ਬਿਊਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਵੱਲੋਂ ਇਕ ਵਾਰ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਹਮਲੇ ਕੀਤੇ ਗਏ ਹਨ। ਸੀਐੱਮ ਬਣਨ ਤੋਂ ਬਾਅਦ ਗੁਰੂ ਘਰ ਵਿੱਚ ਹਾਜ਼ਰੀ ਲਗਾਉਣ ਸਮੇਂ ਇਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਭਗਵੰਤ ਮਾਨ ‘ਤੇ ਵਿਰੋਧੀ ਧਿਰਾਂ ਵੱਲੋਂ ਸ਼ਰਾਬ ਪੀਣ ਦਾ ਇਲਜ਼ਾਮ ਲਗਾਇਆ ਗਿਆ ਸੀ । ਫਿਰ 2 ਮਹੀਨੇ ਪਹਿਲਾਂ ਮਾਨ ਜਦੋਂ ਜਰਮਨੀ ਦੌਰੇ ‘ਤੇ ਗਏ ਸਨ ਤਾਂ ਆਉਣ ਵੇਲੇ ਇਲਜ਼ਾਮ ਲੱਗਿਆ ਸੀ ਕਿ ਕਿ ਸ਼ਰਾਬ ਪੀਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਵਾਈ ਜਹਾਜ ਤੋਂ ਉਤਾਰ ਦਿੱਤਾ ਗਿਆ ਸੀ । ਇਸ ਦੀ ਰਿਪੋਰਟ ਵੀ ਭਾਰਤ ਸਰਕਾਰ ਦੇ ਹਵਾਬਾਜ਼ੀ ਮੰਤਰਾਲੇ ਵੱਲੋਂ ਏਅਰ ਲਾਇੰਸ ਵੱਲੋਂ ਮੰਗੀ ਗਈ ਹੈ । ਪਰ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਤੇ ਇਕ ਬਿਆਨ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ‘ਤੇ ਮੁੜ ਤੋਂ ਸ਼ਰਾਬ ਵਿੱਚ ਟੁੰਨ ਹੋਣ ਦਾ ਇਲਜ਼ਾਮ ਲਗਾਇਆ ਹੈ ।
ਅਕਾਲੀ ਦਲ ਦਾ ਇਲਜ਼ਾਮ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਸੀ ਕਿ ਕਦੇ ਵੀ ਸ਼ਹੀਦ ਦੇ ਸਮਾਗਮ ਦੌਰਾਨ ਕੋਈ ਵੀ ਮੁੱਖ ਮੰਤਰੀ ਨਹੀਂ ਆਇਆ ਸੀ । ਸਿਰਫ਼ ਇੰਨਾਂ ਹੀ ਨਹੀਂ ਮਾਨ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਪਹਿਲਾਂ ਨੀਂਹ ਪੱਥਰ ਨਹੀਂ ਸਹੋ ਕੰਮ ਕਰਕੇ ਹੀ ਨੀਂਹ ਪੱਥਰ ਰੱਖ ਦੇ ਹਨ । ਇਸ ਦੇ ਜਵਾਬ ਵਿੱਚ ਅਕਾਲੀ ਦਲ ਨੇ 2 ਵੀਡੀਓ ਜਾਰੀ ਕੀਤੇ ਹਨ । ਇੰਨਾਂ 2 ਵੀਡੀਓ ਵਿੱਚ ਇਕ ਪਾਸੇ ਭਗਵੰਤ ਮਾਨ ਦਾ 16 ਨਵੰਬਰ ਦਾ ਵੀਡੀਓ ਹੈ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 17 ਨਬੰਰ 215 ਦਾ ਵੀਡੀਓ ਹੈ ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ ਸਰਾਭਾ ਪਿੰਡ ਪਹੁੰਚ ਕੇ ਕਰੋੜਾਂ ਦੀ ਗਰਾਂਟ ਦਾ ਐਲਾਨ ਕਰ ਰਹੇ ਹਨ ਨਾਲ ਹੀ ਇਸ ਦਿਨ ਬੱਚਿਆਂ ਲਈ ਛੁੱਟੀ ਦਾ ਐਲਾਨ ਵੀ ਕੀਤਾ ਤਾਂਕਿ ਉਨ੍ਹਾਂ ਨੂੰ ਪਤਾ ਚੱਲੇ ਕਿ ਕਰਤਾਰ ਸਿੰਘ ਸਰਾਭਾ ਕੌਣ ਸਨ ? ਅਤੇ ਉਨ੍ਹਾਂ ਦੀ ਕੁਰਬਾਨੀ ਵਾਲਾ ਇਤਿਹਾਸ ਕੀ ਸੀ ? ਅਕਾਲੀ ਦਲ ਨੇ ਇੰਨਾਂ ਦੋਵਾਂ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਭਗਵੰਤ ਮਾਨ ‘ਤੇ ਤੰਜ ਕੱਸਿਆ ।
ਪਿੰਡ ਸਰਾਭੇ ਦੀ ਨਗਰ ਪੰਚਾਇਤ ਦੀਆਂ ਮੰਗਾਂ ਸੁਣੀਆਂ…ਸਾਡਾ ਫ਼ਰਜ਼ ਬਣਦਾ ਹੈ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ ‘ਤੇ ਕੀਤੇ ਜਾਣ…ਅਸੀਂ ਪਹਿਲਾਂ ਨੀਂਹ ਪੱਥਰ ਨਹੀਂ ਸਗੋਂ ਕੰਮ ਕਰਕੇ ਹੀ ਨੀਂਹ ਪੱਥਰ ਰੱਖਦੇ ਹਾਂ… pic.twitter.com/kOfm4Whrqy
— Bhagwant Mann (@BhagwantMann) November 16, 2022
ਅਕਾਲੀ ਦਲ ਦਾ ਮਾਨ ‘ਤੇ ਤੰਜ
ਅਕਾਲੀ ਦਲ ਨੇ ਭਗਵੰਤ ਮਾਨ ਦੇ ਦਾਅਵੇ ਅਤੇ ਪ੍ਰਕਾਸ਼ ਸਿੰਘ ਬਾਦਲ ਦਾ 2015 ਦਾ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ‘ਸ਼ਰਾਬ ਵਿੱਚ ਟੁੰਨ ਹੋ ਕੇ ਆਪਣੇ ਵਿਰੋਧੀਆਂ ਨੂੰ ਗੱਲੀਂ ਬਾਤੀਂ ਝੂਠਾ ਸਾਬਤ ਕਰਨ ਵਾਲੇ ਭਗਵੰਤ ਮਾਨ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਯਾਦਗਾਰੀ ਸਮਾਰਕ ‘ਚ ਖੜ੍ਹਾ ਹੋ ਕੇ ਉਹ ਖੁਦ ਦੀ ਵਡਿਆਈ ਕਰਕੇ ਦੂਜਿਆਂ ਦੀ ਭੰਡੀ ਕਰ ਰਿਹਾ ਉਹ ਯਾਦਗਾਰ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੱਲੋਂ ਹੀ ਬਣਵਾਈ ਗਈ ਸੀ।’