿ ਕੈਪਟਨ ਅੱਜ ਵੀ ਕੇਂਦਰ ਦੇ ਇਸ ਫੈਸਲੇ ਨੂੰ ਜਸਟੀਫਾਈ ਕਰ ਰਹੇ ਹਨ। ਪੰਜਾਬ ਦਾ 50 ਫੀਸਦੀ ਹਿੱਸਾ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ ਜਾਰੀ ਕਰਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ। ਬੀਐੱਸਐੱਫ ਨੂੰ ਪੁਲਿਸ ਦਾ ਅਧਿਕਾਰ ਖੇਤਰ ਦੇ ਦਿੱਤਾ ਗਿਆ ਹੈ।

Exit mobile version