The Khalas Tv Blog Punjab ਅਕਾਲੀ ਦਲ ਨੇ ਇਸ ਦਿਨ ਬੁਲਾਈ ਸੰਸਦੀ ਬੋਰਡ ਦੀ ਮੀਟਿੰਗ
Punjab

ਅਕਾਲੀ ਦਲ ਨੇ ਇਸ ਦਿਨ ਬੁਲਾਈ ਸੰਸਦੀ ਬੋਰਡ ਦੀ ਮੀਟਿੰਗ

ਬਿਉਰੋ ਰਿਪੋਰਟ – ਸ਼੍ਰੋਮਣੀ ਅਕਾਲੀ ਦਲ ਨੇ 20 ਜਨਵਰੀ ਨੂੰ ਪਾਰਲੀਮੈਂਟਰੀ ਬੋਰਡ (ਸੰਸਦੀ ਬੋਰਡ) ਦੀ ਮੀਟਿੰਗ ਬੁਲਾਈ ਹੈ। ਇਹ ਮੀਟਿੰਗ ਪਾਰਟੀ ਹੈਡਕੁਆਰਟਰ ਵਿਚ ਦੁਪਹਿਰ 1 ਵਜੇ ਹੋਵੇਗੀ। ਦਲਜੀਤ ਸਿੰਘ ਚੀਮਾ ਨੇ ਆਪਣੇ ਐਕਸ ਅਕਾਉਂਟ ਤੇ ਦੱਸਿਆ ਕਿ ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਵੱਲੋਂ 20 ਫਰਵਰੀ ਤੱਕ 25 ਲੱਖ ਮੈਂਬਰਾਂ ਦੀ ਭਰਤੀ ਦੇ ਟੀਚੇ ਨਾਲ ਚਲਾਈ ਜਾ ਰਹੀ ਵੱਡੀ ਪੱਧਰ ਦੀ ਮੈਂਬਰਸ਼ਿਪ ਮੁਹਿੰਮ ਨੂੰ ਅੰਤਿਮ ਛੋਹਾਂ ਦੇਵੇਗੀ। ਇਸਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਕਰਨਗੇ ਅਤੇ ਪਾਰਟੀ ਦੇ ਸੀਨੀਅਰ ਆਗੂ  ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਭੜੀਆ, ਮਹੇਸ਼ ਇੰਦਰ ਸਿੰਘ ਗਰੇਵਾਲ ਅਤੇ  ਦਲਜੀਤ ਸਿੰਘ ਚੀਮਾ ਵੀ ਇਸ ਮੀਟਿੰਗ ‘ਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ – ਸੂਬੇ ‘ਚ ਸਾਈਬਰ ਸੁਰੱਖਿਆ ਆਪ੍ਰੇਸ਼ਨ ਸੈਂਟਰ ਹੋਵੇਗਾ ਸਥਾਪਤ

 

 

Exit mobile version